ਇਸ ਵਾਰ ਪੰਜਾਬ ਦੇ ਪਿੰਡਾਂ ਦਾ ਵਿਕਾਸ ਲੱਗਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਹੋਵੇਗਾ ਕਿਉਂਕਿ 3037 ਦੇ ਕਰੀਬ ਸਰਪੰਚ ਸਰਬ ਸੰਮਤੀ ਨਾਲ ਚੁਣੇ ਗਏ ਹਨ। ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿਹੜੇ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਬਣਨਗੀਆਂ ਉਹਨ੍ਹਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਹੁਣ ਉਨ੍ਹਾਂ ਹੀ ਸਰਪੰਚਾਂ ਅਤੇ ਪੰਚਾਂ ਦੇ ਮਾਣ-ਸਨਮਾਨ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ।
ਸਾਂਝੇ ਸਮਾਗਮ 'ਚ ਪੱਖਪਾਤ ਦੇ ਇਲਜ਼ਾਮ
ਸਰਕਾਰ ਵੱਲੋਂ ਕਰਵਾਏ ਗਏ ਇਸ ਸਮਾਗਮ 'ਤੇ ਵਿਰੋਧੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਾਰੇ ਹੀ ਸਰਪੰਚ ਸਾਂਝੇ ਸਨ ਅਤੇ ਕਿਸੇ ਵੀ ਪਾਰਟੀ ਦੇ ਨਿਸ਼ਾਨ 'ਤੇ ਚੋਣ ਨਹੀਂ ਲੜੀ ਤਾਂ ਫਿਰ ਇੰਨ੍ਹਾ ਵੱਡਾ ਸਮਾਗਮ ਕਰਵਾਉਣ ਦਾ ਕੋਈ ਮਤਲਬ ਨਹੀਂ ਸੀ। ਉਹਨਾਂ ਕਿਹਾ ਕਿ ਜੇਕਰ ਸਰਪੰਚ ਸਭ ਦੇ ਸਾਂਝੇ ਸਨ ਤਾਂ ਸਿਰਫ਼ ਪ੍ਰੋਗਰਾਮ ਆਮ ਆਦਮੀ ਪਾਰਟੀ ਦਾ ਕਿਉਂ ਹੈ ? ਉਨ੍ਹਾਂ ਸਵਾਲ ਖੜੇ ਕੀਤੇ ਕਿ ਇਸ ਸਮਾਗਮ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ ਅਤੇ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ।
![sarpanches took oath ceremony](https://etvbharatimages.akamaized.net/etvbharat/prod-images/08-11-2024/pb-ldh-01-oath-poltics-pkg-7205443_08112024114146_0811f_1731046306_1034.jpeg)
60 ਫੀਸਦੀ ਸਰਪੰਚ ਕਾਂਗਰਸੀ
ਉਧਰ ਦੂਜੇ ਪਾਸੇ ਇਸ ਸਬੰਧੀ ਜਦੋਂ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਐਮਐਲਏ ਕੁਲਦੀਪ ਵੈਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਦੇ ਨਤੀਜਿਆਂ 'ਚ ਇਹ ਸਾਫ਼ ਹੋ ਗਿਆ ਹੈ ਕਿ 60 ਫੀਸਦੀ ਤੋਂ ਜ਼ਿਆਦਾ ਸਰਪੰਚ ਕਾਂਗਰਸ ਦੇ ਹੀ ਚੁਣੇ ਗਏ ਹਨ ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੋਲ ਹੁਣ ਕੁਝ ਬਚਿਆ ਨਹੀਂ ਹੈ। ਇਹ ਜਿਹੜੇ ਮਰਜ਼ੀ ਹੱਥਕੰਡੇ ਵਰਤ ਲੈਣ ਸੂਬੇ ਦੇ ਲੋਕ ਸਾਰੀ ਗੱਲ ਸਮਝ ਚੁੱਕੇ ਹਨ। ਇਸ ਦੇ ਨਾਲ ਹੀ ਉਹਨਾਂ ਕਿ ਇਸ ਪ੍ਰੋਗਰਾਮ ਨਾਲ ਇਹਨਾਂ ਚੋਣਾਂ ਦੇ ਨਤੀਜਿਆਂ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਲੋਕ ਪਹਿਲਾਂ ਹੀ ਪਾਰਟੀ ਨੂੰ ਨਕਾਰ ਚੁੱਕੇ ਹਨ।
![sarpanches took oath ceremony](https://etvbharatimages.akamaized.net/etvbharat/prod-images/08-11-2024/pb-ldh-01-oath-poltics-pkg-7205443_08112024114146_0811f_1731046306_200.jpeg)
ਕਿੱਥੇ ਹੋਇਆ ਸਮਾਗਮ
ਤੁਹਾਨੂੰ ਦੱਸ ਦਈਏ ਕਿ ਨਵੀਆਂ ਪੰਚਾਇਤਾਂ ਦੇ ਸਹੰੁ ਚੁੱਕ ਸਮਾਗਮ ਲੁਧਿਆਣਾ ਦੇ ਧਨਨਾਸੂ ਸਾਈਕਲ ਵੈਲੀ ਵਿਖੇ ਹੋਇਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਅਰਵਿੰਦ ਕੇਜਰੀਵਾਲ ਸ਼ਾਮਿਲ ਹੋਏ ਅਤੇ ਆਮ ਆਦਮੀ ਪਾਰਟੀ ਪੰਜਾਬ ਦੀ ਵੀ ਪੂਰੀ ਲੀਡਰਸ਼ਿਪ ਮੌਜੂਦ ਰਹੀ। ਇਸ ਸਮਾਗਮ 'ਚ 10 ਹਜ਼ਾਰ 31 ਸਰਪੰਚਾਂ ਨੂੰ ਸਹੁੰ ਚੁਕਾਈ ਗਈ ਅਤੇ ਦੂਜੇ ਪਾਸੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਇਹ ਵੱਡਾ ਇਕੱਠ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਵੀ ਕਿਹਾ ਜਾ ਰਿਹਾ ਹੈ। ਹਾਲਾਂਕਿ ਚਾਰ ਜ਼ਿਿਲ੍ਹਆਂ ਦੇ ਸਰਪੰਚ ਬਾਅਦ 'ਚ ਹਲਫ਼ ਲੈਣਗੇ ਕਿਉਂਕਿ ਜ਼ਿਮਨੀ ਚੋਣਾਂ ਕਰਕੇ ਉਹਨਾਂ ਨੂੰ ਸਹੁੰ ਨਹੀਂ ਚੁਕਾਈ ਗਈ। ਜਦਕਿ 23 ਜ਼ਿਿਲਆਂ ਦੇ 81,808 ਨਵੇਂ ਬਣੇ ਪੰਚਾਂ ਨੂੰ ਵੀ ਅੱਜ ਹਲਫ ਦਵਾਇਆ ਗਿਆ।
![sarpanches took oath ceremony](https://etvbharatimages.akamaized.net/etvbharat/prod-images/08-11-2024/pb-ldh-01-oath-poltics-pkg-7205443_08112024114146_0811f_1731046306_677.jpg)
ਜ਼ਿਕਰਏਖਾਸ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਦੇ ਸਿੰਬਲ ਤੋਂ ਹੋਈਆਂ ਸਨ। ਇਸ ਸਬੰਧੀ ਬਕਾਇਦਾ ਪੰਜਾਬ ਵਿਧਾਨ ਸਭਾ ਸੈਸ਼ਨ ਅੰਦਰ ਬਿੱਲ ਪਾਸ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਪੰਚਾਇਤੀ ਚੋਣਾਂ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ 'ਤੇ ਪਾਬੰਦੀ ਲਾਈ ਗਈ ਸੀ ।ਸੂਬਾ ਸਰਕਾਰ ਵੱਲੋਂ ਇਹ ਫੈਸਲਾ ਪਿੰਡਾਂ ਦੇ ਵਿੱਚ ਆਉਣ ਵਾਲੀ ਧੜੇਬੰਦੀ ਅਤੇ ਆਪਸੀ ਰੰਜਿਸ਼ ਨੂੰ ਖਤਮ ਕਰਨ ਲਈ ਫੈਸਲਾ ਲਿਆ ਗਿਆ ਸੀ ਪਰ ਇਸ ਨੂੰ ਲੈ ਕੇ ਹੀ ਹੁਣ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਜੇਕਰ ਪਾਰਟੀ ਸਿੰਬਲ 'ਤੇ ਚੋਣਾਂ ਹੀ ਨਹੀਂ ਹੋਈਆਂ ਤਾਂ ਫਿਰ ਆਮ ਆਦਮੀ ਪਾਰਟੀ ਸਾਰੇ ਸਰਪੰਚਾਂ ਨੂੰ ਬੁਲਾ ਕੇ ਇੰਨਾ ਵੱਡਾ ਸਮਾਗਮ ਕਰਵਾ ਕੇ ਕੀ ਸਾਬਿਤ ਕਰਨਾ ਚਾਹੁੰਦੀ ਹੈ? ਵਿਰੋਧੀ ਪਾਰਟੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਇਸ ਦਾ ਫਾਇਦਾ ਚੁੱਕਣ ਲਈ ਇਹ ਸਭ ਇਕੱਠ ਕੀਤਾ ਹੈ।
- ਪੰਜਾਬ 'ਚ ਸਰਪੰਚਾਂ ਨੇ ਚੁੱਕੀ ਸਹੁੰ, ਕੇਜਰੀਵਾਲ ਨੇ ਕਿਹਾ- ਧੋਖਾਧੜੀ ਨਾ ਕਰਨਾ, ਸੀਐਮ ਮਾਨ ਨੇ ਕਿਹਾ- ਗੜਬੜ ਹੋਈ, ਤਾਂ ਹੋਵੇਗੀ ਕਾਰਵਾਈ
- ਉਹੀ ਚਿਹਰਾ ਅਤੇ ਉਹੀ ਨੈਣ-ਨਕਸ਼, ਹੂ-ਬ-ਹੂ ਸਿੱਧੂ ਮੂਸੇਵਾਲਾ ਵਰਗਾ ਦਿਖਦਾ ਹੈ ਗਾਇਕ ਦਾ ਭਰਾ, ਦੇਖੋ ਮਨਮੋਹਕ ਤਸਵੀਰ
- ਅੰਮ੍ਰਿਤਾ ਵੜਿੰਗ ਨੇ ਪਤੀ ਰਾਜਾ ਵੜਿੰਗ ਦੇ ਹੱਕ 'ਚ ਲਿਆ ਸਟੈਂਡ, ਮੰਤਰੀ ਰਵਨੀਤ ਬਿੱਟੂ ਨੂੰ ਕੋਝੇ ਬਿਆਨ ਦੇਣ ਤੋਂ ਵਰਜਿਆ