ਨਵੀਂ ਦਿੱਲੀ: ਪੈਰਿਸ ਓਲੰਪਿਕ 2024 'ਚ ਮਿਕਸਡ ਪਿਸਟਲ ਟੀਮ 'ਚ ਮਨੂ ਭਾਕਰ ਨਾਲ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਸਰਬਜੋਤ ਸਿੰਘ ਇਕ ਵਾਰ ਫਿਰ ਸੁਰਖੀਆਂ 'ਚ ਹਨ। ਇੱਕ ਪਾਸੇ ਸਾਡੇ ਦੇਸ਼ ਦੇ ਖਿਡਾਰੀ ਚੰਗੀ ਸਰਕਾਰੀ ਨੌਕਰੀ ਲਈ ਨੈਸ਼ਨਲਜ਼ ਵਿੱਚ ਖੇਡਣ ਦਾ ਟੀਚਾ ਰੱਖਦੇ ਹਨ। ਇਸ ਦੇ ਨਾਲ ਹੀ ਓਲੰਪਿਕ ਤਮਗਾ ਜੇਤੂ ਸਰਬਜੋਤ ਨੇ ਅਧਿਕਾਰੀ ਪੱਧਰ ਦੀ ਸਰਕਾਰੀ ਨੌਕਰੀ ਦੀ ਪੇਸ਼ਕਸ਼ ਨੂੰ ਠੁਕਰਾ ਕੇ ਮਿਸਾਲ ਕਾਇਮ ਕੀਤੀ ਹੈ।
Manu Bhaker 🤝 🥉 🤝 Sarabjot Singh
— Olympic Khel (@OlympicKhel) July 30, 2024
𝙎𝙝𝙤𝙤𝙩𝙞𝙣𝙜 their way to mixed team 10m air pistol bronze medal at #Paris2024! 🇮🇳🔥 pic.twitter.com/w99fnKTLh8
ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਠੁਕਰਾਈ: ਪੈਰਿਸ ਵਿੱਚ ਆਪਣੇ ਪਹਿਲੇ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਵੱਡਾ ਝਟਕਾ ਲਾਇਆ ਹੈ। ਹਰਿਆਣਾ ਸਰਕਾਰ ਨੇ ਸਰਬਜੋਤ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਸ਼ੂਟਿੰਗ 'ਤੇ ਧਿਆਨ ਦੇਣ ਲਈ ਇਹ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ। ਹਰਿਆਣਾ ਸਰਕਾਰ ਵੱਲੋਂ ਸਰਬਜੋਤ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਸ਼ੂਟਿੰਗ ਨੂੰ ਜ਼ਿਆਦਾ ਮਹੱਤਵ ਦਿੰਦਿਆਂ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।
OLYMPIC BRONZE MEDALIST!! 🥉
— Sarabjot Singh (@Sarabjotsingh30) July 31, 2024
Very happy to have won a Bronze Medal along with @realmanubhaker in the 10M Air Pistol Mixed Team Event, for our country. It has been an amazing experience at @paris2024 Olympic Games, my first Olympics. This is just the start. pic.twitter.com/9TEm8j23LE
ਪਰਿਵਾਰ ਵੀ ਚਾਹੁੰਦਾ ਹੈ ਚੰਗੀ ਨੌਕਰੀ : ਸਰਬਜੋਤ ਨੇ ਕਿਹਾ, 'ਮੈਂ ਪਹਿਲਾਂ ਸ਼ੂਟਿੰਗ 'ਤੇ ਧਿਆਨ ਦੇਣਾ ਚਾਹੁੰਦਾ ਹਾਂ। ਮੇਰਾ ਪਰਿਵਾਰ ਵੀ ਮੇਰੇ 'ਤੇ ਚੰਗੀ ਨੌਕਰੀ ਕਰਨ ਲਈ ਦਬਾਅ ਪਾ ਰਿਹਾ ਹੈ, ਪਰ ਮੈਂ ਹਾਲੇ ਇਹ ਨਹੀਂ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਕੁਝ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ, ਇਸ ਲਈ ਹਾਲੇ ਮੈਂ ਨੌਕਰੀ ਨਹੀਂ ਕਰਨੀ ਹੈ। ਦੱਸ ਦਈਏ ਕਿ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਸਰਬਜੋਤ ਸਿੰਘ ਨੇ ਕਿਹਾ ਸੀ ਕਿ ਉਹ 2026 ਓਲੰਪਿਕ 'ਚ ਦੇਸ਼ ਨੂੰ ਸੋਨ ਤਮਗਾ ਦਿਵਾਉਣਗੇ। ਇਸ ਲਈ ਉਨ੍ਹਾਂ ਨੇ ਸ਼ੂਟਿੰਗ 'ਤੇ ਧਿਆਨ ਦੇਣ ਲਈ ਸਰਕਾਰੀ ਨੌਕਰੀ ਨਾ ਕਰਨ ਦਾ ਫੈਸਲਾ ਕੀਤਾ ਹੈ।
#WATCH | Ambala, Haryana: On Haryana government's offer of the post of Deputy Director in the Sports Department, Indian Shooter and Olympic Athlete Sarabjot Singh says, " the job is good but i will not do it right now. i want to work on my shooting first. my family has also been… pic.twitter.com/XU7d1QdYBj
— ANI (@ANI) August 10, 2024
It was a pleasure meeting with the Hon’ble Chief Minister of Haryana Shri Nayab Singh Saini today. He offered his congratulations and best wishes as he expressed his insightful vision for the future of Indian sports and the development of sports in our beloved state of Haryana.… pic.twitter.com/8gN9P7nhYv
— Manu Bhaker🇮🇳 (@realmanubhaker) August 9, 2024
ਸੀਐਮ ਨਾਇਬ ਸੈਣੀ ਤੇ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਖੇਡ ਰਾਜ ਮੰਤਰੀ ਸੰਜੇ ਸਿੰਘ ਨੇ ਪੈਰਿਸ ਓਲੰਪਿਕ ਵਿੱਚ ਮਿਕਸਡ ਪਿਸਟਲ ਟੀਮ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਅਤੇ ਮਨੂ ਭਾਕਰ ਨਾਲ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਿਵਾਸ 'ਤੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸੀਐਮ ਨੇ ਉਨ੍ਹਾਂ ਨੂੰ ਨੌਕਰੀ ਦਾ ਆਫਰ ਦਿੱਤਾ ਸੀ। ਖੇਡ ਰਾਜ ਮੰਤਰੀ ਨੇ ਦੋਵਾਂ ਨਿਸ਼ਾਨੇਬਾਜ਼ਾਂ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ।
सरबजोत सिंह, जिन्होंने वैश्विक स्तर पर सिद्ध किया कि म्हारे हरियाणा के लाडलों का दम- खम क्या है।
— Nayab Saini (@NayabSainiBJP) August 9, 2024
मिक्सड शूटिंग में देश को ब्रॉन्ज दिलाकर आपने वो कर दिखाया है जो हमारी हरियाणा की मिट्टी की पहचान है।मुख्यमंत्री निवास पर आपका अभिनंदन-स्वागत करके मैं स्वयं आनंदित हूं।
हम सभी के लिए… pic.twitter.com/aSCMGZxp7S
- ਇਨ੍ਹਾਂ ਭਾਰਤੀ ਐਥਲੀਟਾਂ ਨੇ ਦੋਸ਼ੀ ਪਾਏ ਜਾਣ 'ਤੇ ਗਵਾਏ ਤਗਮੇ, ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂਆਂ ਦੇ ਨਾਂ ਵੀ ਸ਼ਾਮਲ - Paris Olympics 2024
- ਵਿਨੇਸ਼ ਫੋਗਾਟ ਦੀ ਅਪੀਲ 'ਤੇ ਸਸਪੈਂਸ ਬਰਕਰਾਰ, ਨਹੀਂ ਆਇਆ ਕੋਈ ਫੈਸਲਾ, ਇਸ ਦਿਨ ਹੋ ਸਕਦਾ ਐਲਾਨ - VINESH PHOGAT
- ਅਮਨ ਸਹਿਰਾਵਤ ਨੇ PM ਮੋਦੀ ਨਾਲ ਕੀਤਾ ਵੱਡਾ ਵਾਅਦਾ, ਕਿਹਾ- '2028 ਓਲੰਪਿਕ 'ਚ ਦੇਸ਼ ਲਈ ਜਿੱਤਾਂਗਾ ਸੋਨ ਤਮਗਾ' - Paris Olympics 2024