ਰੂਪਨਗਰ: ਰੋਪੜ ਦੇ 5 ਸਾਲਾ ਬੱਚੇ ਤੇਗਬੀਰ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈ। ਉਹ ਕਿਲੀਮੰਜਾਰੋ ਪਹਾੜ 'ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ। ਇਹ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਨਜ਼ਾਨੀਆ ਵਿੱਚ 19340 ਫੁੱਟ (5895 ਮੀਟਰ) ਤੋਂ ਵੱਧ ਦੀ ਉਚਾਈ 'ਤੇ ਸਥਿਤ ਹੈ।
ਬਣਿਆ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ : ਇਹ ਕਾਰਨਾਮਾ ਕਰ ਕੇ ਤੇਗਬੀਰ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ 'ਚ ਮਾਊਂਟ ਕਿਲੀਮੰਜਾਰੋ 'ਤੇ ਚੜ੍ਹਾਈ ਕਰਨ ਦੇ ਸਰਬੀਆ ਦੇ ਓਗਨਜੇਨ ਜ਼ਿਵਕੋਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮਾਉਂਟ ਕਿਲੀਮੰਜਾਰੋ ਦੀ ਟ੍ਰੈਕਿੰਗ ਲਈ ਵਿਸ਼ਵ ਦੇ ਪੋਰਟਲ ਲਿੰਕ ਦੇ ਅਨੁਸਾਰ, ਤੇਗਬੀਰ ਸਿੰਘ ਇਹ ਉਪਲਬਧੀ ਹਾਸਿਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ।
ਕੋਚ ਬਿਕਰਮਜੀਤ ਸਿੰਘ ਘੁੰਮਣ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ : ਤੇਗਬੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਬਿਕਰਮਜੀਤ ਸਿੰਘ ਘੁੰਮਣ ਨੂੰ ਦਿੱਤਾ। ਜੋ ਸੇਵਾਮੁਕਤ ਹੈਂਡਬਾਲ ਕੋਚ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਯਾਤਰਾ ਵਿਚ ਕਾਫੀ ਮਿਹਨਤ ਕੀਤੀ ਗਈ। ਇੱਕ ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਬੱਚੇ ਨੂੰ ਉਚਾਈ ਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ, ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਲਈ ਕਸਰਤਾਂ ਕਰਵਾਈਆਂ ਗਈਆਂ। ਉਸ ਨੂੰ ਕਈ ਥਾਵਾਂ 'ਤੇ ਟ੍ਰੈਕਿੰਗ 'ਤੇ ਲਿਜਾਇਆ ਗਿਆ। ਜਿਸ ਤੋਂ ਬਾਅਦ ਸਿਖਰ 'ਤੇ ਚੜ੍ਹਨ ਦੀ ਵਿਉਂਤਬੰਦੀ ਸ਼ੁਰੂ ਕੀਤੀ ਗਈ।
ਸਾਡਾ ਸਿਰ ਫਖ਼ਰ ਨਾਲ ਕੀਤਾ ਉੱਚਾ : ਦੂਜੇ ਪਾਸੇ ਤੇਗਬੀਰ ਦੇ ਪਿਤਾ ਨੇ ਦੱਸਿਆ ਕਿ ਇਸ ਮਿਹਨਤ ਪਿੱਛੇ ਤੇਗਬੀਰ ਵੱਲੋਂ ਪਿਛਲੇ ਇੱਕ ਸਾਲ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਤਿਆਰੀ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਐਕਸਰਸਾਈਜ਼ ਅਤੇ ਸਾਹ ਨੂੰ ਪੱਕਾ ਕਰਨ ਦੇ ਤਰੀਕੇ ਅਪਣਾਏ ਗਏ ਕਿਉਂਕਿ ਉਚਾਈ ਵਾਲੀ ਜਗ੍ਹਾ ਦੇ ਉੱਤੇ ਜਾ ਕੇ ਆਕਸੀਜਨ ਦੀ ਕਮੀ ਹੁੰਦੀ ਹੈ। ਪਰ ਛੋਟੀ ਉਮਰ ਦੇ ਵਿੱਚ ਵੱਡਾ ਕਾਰਨਾਮਾ ਕਰਕੇ ਉਹਨਾਂ ਦੇ ਪੁੱਤਰ ਵੱਲੋਂ ਉਹਨਾਂ ਦਾ ਸਿਰ ਫਕਰ ਦੇ ਨਾਲ ਉੱਚਾ ਕਰ ਦਿੱਤਾ ਹੈ ਅਤੇ ਸੂਬੇ ਸ਼ਹਿਰ ਦਾ ਨਾਮ ਦੁਨੀਆਂ ਪੱਧਰ ਉੱਤੇ ਰੋਸ਼ਨ ਕੀਤਾ ਹੈ।
Proud of Teghbir Singh, 5-yr-old from #Ropar, #Punjab for becoming the youngest #Asian to conquer Mount #Kilimanjaro! His determination & resilience are an inspiration to us all. May his achievements motivate others to push beyond their limits & strive for greatness! #Inspiration pic.twitter.com/dxB4Gj8OKu
— DGP Punjab Police (@DGPPunjabPolice) August 26, 2024
ਡੀਜੀਪੀ ਗੌਰਵ ਯਾਦਵ ਨੇ ਦਿੱਤੀ ਵਧਾਈ: ਤੇਗਬੀਰ ਨੇ 18 ਅਗਸਤ ਨੂੰ ਮਾਊਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 23 ਅਗਸਤ ਨੂੰ ਅਸੀਂ ਪੈਦਲ ਚੱਲ ਕੇ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹੁਰੂ ਪਹੁੰਚੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਡੀਜੀਪੀ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਉਸ ਦੀ ਪ੍ਰਾਪਤੀ ਹੋਰਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ।
- "ਭਾਜਪਾ ਕੰਗਨਾ ਦੇ ਬੋਲਣ 'ਤੇ ਲਗਾਮ ਲਗਾਏ .." ਭਾਜਪਾ ਐਮਪੀ ਕੰਗਨਾ ਦੇ ਬਿਆਨ ਨੇ ਮਚਾਈ ਤਰਥੱਲੀ, ਵਿਰੋਧੀਆਂ ਨੇ ਘੇਰੀ ਭਾਜਪਾ - Political Reaction On Kangana
- "ਜਿੰਨੀ ਇਨ੍ਹਾਂ ਦੀ ਬੁੱਧੀ ਹੈ ..." ਫਿਰ ਕਿਸਾਨਾਂ ਲਈ ਗ਼ਲਤ ਬੋਲ ਗਈ ਕੰਗਨਾ ਰਣੌਤ, ਜਾਣੋ ਕੀ ਕਿਹਾ ? - Kangana Statement On Farmers
- ਪੁਲਿਸ ਨੇ ਕਾਬੂ ਕੀਤੇ ਸੱਸ ਅਤੇ ਜਵਾਈ; ਕਰਦੇ ਸੀ ਨਸ਼ਾ ਤਸਕਰੀ, ਸੁਣੋ ਕਿਵੇਂ ਬਣਾਉਂਦੇ ਸੀ ਪਲਾਨ - Bathinda police arrest drug smugler