ETV Bharat / sports

ਚੇਨਈ ਨੂੰ 35 ਦੌੜਾਂ ਨਾਲ ਹਰਾ ਕੇ ਪਲੇਆਫ ਦੀ ਦੌੜ ਵਿੱਚ ਗੁਜਰਾਤ ਬਰਕਰਾਰ, ਚੇਨਈ ਦਾ ਰਾਹ ਹੋਇਆ ਮੁਸ਼ਕਿਲ - GT Vs CSK - GT VS CSK

ਪਿਛਲੇ ਆਈਪੀਐਲ ਸੀਜ਼ਨ ਦੀਆਂ ਦੋ ਫਾਈਨਲਿਸਟ ਟੀਮਾਂ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡੇ ਗਏ ਮੈਚ ਵਿੱਚ ਗੁਜਰਾਤ ਨੇ ਚੇਨਈ ਨੂੰ 35 ਦੌੜਾਂ ਨਾਲ ਮਾਤ ਦਿੱਤੀ।

GT Vs CSK
ਚੇਨਈ ਨੂੰ 35 ਦੌੜਾਂ ਨਾਲ ਹਰਾ ਕੇ ਪਲੇਆਫ ਦੀ ਦੌੜ ਵਿੱਚ ਗੁਜਰਾਤ ਬਰਕਰਾਰ (ਈਟੀਵੀ ਭਾਰਤ ਪੰਜਾਬ ਟੀਮ)
author img

By ETV Bharat Sports Team

Published : May 11, 2024, 6:44 AM IST

ਚੇਨਈ: ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ 35 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਗੁਜਰਾਤ ਟਾਈਟਨਸ ਨੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਇਸ ਹਾਰ ਨਾਲ ਚੇਨਈ ਦਾ ਪਲੇਆਫ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਹੋ ਗਿਆ ਹੈ। ਮੈਚ ਵਿੱਚ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ੁਭਮਨ ਗਿੱਲ (104) ਅਤੇ ਸਾਈ ਸੁਦਰਸ਼ਨ (103) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿੱਚ 231 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਚੇਨਈ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਹੀ ਬਣਾ ਸਕੀ ਅਤੇ 35 ਦੌੜਾਂ ਨਾਲ ਮੈਚ ਹਾਰ ਗਈ।

ਚੇਨਈ ਦੇ ਗੇਂਦਬਾਜ਼ ਹੋਏ ਪਸਤ: ਗੁਜਰਾਤ ਟਾਈਟਨਜ਼ ਦੀ ਇਸ ਸ਼ਾਨਦਾਰ ਜਿੱਤ ਦੇ ਹੀਰੋ ਰਹੇ ਕਪਤਾਨ ਸ਼ੁਭਮਨ ਗਿੱਲ। ਗਿੱਲ ਨੇ 55 ਗੇਂਦਾਂ ਵਿੱਚ 9 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਗਿੱਲ ਨੇ ਸੁਦਰਸ਼ਨ (103) ਨਾਲ ਪਹਿਲੀ ਵਿਕਟ ਲਈ 210 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵੱਡੇ ਸਕੋਰ ਤੱਕ ਲਿਜਾਣ 'ਚ ਅਹਿਮ ਭੂਮਿਕਾ ਨਿਭਾਈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਗਿੱਲ ਨੂੰ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ। ਚੇਨਈ ਦੇ ਗੇਂਦਬਾਜ਼ ਪੂਰੇ ਮੈਚ 'ਚ ਬੇਵੱਸ ਨਜ਼ਰ ਆਏ। ਸੀਐਸਕੇ ਦੀ ਟੀਮ ਸਪੱਸ਼ਟ ਤੌਰ 'ਤੇ ਤੇਜ਼ ਗੇਂਦਬਾਜ਼ਾਂ ਮਥੀਸਾ ਪਥੀਰਾਨਾ ਅਤੇ ਮੁਸਤਫਿਜ਼ੁਰ ਰਹਿਮਾਨ ਦੀ ਗੈਰਹਾਜ਼ਰੀ ਤੋਂ ਖੁੰਝ ਗਈ।

ਗੁਜਰਾਤ ਬਰਕਰਾਰ,ਚੇਨਈ ਦੀ ਮੁਸ਼ਕਿਲ ਵਧੀ: ਦੱਸ ਦਈਏ ਇਸ ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 6 ਮੈਚ ਖੇਡੇ ਜਾ ਚੁੱਕੇ ਸਨ। ਇਸ ਦੌਰਾਨ ਗੁਜਰਾਤ ਟਾਈਟਨਜ਼ ਨੇ 3 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਨੇ ਤਿੰਨ ਵਾਰ ਮੈਚ ਜਿੱਤਿਆ ਸੀ ਪਰ ਹੁਣ ਗੁਜਰਾਤ ਜੇਤੂ ਅੰਕੜੇ ਵਿੱਚ ਚੇਨਈ ਤੋਂ ਅੱਗੇ ਹੈ। ਗੁਜਰਾਤ ਟਾਈਟਨਸ ਜੇਕਰ ਅੱਜ ਦਾ ਮੈਚ ਹਾਰ ਜਾਂਦੀ ਤਾਂ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਂਦੀ ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੁਣ ਚੇਨਈ ਦੀ ਰਾਹ ਨੂੰ ਹੀ ਮੁਸ਼ਕਿਲ ਬਣਾ ਦਿੱਤਾ ਹੈ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.