ETV Bharat / state

ਦਿਨ ਦਿਹਾੜੇ ਕਸਬਾ ਝਬਾਲ ਦੇ ਬੈਂਕ 'ਚ ਹੋਈ ਲੁੱਟ, ਹੈਲਮਟ ਪਾ ਕੇ ਆਏ ਲੁਟੇਰੇ ਲੁੱਟ ਕੇ ਲੈ ਗਏ ਲੱਖਾਂ

ਕਸਬਾ ਝਬਾਲ 'ਚ ਬਣੇ ਬੈਂਕ 'ਚ ਹੈਲਮਟ ਪਾ ਕੇ ਆਏ ਦੋ ਬਦਮਾਸ਼ਾਂ ਨੇ ਅੱਠ ਤੋਂ ਨੌਂ ਲੱਖ ਦੇ ਕਰੀਬ ਲੁੱਟ ਕੀਤੀ ਹੈ। ਕਾਬਿਲੇਗੌਰ ਹੈ ਕਿ ਮੁਲਜ਼ਮ ਕਰੀਬ ਦੋ ਮਿੰਟ 'ਚ ਹੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਗਏ।

ਬੈਂਕ 'ਚ ਹੋਈ ਲੁੱਟ
ਬੈਂਕ 'ਚ ਹੋਈ ਲੁੱਟ
author img

By ETV Bharat Punjabi Team

Published : Mar 1, 2024, 7:06 AM IST

ਪੁਲਿਸ ਅਧਿਕਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ

ਤਰਨ ਤਾਰਨ: ਇੱਕ ਪਾਸੇ ਪੰਜਾਬ ਪੁਲਿਸ ਕ੍ਰਾਇਮ ਨੂੰ ਖਤਮ ਕਰਨ 'ਤੇ ਜ਼ੋਰ ਦੇ ਰਹੀ ਤਾਂ ਆਏ ਦੂਜੇ ਤੀਜੇ ਦਿਨ ਕੋਈ ਲੁੱਟ ਦੀ ਵਾਰਦਾਤ ਸਾਹਮਣੇ ਆ ਜਾਂਦੀ ਹੈ। ਅਜਹਾ ਹੀ ਇੱਕ ਮਾਮਲਾ ਤਰਨਤਾਰਨ ਦੇ ਕਸਬਾ ਝਬਾਲ ਤੋਂ ਸਾਹਮਣੇ ਆਇਆ ਹੈ, ਜਿਥੇ ਕਸਬਾ ਝਬਾਲ ’ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਨੂੰ ਦਿਨ ਦਿਹਾੜੇ ਬੁਲਟ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ। ਇਸ ਦੌਰਾਨ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਦੀ ਬੰਦੂਕ ਤੱਕ ਖੋਹ ਕੇ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਲੁਟੇੁਰਿਆਂ ਵਲੋਂ ਅੱਠ ਤੋਂ ਨੌਂ ਲੱਖ ਦੀ ਲੁੱਟ ਇਸ ਵਾਰਦਾਤ 'ਚ ਕੀਤੀ ਗਈ ਹੈ।

ਹੈਲਪਟ ਪਾ ਕੇ ਬੈਂਕ 'ਚ ਕੀਤੀ ਲੁੱਟ: ਹਾਲਾਂਕਿ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਐੱਸਐੱਸਪੀ ਅਸ਼ਵਨੀ ਕਪੂਰ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੁਪਹਿਰ ਬਾਅਦ ਬੁਲਟ ਮੋਟਰਸਾਈਕਲ ’ਤੇ ਦੋ ਲੋਕ ਬੈਂਕ ’ਚ ਆਏ ਤੇ ਨਕਦੀ ਤੋਂ ਇਲਾਵਾ ਗਾਰਡ ਦੀ ਬੰਦੂਕ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਉਕਤ ਲੁਟੇਰਿਆਂ ਨੇ ਕੁਝ ਦੂਰੀ ’ਤੇ ਮੋਟਰਸਾਈਕਲ ਛੱਡ ਦਿੱਤਾ ਤੇ ਇਕ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਇਸ ਵਾਰਦਾਤ ਦੌਰਾਨ ਖਾਸ ਗੱਲ ਇਹ ਰਹੀ ਕਿ ਦੋਵੇਂ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਸਮੇਂ ਸਿਰ 'ਤੇ ਹੈਲਮਟ ਪਾਏ ਹੋਏ ਸਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।

ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਦੁਪਹਿਰ 2:47 'ਤੇ ਦੋ ਬਦਮਾਸ਼ ਬੈਂਕ 'ਚ ਦਾਖ਼ਲ ਹੁੰਦੇ ਹਨ ਅਤੇ ਦੋ ਮਿੰਟ 'ਚ ਹੀ ਬੈਂਕ ਕੈਸ਼ੀਅਰ ਕੋਲ ਪਏ ਪੈਸਿਆਂ ਨੂੰ ਬੰਦੂਕ ਦੇ ਦਮ 'ਤੇ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਹਿਲਾਂ ਮੋਟਰਸਾਈਕਲ 'ਤੇ ਭੱਜੇ ਪਰ ਰਾਹ 'ਚ ਉਸ ਨੂੰ ਸੁੱਟ ਕੇ ਕਿਸੇ ਹੋਰ ਵਾਹਨ 'ਚ ਚਲੇ ਗਏ। ਜਿਸ ਸਬੰਧੀ ਬੈਂਕ ਮੁਲਾਜ਼ਮਾਂ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ, ਉਨ੍ਹਾਂ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਵਰਤਿਆ ਮੋਟਰਸਾਈਲ ਬਰਮਾਦ ਕਰ ਲਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਅਨੁਸਾਰ ਅੱਠ ਤੋਂ ਨੌਂ ਲੱਖ ਦੀ ਲੁੱਟ ਹੋਈ ਹੈ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.