ETV Bharat / sports

ਸਾਕਸ਼ੀ ਮਲਿਕ ਨੇ ਸਾਂਝੀ ਕੀਤੀ ਬ੍ਰਿਜ ਭੂਸ਼ਣ ਦੁਆਰਾ ਜਿਨਸੀ ਸ਼ੋਸ਼ਣ ਦੀ ਕਹਾਣੀ, ਆਤਮਕਥਾ 'ਵਿਟਨੈਸ' 'ਚ ਕੀਤੇ ਕਈ ਵੱਡੇ ਖੁਲਾਸੇ

ਪਹਿਲਵਾਨ ਸਾਕਸ਼ੀ ਮਲਿਕ ਨੇ ਦੱਸਿਆ ਕਿ ਕਿਵੇਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 2012 'ਚ ਉਨ੍ਹਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੂਰੀ ਪੜ੍ਹੋ।

ਸਾਕਸ਼ੀ ਮਲਿਕ ਅਤੇ ਬ੍ਰਿਜਭੂਸ਼ਣ ਸ਼ਰਨ ਸਿੰਘ
ਸਾਕਸ਼ੀ ਮਲਿਕ ਅਤੇ ਬ੍ਰਿਜਭੂਸ਼ਣ ਸ਼ਰਨ ਸਿੰਘ (ANI and IANS Photo)
author img

By ETV Bharat Sports Team

Published : Oct 22, 2024, 3:45 PM IST

ਨਵੀਂ ਦਿੱਲੀ: 2016 ਦੀ ਰੀਓ ਓਲੰਪਿਕ ਤਮਗਾ ਜੇਤੂ ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣੀ ਆਤਮਕਥਾ 'ਵਿਟਨੈਸ' 'ਚ ਆਪਣੇ ਕਰੀਅਰ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਦਾ ਖੁਲਾਸਾ ਕੀਤਾ ਹੈ। ਕੁਝ ਮਹੀਨੇ ਪਹਿਲਾਂ ਖੇਡ ਛੱਡਣ ਵਾਲੀ ਸਾਕਸ਼ੀ ਨੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਵੱਡਾ ਦਾਅਵਾ ਕੀਤਾ ਹੈ। ਆਪਣੀ ਸਵੈ-ਜੀਵਨੀ ਵਿੱਚ ਪਹਿਲਵਾਨ ਨੇ ਅਲਮਾਟੀ (ਕਜ਼ਾਕਿਸਤਾਨ) ਵਿੱਚ 2012 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਬ੍ਰਿਜ ਭੂਸ਼ਣ ਨੇ ਆਪਣੇ ਹੋਟਲ ਦੇ ਕਮਰੇ ਵਿੱਚ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।

ਬ੍ਰਿਜਭੂਸ਼ਣ ਨੇ ਹੋਟਲ ਦੇ ਕਮਰੇ ਵਿੱਚ ਕੀਤਾ ਜਿਨਸੀ ਸ਼ੋਸ਼ਣ

ਉਨ੍ਹਾਂ ਦੀ ਕਿਤਾਬ ਦੇ ਕੁਝ ਹਿੱਸਿਆਂ ਨੂੰ ਉਜਾਗਰ ਕਰਨ ਵਾਲੀ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਫ਼ੋਨ 'ਤੇ ਗੱਲ ਕਰਨ ਦੇ ਬਹਾਨੇ ਬ੍ਰਿਜ ਭੂਸ਼ਣ ਦੇ ਹੋਟਲ ਦੇ ਕਮਰੇ ਵਿੱਚ ਭੇਜਿਆ ਗਿਆ ਸੀ। ਪਰ, ਉਸ ਤੋਂ ਬਾਅਦ ਜੋ ਹੋਇਆ ਉਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਘਟਨਾ ਬਣ ਗਿਆ।

ਉਨ੍ਹਾਂ ਨੇ ਕਿਹਾ, 'ਬ੍ਰਿਜ ਭੂਸ਼ਣ ਨੇ ਮੈਨੂੰ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨ ਲਈ ਕਿਹਾ। ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਮੈਚ ਅਤੇ ਮੈਡਲ ਬਾਰੇ ਦੱਸਿਆ, ਤਾਂ ਮੈਨੂੰ ਯਾਦ ਹੈ ਕਿ ਮੈਂ ਸੋਚਿਆ ਸੀ ਕਿ ਸ਼ਾਇਦ ਕੁਝ ਵੀ ਅਣਸੁਖਾਵਾਂ ਨਹੀਂ ਹੋਵੇ। ਪਰ ਜਿਵੇਂ ਹੀ ਮੈਂ ਕਾਲ ਕੱਟ ਦਿੱਤੀ, ਉਸ ਨੇ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਉਸਦੇ ਬੈੱਡ 'ਤੇ ਬੈਠੀ ਸੀ। ਮੈਂ ਉਸ ਨੂੰ ਧੱਕਾ ਦਿੱਤਾ ਅਤੇ ਰੋਣ ਲੱਗ ਗਈ'।

ਸਾਕਸ਼ੀ ਨੇ ਅੱਗੇ ਦੋਸ਼ ਲਗਾਇਆ, 'ਉਸ ਤੋਂ ਬਾਅਦ ਉਹ ਪਿੱਛੇ ਹਟ ਗਿਆ। ਮੈਨੂੰ ਲੱਗਦਾ ਹੈ ਕਿ ਉਸਨੂੰ ਅੰਦਾਜਾ ਹੋ ਗਿਆ ਸੀ ਕਿ ਮੈਂ ਉਸਦੀ ਗੱਲ ਨਹੀਂ ਸੁਣਾਂਗੀ। ਉਹ ਕਹਿਣ ਲੱਗ ਗਿਆ ਕਿ ਉਸ ਨੇ ਮੈਨੂੰ ‘ਪਿਤਾ ਵਾਂਗੂੰ’ ਜੱਫੀ ਪਾਈ ਸੀ। ਪਰ ਮੈਨੂੰ ਪਤਾ ਸੀ ਕਿ ਇਹ ਅਜਿਹਾ ਨਹੀਂ ਸੀ। ਮੈਂ ਰੋਂਦੀ ਹੋਈ ਉਸਦੇ ਕਮਰੇ ਤੋਂ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ'।

ਬਚਪਨ 'ਚ ਟਿਊਸ਼ਨ ਟੀਚਰ ਨੇ ਕੀਤੀ ਸੀ ਛੇੜਛਾੜ

ਹਰਿਆਣਾ ਦੀ ਰਹਿਣ ਵਾਲੀ 32 ਸਾਲਾ ਪਹਿਲਵਾਨ ਸਾਕਸ਼ੀ ਨੇ ਦੱਸਿਆ ਕਿ ਬਚਪਨ ਵਿੱਚ ਵੀ ਇੱਕ ਟਿਊਸ਼ਨ ਅਧਿਆਪਕ ਨੇ ਉਸ ਨਾਲ ਛੇੜਛਾੜ ਕੀਤੀ ਸੀ ਪਰ ਉਹ ਚੁੱਪ ਰਹੀ। ਉਨ੍ਹਾਂ ਨੇ ਕਿਹਾ, 'ਬਚਪਨ 'ਚ ਮੇਰੇ ਨਾਲ ਵੀ ਛੇੜਛਾੜ ਹੋਈ ਸੀ, ਪਰ ਲੰਬੇ ਸਮੇਂ ਤੱਕ ਮੈਂ ਇਸ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸ ਸਕੀ, ਕਿਉਂਕਿ ਮੈਨੂੰ ਲੱਗਾ ਕਿ ਇਹ ਮੇਰੀ ਗਲਤੀ ਹੈ। ਮੇਰਾ ਟਿਊਸ਼ਨ ਟੀਚਰ ਮੈਨੂੰ ਸਕੂਲ ਦੇ ਦਿਨਾਂ ਤੋਂ ਹੀ ਤੰਗ ਕਰਦਾ ਸੀ। ਉਹ ਕਦੇ-ਕਦੇ ਮੈਨੂੰ ਕਲਾਸ ਲਈ ਆਪਣੇ ਘਰ ਬੁਲਾ ਲੈਂਦਾ ਸੀ ਅਤੇ ਕਦੇ-ਕਦੇ ਮੈਨੂੰ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਮੈਂ ਟਿਊਸ਼ਨ ਕਲਾਸਾਂ ਵਿੱਚ ਜਾਣ ਤੋਂ ਡਰਦੀ ਸੀ, ਪਰ ਮੈਂ ਆਪਣੀ ਮਾਂ ਨੂੰ ਕਦੇ ਨਹੀਂ ਦੱਸ ਸਕੀ, ਇਹ ਲੰਬੇ ਸਮੇਂ ਤੱਕ ਚੱਲਦਾ ਰਿਹਾ ਅਤੇ ਮੈਂ ਇਸ ਬਾਰੇ ਚੁੱਪ ਰਹੀ'।

ਮਾਂ ਨੇ ਦਿੱਤਾ ਪਹਿਲਵਾਨ ਦਾ ਸਾਥ

ਸਟਾਰ ਪਹਿਲਵਾਨ ਸਾਕਸ਼ੀ ਮਲਿਕ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਛੇੜਛਾੜ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਨੇ ਕਿਹਾ, ਮੇਰੀ ਮਾਂ ਨੇ ਨਾ ਸਿਰਫ਼ ਟਿਊਸ਼ਨ ਟੀਚਰ ਨਾਲ ਵਾਪਰੀ ਘਟਨਾ ਦੌਰਾਨ ਸਗੋਂ ਉਦੋਂ ਵੀ ਮੇਰਾ ਸਾਥ ਦਿੱਤਾ, ਜਦੋਂ ਸਿੰਘ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕੀਤਾ। ਮੈਂ ਅਲਮਾਟੀ ਵਿਚ ਜੋ ਕੁਝ ਵੀ ਹੋਇਆ ਸੀ, ਉਸ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ। ਮੇਰੇ ਮਾਤਾ-ਪਿਤਾ ਨੇ ਵੀ ਮੈਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਮੈਨੂੰ ਆਪਣੀ ਸਿਖਲਾਈ ਅਤੇ ਮੁਕਾਬਲੇ 'ਤੇ ਧਿਆਨ ਦੇਣ ਲਈ ਕਿਹਾ। ਅੱਜ ਇਹ ਬਹੁਤ ਜਿਆਦਾ ਨਹੀਂ ਜਾਪਦਾ, ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਘੱਟੋ-ਘੱਟ ਸਿਖਲਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ'।

ETV Bharat Logo

Copyright © 2024 Ushodaya Enterprises Pvt. Ltd., All Rights Reserved.