ਨਵੀਂ ਦਿੱਲੀ: ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਆਪਣੇ ਕਰੀਅਰ 'ਚ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਨੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੂੰ ਆਪਣੀ ਰਣਜੀ ਟਰਾਫੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਸ਼ਾਅ ਨੂੰ ਇਕ ਵਾਰ ਫਿਰ ਮੋਟਾਪੇ ਦੀ ਸਜ਼ਾ ਦਿੱਤੀ ਗਈ ਹੈ ਅਤੇ ਫਿਟਨੈੱਸ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।
Prithvi Shaw left out of Mumbai Ranji Squad due to discipline and fitness issues..!!!!
— Tanuj Singh (@ImTanujSingh) October 22, 2024
- Prithvi Shaw has been inconsistent in attending practice sessions and he is also believed to be overweight. (Cricbuzz). pic.twitter.com/SS90fRdZFi
ਪ੍ਰਿਥਵੀ ਸ਼ਾਅ ਮੋਟਾਪੇ ਕਾਰਨ ਟੀਮ ਤੋਂ ਬਾਹਰ
ਟੀਮ ਪ੍ਰਬੰਧਨ ਨੇ ਪ੍ਰਿਥਵੀ ਸ਼ਾਅ ਨੂੰ ਟੀਮ ਤੋਂ ਬਾਹਰ ਕਰਨ ਦੇ ਫੈਸਲੇ ਪਿੱਛੇ ਸਹੀ ਕਾਰਨ ਨਹੀਂ ਦੱਸਿਆ ਹੈ। ਪਰ ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, 'ਚੋਣਕਰਤਾ ਫਿਟਨੈਸ ਅਤੇ ਅਨੁਸ਼ਾਸਨ ਪ੍ਰਤੀ ਉਨ੍ਹਾਂ ਦੇ ਰਵੱਈਏ ਤੋਂ ਖੁਸ਼ ਨਹੀਂ ਹਨ।'
Prithvi Shaw " given a break" from mumbai's squad. suryakumar yadav (personal commitments) and tanush kotian (india a duty) to miss mumbai's next #RanjiTrophy match against Tripura. Akhil Herwadkar and Karsh Kothari recalled to the squad pic.twitter.com/62detBMneS
— Amol Karhadkar (@karhacter) October 21, 2024
ਸ਼ਾਅ ਨੂੰ ਸਖ਼ਤ ਸਿਖਲਾਈ ਦੀ ਲੋੜ
ਸੰਜੇ ਪਾਟਿਲ (ਪ੍ਰਧਾਨ), ਰਵੀ ਠਾਕਰ, ਜਤਿੰਦਰ ਠਾਕਰੇ, ਕਿਰਨ ਪੋਵਾਰ ਅਤੇ ਵਿਕਰਾਂਤ ਯੇਲੀਗੇਟੀ ਦੀ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਦੀ ਚੋਣ ਕਮੇਟੀ ਨੇ ਆਗਾਮੀ ਮੈਚ ਲਈ ਸੱਜੇ ਹੱਥ ਦੇ ਬੱਲੇਬਾਜ਼ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਨੇ 26 ਤੋਂ 29 ਅਕਤੂਬਰ ਤੱਕ ਤ੍ਰਿਪੁਰਾ ਖਿਲਾਫ ਆਪਣਾ ਅਗਲਾ ਮੈਚ ਖੇਡਣ ਲਈ ਅਗਰਤਲਾ ਜਾਣਾ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ, 'ਟੀਮ ਪ੍ਰਬੰਧਨ ਨੇ ਐਮਸੀਏ ਨੂੰ ਸੂਚਿਤ ਕੀਤਾ ਹੈ ਕਿ 24 ਸਾਲਾ ਖਿਡਾਰੀ ਦੇ ਸਰੀਰ ਵਿਚ 35 ਪ੍ਰਤੀਸ਼ਤ ਚਰਬੀ ਹੈ ਅਤੇ ਉਸ ਨੂੰ ਸਖ਼ਤ ਸਿਖਲਾਈ ਦੀ ਜ਼ਰੂਰਤ ਹੈ'।
Prithvi Shaw dropped from the Mumbai squad due to discipline and fitness issue. Sad. Nothing going well for him. pic.twitter.com/I69EY6jQLP
— R A T N I S H (@LoyalSachinFan) October 22, 2024
ਮੌਜੂਦਾ ਰਣਜੀ ਟਰਾਫੀ ਵਿੱਚ ਸ਼ਾਅ ਦਾ ਪ੍ਰਦਰਸ਼ਨ
ਰਣਜੀ ਟਰਾਫੀ 2024 ਦੇ 2 ਮੈਚਾਂ ਦੀਆਂ 4 ਪਾਰੀਆਂ ਵਿੱਚ, ਸਲਾਮੀ ਬੱਲੇਬਾਜ਼ ਨੇ ਹੁਣ ਤੱਕ 7,12,1 ਅਤੇ ਨਾਬਾਦ 39 ਦੌੜਾਂ ਬਣਾਈਆਂ ਹਨ। ਸ਼ਾਅ ਨੇ 2018 ਵਿੱਚ ਵੈਸਟਇੰਡੀਜ਼ ਦੇ ਖਿਲਾਫ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ, ਪਰ ਮੈਦਾਨ ਤੋਂ ਬਾਹਰ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਕਰੀਅਰ ਹੇਠਾਂ ਵੱਲ ਚਲਾ ਗਿਆ। ਭਾਰਤੀ ਟੀਮ ਲਈ ਸ਼ਾਅ ਨੇ 6 ਵਨਡੇ ਮੈਚਾਂ 'ਚ 189 ਦੌੜਾਂ ਅਤੇ 9 ਟੈਸਟ ਮੈਚਾਂ 'ਚ 42.37 ਦੀ ਔਸਤ ਨਾਲ 339 ਦੌੜਾਂ ਬਣਾਈਆਂ ਹਨ।
ਰਹਾਣੇ ਨੂੰ ਮੁੰਬਈ ਦੀ ਕਮਾਨ ਸੌਂਪੀ
ਤ੍ਰਿਪੁਰਾ ਦੇ ਖਿਲਾਫ ਹੋਣ ਵਾਲੇ ਮੈਚ 'ਚ ਅਜਿੰਕਯ ਰਹਾਣੇ ਮੁੰਬਈ ਟੀਮ ਦੀ ਕਪਤਾਨੀ ਕਰਨਗੇ, ਜਦਕਿ ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਵੀ ਟੀਮ ਦਾ ਹਿੱਸਾ ਹਨ। ਸੂਰਿਆਕੁਮਾਰ ਯਾਦਵ ਨੇ ਐਮਸੀਏ ਨੂੰ ਸੂਚਿਤ ਕੀਤਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਤ੍ਰਿਪੁਰਾ ਖ਼ਿਲਾਫ਼ ਮੈਚ ਲਈ ਉਪਲਬਧ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਹੈ।