ਨਵੀਂ ਦਿੱਲੀ: ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਗਿੱਟੇ ਦੀ ਸਰਜਰੀ ਤੋਂ ਬਾਅਦ ਮੁੜ ਵਸੇਬੇ ਤੋਂ ਗੁਜ਼ਰ ਰਹੇ ਹਨ। ਅਜੇ ਇਹ ਤੈਅ ਨਹੀਂ ਹੈ ਕਿ ਮੁਹੰਮਦ ਸ਼ਮੀ ਦੀ ਭਾਰਤੀ ਕ੍ਰਿਕਟ ਟੀਮ 'ਚ ਕਦੋਂ ਵਾਪਸੀ ਹੋਵੇਗੀ। ਪਰ ਇਸ ਅਨੁਭਵੀ ਭਾਰਤੀ ਤੇਜ਼ ਗੇਂਦਬਾਜ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਤੋਂ ਪਹਿਲਾਂ 100 ਫੀਸਦੀ ਫਿੱਟ ਹੋਣਾ ਚਾਹੁੰਦੇ ਹਨ।
ਫਿਟਨੈਸ 'ਤੇ ਕਰ ਰਹੇ ਧਿਆਨ ਕੇਂਦਰਿਤ
ਸ਼ਮੀ ਨੇ ਦਾਅਵਾ ਕੀਤਾ ਹੈ ਕਿ ਉਹ ਟੀਮ 'ਚ ਵਾਪਸੀ ਲਈ ਬੇਤਾਬ ਹਨ, ਪਰ ਕੋਈ ਜੋਖਮ ਨਹੀਂ ਲੈਣਗੇ। ਤਜਰਬੇਕਾਰ ਤੇਜ਼ ਗੇਂਦਬਾਜ਼ ਆਪਣੀ ਫਿਟਨੈੱਸ 'ਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Mohammad Shami said, " i've already started bowling, but i don't want to return until i'm 100% fit, be it the new zealand or australia series. i want to give my best for india". pic.twitter.com/e1nqjwHgkO
— Mufaddal Vohra (@mufaddal_vohra) September 15, 2024
ਮੈਂ ਜਲਦੀ ਹੀ ਕੋਸ਼ਿਸ਼ ਕਰ ਰਿਹਾ ਹਾਂ: ਸ਼ਮੀ
ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀਏਬੀ) ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿੱਚ ਬੋਲਦਿਆਂ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆਡ ਸ਼ਮੀ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਇਸ ਨੂੰ ਜਲਦੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਟੀਮ ਤੋਂ ਦੂਰ ਹੋਏ ਕਾਫੀ ਸਮਾਂ ਹੋ ਗਿਆ ਹੈ। ਹਾਲਾਂਕਿ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਵਾਪਸ ਆਵਾਂ ਤਾਂ ਮੈਨੂੰ ਕਿਸੇ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਮੈਨੂੰ ਆਪਣੀ ਫਿਟਨੈੱਸ 'ਤੇ ਕੰਮ ਕਰਨਾ ਹੋਵੇਗਾ, ਤਾਂ ਕਿ ਕੋਈ ਅਸੁਵਿਧਾ ਨਾ ਹੋਵੇ'।
ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਸ਼ਮੀ
ਸੱਜੇ ਹੱਥ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਮੀ ਟੀਮ ਇੰਡੀਆ 'ਚ ਵਾਪਸੀ ਲਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, 'ਮੈਂ ਜਿੰਨਾ ਮਜ਼ਬੂਤੀ ਨਾਲ ਵਾਪਸ ਆਵਾਂਗਾ, ਮੇਰੇ ਲਈ ਓਨਾ ਹੀ ਚੰਗਾ ਹੋਵੇਗਾ। ਮੈਂ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ ਅਤੇ ਦੁਬਾਰਾ ਜ਼ਖਮੀ ਹੋਣ ਦਾ ਜੋਖਮ ਨਹੀਂ ਲੈਣਾ ਚਾਹੁੰਦਾ। ਚਾਹੇ ਉਹ ਬੰਗਲਾਦੇਸ਼, ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਖਿਲਾਫ ਸੀਰੀਜ਼ ਹੋਵੇ। ਮੈਂ ਪਹਿਲਾਂ ਹੀ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ, ਪਰ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਜਾਂਦਾ, ਮੈਂ ਕੋਈ ਜੋਖਮ ਨਹੀਂ ਉਠਾਵਾਂਗਾ'।
10 ਮਹੀਨਿਆਂ ਤੋਂ ਹੈ ਕ੍ਰਿਕਟ ਤੋਂ ਦੂਰ
34 ਸਾਲਾ ਤੇਜ਼ ਗੇਂਦਬਾਜ਼ ਨੂੰ ਕ੍ਰਿਕਟ ਐਕਸ਼ਨ ਤੋਂ ਬਾਹਰ ਹੋਏ ਕਰੀਬ 10 ਮਹੀਨੇ ਹੋ ਗਏ ਹਨ। ਸ਼ਮੀ ਨੇ ਆਪਣਾ ਆਖਰੀ ਮੈਚ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਗਿੱਟੇ 'ਤੇ ਸੱਟ ਲੱਗ ਗਈ, ਜਿਸ ਲਈ ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ 'ਚ ਸਰਜਰੀ ਕਰਵਾਈ ਸੀ। ਪਰ ਹੁਣ ਉਹ ਟੀਮ ਇੰਡੀਆ 'ਚ ਵਾਪਸੀ ਕਰਨ ਦੇ ਰਾਹ 'ਤੇ ਹਨ।
- ਵਿਰਾਟ ਕੋਹਲੀ-ਰੋਹਿਤ ਸ਼ਰਮਾ ਨੇ ਮਚਾਈ ਧਮਾਲ, ਟੈਸਟ ਮੈਚ ਤੋਂ ਪਹਿਲਾਂ ਚੌਕੇ-ਛੱਕੇ ਲਗਾ ਕੇ ਬੰਗਲਾਦੇਸ਼ ਦੀ ਉਡਾਈ ਨੀਂਦ - IND vs BAN Test
- 92 ਸਾਲ ਬਾਅਦ ਹੋਵੇਗਾ ਚਮਤਕਾਰ! ਇਤਿਹਾਸਕ ਰਿਕਾਰਡ ਬਣਾਉਣ ਤੋਂ ਸਿਰਫ਼ ਇੱਕ ਕਦਮ ਦੂਰ ਟੀਮ ਇੰਡੀਆ - Team India test Record
- ਵਿਰਾਟ ਕੋਹਲੀ ਤੋਂ ਪ੍ਰੇਰਨਾ ਲੈਣ ਬਾਬਰ ਆਜ਼ਮ, ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰੇ ਬੰਦ: ਯੂਨਿਸ ਖਾਨ - Virat Kohli vs Babar Azam