ETV Bharat / politics

ਮਾਨਸਾ ਜ਼ਿਲ੍ਹੇ ਦੇ 17 ਪਿੰਡਾਂ 'ਚ ਪੰਚਾਇਤਾਂ 'ਤੇ ਹੋਈ ਸਰਬ ਸੰਮਤੀ, 28 ਪਿੰਡਾਂ ਦੇ ਚੁਣੇ ਸਰਪੰਚ

ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਮਾਨਸਾ ਦੇ 17 ਪਿੰਡਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਅਤੇ ਸਰਪੰਚ ਚੁਣੇ ਗਏ ਹਨ।

All panchayat meetings were held in 17 villages of Mansa district, Sarpanchs were elected in 28 villages.
ਮਾਨਸਾ ਜ਼ਿਲ੍ਹੇ ਦੇ 17 ਪਿੰਡਾਂ 'ਚ ਪੰਚਾਇਤਾਂ 'ਤੇ ਹੋਈ ਸਰਬ ਸੰਮਤੀ, 28 ਪਿੰਡਾਂ ਦੇ ਚੁਣੇ ਸਰਪੰਚ (ਮਾਨਸਾ-ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 13, 2024, 1:13 PM IST

ਮਾਨਸਾ : 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ 17 ਪਿੰਡਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਨੇ । 28 ਪਿੰਡਾਂ ਦੇ ਸਰਬ ਸੰਮਤੀ ਨਾਲ ਸਰਪੰਚ ਚੁਣੇ ਗਏ ਹਨ। ਇਥੇ ਜ਼ਿਲ੍ਹਾ ਬਲਾਕ ਬੁਢਲਾਡਾ ਅਧੀਨ ਆਉਂਦੇ 17 ਪਿੰਡਾਂ ਦੀਆਂ ਪੰਚਾਇਤਾਂ ਸਰਬ ਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਇਸੇ ਤਰ੍ਹਾਂ ਬਲਾਕ ਸਰਦੂਲਗੜ੍ਹ ਦੇ ਪਿੰਡ ਕਰੀਮਪੁਰ ਡੂਮ ਵਿੱਚ ਪੰਚਾਇਤ ਤੇ ਸਰਬਸੰਮਤੀ ਹੋਈ ਹੈ।

ਮਾਨਸਾ 'ਚ 28 ਪਿੰਡਾਂ ਦੇ ਸਰਪੰਚ ਸਰਬ ਸੰਮਤੀ (ਮਾਨਸਾ-ਪੱਤਰਕਾਰ (ਈਟੀਵੀ ਭਾਰਤ))

ਮਾਨਸਾ ਜ਼ਿਲ੍ਹੇ ਦੇ 245 ਪਿੰਡ ਹਨ ਅਤੇ ਸਰਪੰਚ ਉਮੀਦਵਾਰ ਦੇ ਲਈ 1099 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਦਾਖਲ ਕੀਤੇ ਗਏ ਸਨ। ਜਿਨਾਂ ਵਿੱਚੋਂ 553 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਜਦੋਂ ਕਿ 546 ਉਮੀਦਵਾਰ ਸਰਪੰਚ ਅਹੁਦੇ ਦੇ ਲਈ ਚੋਣ ਮੈਦਾਨ ਦੇ ਵਿੱਚ ਹਨ। ਪੰਚ ਦੇ ਅਹੁਦੇ ਦੇ ਲਈ 2201 ਉਮੀਦਵਾਰ ਵੱਲੋਂ ਆਪਣੇ ਜਿਲੇ ਭਰ ਵਿੱਚ ਕਾਗਜ਼ ਦਾਖਲ ਕੀਤੇ ਗਏ ਸਨ। ਜਿਨਾਂ ਵਿੱਚੋਂ 872 ਪੰਚ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਰਹੇ ਨੇ । ਜਦਕਿ 1329 ਉਮੀਦਵਾਰ ਪੰਚ ਦੀ ਚੋਣ ਲੜ ਰਹੇ ਨੇ, ਉਥੇ ਹੀ ਬਿਨਾਂ ਵਿਰੋਧ ਦੇ 30 ਸਰਪੰਚ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ ਅਤੇ ਇਸ ਦੇ ਨਾਲ ਹੀ 1202 ਪੰਚ ਉਮੀਦਵਾਰ ਸਰਬ ਸੰਮਤੀ ਦੇ ਨਾਲ ਚੁਣੇ ਗਏ ਹਨ।

ਮਾਨਸਾ ਬਲਾਕ ਦੇ ਦੋ ਪਿੰਡਾਂ ਵਿੱਚ ਹੋਈ ਸਰਬ ਸੰਮਤੀ

ਭਾਈ ਦੇਸਾ ਤੋਂ ਅਜੈਬ ਸਿੰਘ, ਖਿਆਲਾ ਖੁਰਦ ਤੋਂ ਸਰਦੀਪ ਕੌਰ ਸਰਪੰਚਾਂ 'ਤੇ ਸਰਬਸੰਮਤੀ ਹੋਈ ਹੈ। ਭੀਖੀ ਬਲਾਕ ਦੇ ਇੱਕ ਪਿੰਡ ਅਲੀਸ਼ੇਰ ਖੁਰਦ ਵਿੱਚ ਗੁਰਮੇਲ ਸਿੰਘ ਤੇ ਸਰਪੰਚ ਲਈ ਸਰਬਸੰਮਤੀ ਹੋਈ ਹੈ।
ਬੁਢਲਾਡਾ ਬਲਾਕ ਦੇ 17 ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ। ਜਿੰਨਾਂ ਵਿੱਚ ਗੁਰਨੇ ਖੁਰਦ ਤੋਂ ਰਣਜੀਤ ਕੌਰ, ਦਰੀਆਪੁਰ ਕਲਾਂ ਤੋਂ ਜਸਪਾਲ ਸਿੰਘ, ਰਾਮਗੜ੍ਹ ਤੋਂ ਵੀਰਪਾਲ ਕੌਰ, ਜਲਵੇੜਾ ਤੋਂ ਮਲਕੀਤ ਕੌਰ, ਅਕਬਰਪੁਰ ਖੁਡਾਲ ਤੋਂ ਪਰਵੀਨ, ਧਰਮਪੁਰਾ ਤੋਂ ਸੁਖਜਿੰਦਰ ਸਿੰਘ, ਗੋਰਖਨਾਥ ਤੋਂ ਅਮਰਜੀਤ ਕੌਰ, ਫਰੀਦਕੇ ਤੋਂ ਰੰਜੀਤ ਸਿੰਘ, ਆਲਮਪੁਰ ਮੰਦਰਾਂ ਤੋਂ ਖੁਸ਼ਪਰੀਤ ਕੌਰ, ਤਾਲਬਵਾਲਾ ਤੋਂ ਜਸਪਰੀਤ ਕੌਰ, ਗੰਢੂਆਂ ਕਲਾਂ ਤੋਂ ਕਸ਼ਮੀਰ ਸਿੰਘ, ਬੀਰੇਵਾਲਾ ਡੋਗਰਾ ਤੋਂ ਸਰੋਜਪਾਲ ਕੌਰ, ਚੱਕ ਅਲੀਸ਼ੇਰ ਤੋਂ ਬਲਮ ਸਿੰਘ, ਰਿਉਦ ਕਲਾਂ ਤੋਂ ਜਸਵਿੰਦਰ ਸਿੰਘ, ਸਸਪਾਲੀ ਤੋਂ ਬਿਕਰਮਜੀਤ ਸਿੰਘ, ਅਚਾਨਕ ਤੋਂ ਨਿਸ਼ਾਨ ਸਿੰਘ, ਖੀਵਾ ਮੀਹਾਂ ਸਿੰਘ ਵਾਲਾ ਤੋ ਅਮਨਦੀਪ ਕੌਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹਨ।

ਸਰਦੂਲਗੜ੍ਹ ਬਲਾਕ ਤੋਂ ਰਾਜਰਾਣਾ, ਸਰਦੂਲੇਵਾਲਾ, ਭੱਲਣਵਾੜਾ, ਹੀਗਣਾ, ਮਾਖਾ, ਚਚੋਹਰ ਆਦਿ ਪਿੰਡਾਂ ਵਿੱਚ ਸਰਬਸੰਮਤੀ ਹੋਈ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਪੂਰਵਕ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਜ਼ਿਲ੍ਹਾ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ। ਐਸਐਸਪੀ ਮਾਨਸਾ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਸ਼ਾਂਤੀ ਪੂਰਵਕ ਕਰਵਾਉਣ ਦੇ ਲਈ ਜ਼ਿਲ੍ਹੇ ਭਰ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਸ ਮੌਕੇ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਪੰਚਾਇਤੀ ਚੋਣਾਂ ਦੇ ਵਿੱਚ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.