ਰਾਜਕੋਟ (ਗੁਜਰਾਤ) : ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਆਇਰਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਵਨਡੇ ਮੈਚ 'ਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ ਹੈ। ਭਾਰਤੀ ਟੀਮ ਨੇ 2 ਦਿਨਾਂ ਦੇ ਅੰਦਰ ਆਪਣਾ ਪੁਰਾਣਾ ਰਿਕਾਰਡ ਤੋੜਦੇ ਹੋਏ 435 ਦੌੜਾਂ ਬਣਾਈਆਂ, ਜੋ ਵਨਡੇ ਕ੍ਰਿਕਟ 'ਚ ਭਾਰਤੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਨਾਲ ਹੀ, ਇਹ ਪੁਰਸ਼ ਅਤੇ ਮਹਿਲਾ ਦੋਵਾਂ ਲਈ ਵਨਡੇ ਵਿੱਚ ਭਾਰਤ ਦਾ ਸਭ ਤੋਂ ਵੱਧ ਸਕੋਰ ਹੈ।
Pratika Rawal - 154(129)
— Johns. (@CricCrazyJohns) January 15, 2025
Smriti Mandhana - 135(80)
Richa Ghosh - 59(42)
INDIA POSTED THIER HIGHEST TOTAL IN ODI HISTORY (Men's or Women') - 435 FOR 5 FROM 50 OVERS AGAINST IRELAND 🇮🇳 pic.twitter.com/2VxjzOuQ7K
ਭਾਰਤ ਨੇ ਵਨਡੇ ਕ੍ਰਿਕਟ 'ਚ ਬਣਾਇਆ ਆਪਣਾ ਸਭ ਤੋਂ ਵੱਡਾ ਸਕੋਰ:
ਆਇਰਲੈਂਡ ਖਿਲਾਫ ਤੀਜੇ ਵਨਡੇ ਮੈਚ 'ਚ ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਪ੍ਰਤੀਕਾ ਰਾਵਲ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਨਿਰਧਾਰਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 435 ਦੌੜਾਂ ਬਣਾਈਆਂ। ਇਹ ਵਨਡੇ ਕ੍ਰਿਕਟ 'ਚ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਥੇ ਖੇਡੇ ਗਏ ਆਇਰਲੈਂਡ ਖਿਲਾਫ ਦੂਜੇ ਵਨਡੇ 'ਚ ਭਾਰਤ ਨੇ 370 ਦੌੜਾਂ ਬਣਾਈਆਂ ਸਨ, ਜੋ ਹੁਣ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਕੋਰ ਬਣ ਗਿਆ ਹੈ।
ਮਹਿਲਾ ਵਨਡੇ ਇਤਿਹਾਸ ਵਿੱਚ ਚੌਥਾ ਸਭ ਤੋਂ ਵੱਡਾ ਸਕੋਰ:
ਆਇਰਲੈਂਡ ਦੇ ਖਿਲਾਫ ਮੈਚ ਵਿੱਚ ਭਾਰਤ ਦੁਆਰਾ ਬਣਾਇਆ ਸਕੋਰ (435/5) ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਵੱਡਾ ਸਕੋਰ ਹੈ। ਵਨਡੇ 'ਚ ਟਾਪ-3 ਸਭ ਤੋਂ ਵੱਧ ਸਕੋਰ ਨਿਊਜ਼ੀਲੈਂਡ ਦੇ ਨਾਂ ਹਨ। ਮਹਿਲਾ ਵਨਡੇ ਕ੍ਰਿਕਟ ਵਿੱਚ ਤਿੰਨ ਸਭ ਤੋਂ ਵੱਧ ਸਕੋਰ (491/4), (455/5) ਅਤੇ (440/3) ਹਨ, ਇਹ ਤਿੰਨੇ ਸਕੋਰ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਬਣਾਏ ਹਨ। ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਨਿਊਜ਼ੀਲੈਂਡ ਨੇ ਆਇਰਲੈਂਡ ਖ਼ਿਲਾਫ਼ ਪਹਿਲਾ ਅਤੇ ਤੀਜਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ। ਇਸ ਦੇ ਨਾਲ ਹੀ ਅੱਜ ਭਾਰਤ ਨੇ ਉਸੇ ਟੀਮ ਖਿਲਾਫ ਚੌਥਾ ਸਭ ਤੋਂ ਵੱਡਾ ਸਕੋਰ ਵੀ ਬਣਾ ਲਿਆ ਹੈ।