ETV Bharat / sports

ਜਾਣੋ, ਗੋਲਡ ਜਿੱਤਣ 'ਤੇ ਅਰਸ਼ਦ ਨਦੀਮ ਅਤੇ ਚਾਂਦੀ ਜਿੱਤਣ 'ਤੇ ਨੀਰਜ ਚੋਪੜਾ ਨੂੰ ਮਿਲੀ ਕਿੰਨੀ ਇਨਾਮੀ ਰਾਸ਼ੀ? - Paris Olympics 2024

Paris Olympics 2024 Javelin Throw Prize Money: ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ 2024 ਦੇ ਜੈਵਲਿਨ ਥਰੋਅ ਫਾਈਨਲ 'ਚ ਸੋਨ ਤਮਗਾ ਜਿੱਤਿਆ, ਜਦਕਿ ਭਾਰਤ ਦੇ ਨੀਰਜ ਚੋਪੜਾ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਤਗਮੇ ਜਿੱਤਣ ਤੋਂ ਬਾਅਦ ਦੋਵਾਂ ਖਿਡਾਰੀਆਂ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੀ? ਜਾਣਨ ਲਈ ਪੜ੍ਹੋ ਪੂਰੀ ਖ਼ਬਰ।

ਅਰਸ਼ਦ ਨਦੀਮ ਅਤੇ ਨੀਰਜ ਚੋਪੜਾ
ਅਰਸ਼ਦ ਨਦੀਮ ਅਤੇ ਨੀਰਜ ਚੋਪੜਾ (AP Photo)
author img

By ETV Bharat Sports Team

Published : Aug 9, 2024, 1:17 PM IST

ਪੈਰਿਸ (ਫਰਾਂਸ): ਪੈਰਿਸ ਓਲੰਪਿਕ 2024 ਵਿਚ ਭਾਰਤ ਦੇ ਗੋਲਡਨ ਬੁਆਏ ਨੂੰ ਜੈਵਲਿਨ ਥਰੋਅ ਫਾਈਨਲ ਵਿਚ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਹਾਲਾਂਕਿ 26 ਸਾਲਾ ਭਾਰਤੀ ਅਥਲੀਟ ਨੇ ਲਗਾਤਾਰ ਦੂਜੇ ਓਲੰਪਿਕ 'ਚ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਟਰੈਕ ਅਤੇ ਫੀਲਡ ਵਿੱਚ ਦੋ ਵਿਅਕਤੀਗਤ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਈਵੈਂਟ ਵਿੱਚ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਓਲੰਪਿਕ ਰਿਕਾਰਡ ਤੋੜ ਦਿੱਤਾ। ਨਦੀਮ ਨੇ 92.97 ਮੀਟਰ ਥਰੋਅ ਸੁੱਟ ਕੇ ਨਵਾਂ ਓਲੰਪਿਕ ਰਿਕਾਰਡ ਬਣਾਇਆ ਅਤੇ ਸੋਨ ਤਗਮਾ ਜਿੱਤਿਆ। ਨਦੀਮ ਨੇ 32 ਸਾਲ ਬਾਅਦ ਪਾਕਿਸਤਾਨ ਨੂੰ ਓਲੰਪਿਕ ਮੈਡਲ ਦਿਵਾਇਆ।

ਗੋਲਡ ਮੈਡਲ ਜੇਤੂ ਅਰਸ਼ਦ ਨਦੀਮ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੀ?: ਟੋਕੀਓ ਓਲੰਪਿਕ ਤੱਕ ਕਿਸੇ ਵੀ ਜੇਤੂ ਨੂੰ ਇਨਾਮੀ ਰਾਸ਼ੀ ਨਹੀਂ ਦਿੱਤੀ ਜਾਂਦੀ ਸੀ ਪਰ ਪੈਰਿਸ ਓਲੰਪਿਕ 2024 ਤੋਂ ਵਿਸ਼ਵ ਅਥਲੈਟਿਕਸ ਨੇ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਜੈਵਲਿਨ ਥਰੋਅਰ ਨਦੀਮ ਨੂੰ ਸੋਨ ਤਮਗਾ ਜਿੱਤਣ 'ਤੇ 50 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ। ਪਾਕਿਸਤਾਨੀ ਰੁਪਏ 'ਚ ਇਹ ਰਕਮ ਲਗਭਗ 1 ਕਰੋੜ 40 ਲੱਖ ਰੁਪਏ ਬਣਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਇਨਾਮੀ ਰਾਸ਼ੀ ਕਿਸੇ ਵੀ ਅਥਲੈਟਿਕਸ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਲਈ ਦਿੱਤੀ ਜਾਂਦੀ ਹੈ। ਅਥਲੈਟਿਕਸ ਤੋਂ ਇਲਾਵਾ ਪੈਰਿਸ ਓਲੰਪਿਕ ਵਿੱਚ ਕਿਸੇ ਹੋਰ ਈਵੈਂਟ ਵਿੱਚ ਜੇਤੂਆਂ ਨੂੰ ਕੋਈ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ ਹੈ।

ਨੀਰਜ ਚੋਪੜਾ ਨੂੰ ਚਾਂਦੀ ਦਾ ਤਗਮਾ ਜਿੱਤਣ 'ਤੇ ਕੀ ਮਿਲਿਆ?: ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਵਿਸ਼ਵ ਅਥਲੈਟਿਕਸ ਤੋਂ ਕੋਈ ਇਨਾਮੀ ਰਾਸ਼ੀ ਨਹੀਂ ਮਿਲੀ ਹੈ ਕਿਉਂਕਿ ਇਸ ਓਲੰਪਿਕ ਵਿੱਚ ਵਿਸ਼ਵ ਅਥਲੈਟਿਕਸ ਨੇ ਸਿਰਫ਼ ਸੋਨ ਤਗਮਾ ਜੇਤੂਆਂ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਹਾਲਾਂਕਿ, ਵਿਸ਼ਵ ਅਥਲੈਟਿਕਸ 2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੇ ਓਲੰਪਿਕ ਵਿੱਚੋਂ ਚਾਂਦੀ ਅਤੇ ਕਾਂਸੀ ਦਾ ਤਗਮਾ ਜੇਤੂ ਖਿਡਾਰੀ ਨੂੰ ਵੀ ਇਨਾਮੀ ਰਾਸ਼ੀ ਦੇਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.