ਅੰਮ੍ਰਿਤਸਰ : ਕੇਂਦਰੀ ਰਾਜ ਸਭਾ ਰੇਲ ਮੰਤਰੀ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਡਾਕਟਰ ਰਾਜ ਕੁਮਾਰ ਵੇਰਕਾ ਕਾਂਗਰਸੀ ਆਗੂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਚਿਮਚਾਗਿਰੀ ਦੀ ਵੀ ਹੱਦ ਹੁੰਦੀ ਹੈ। ਅੱਜ ਰਵਨੀਤ ਬਿੱਟੂ ਭਾਜਪਾ ਵਿੱਚ ਜਾ ਕੇ ਰਾਹੁਲ ਗਾਂਧੀ ਨੂੰ ਗਾਲਾਂ ਕੱਢ ਰਹੇ ਹਨ।
'ਤੁਸੀਂ ਆਪਣੀ ਔਕਾਤ ਦਿਖਾ ਰਹੇ ਹੋ'
ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਰੀ ਉਮਰ ਜਿਸ ਕਾਂਗਰਸ ਪਾਰਟੀ ਦਾ ਤੁਸੀਂ ਖਾਧਾ ਹੈ, ਜਿਸਨੇ ਤੁਹਾਨੂੰ ਪਾਲਿਆ ਹੈ, ਬਚਪਨ ਤੋਂ ਲੈ ਕੇ ਜਵਾਨ ਕੀਤਾ ਹੈ। ਅੱਜ ਤੁਸੀਂ ਉਹਨੂੰ ਗਾਲਾਂ ਕੱਢ ਰਹੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਔਕਾਤ ਦਿਖਾ ਰਹੇ ਹੋ, ਇਹ ਚੰਗੀ ਗੱਲ ਨਹੀਂ ਹੈ।
'ਹੁਣ ਤੁਸੀਂ ਤਲਵੇ ਮੋਦੀ ਦੀ ਚੱਟ ਰਹੇ'
ਵੇਰਕਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਪਰਿਵਾਰ ਦੇਸ਼ ਭਗਤ ਪਰਿਵਾਰ ਹੈ ਅਤੇ ਇਸ ਨੂੰ ਸਾਰੀ ਦੁਨੀਆ ਜਾਣਦੀ ਹੈ। ਤੁਸੀਂ ਪਹਿਲਾਂ ਤਲਵੇ ਰਾਹੁਲ ਗਾਂਧੀ ਦੇ ਚੱਟਦੇ ਸੀ ਅਤੇ ਹੁਣ ਤੁਸੀਂ ਤਲਵੇ ਮੋਦੀ ਦੀ ਚੱਟ ਰਹੇ ਹੋ। ਇਸ ਗੱਲ ਦੀ ਹੈਰਾਨ ਹੈ ਕਿ ਸਾਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ ਉੱਤੇ ਥੂ-ਥੂ ਕਰ ਰਿਹਾ ਹੈ।
ਕੇਜਰੀਵਾਲ ਦੇ ਅਸਤੀਫੇ ਉੱਤੇ ਵੀ ਟਿੱਪਣੀ
ਉੱਥੇ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਇਸ ਨੂੰ ਲੈ ਕੇ ਡਾਕਟਰ ਰਾਜਕੁਮਾਰ ਵੇਰਕਾ ਕਾਂਗਰਸੀ ਆਗੂ ਨੇ ਦਿੱਤੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਸੁਪਰੀਮ ਕੋਰਟ ਨੇ ਕੇਜਰੀਵਾਲ 'ਤੇ ਪਾਬੰਦੀ ਲਗਾਈ
ਰਾਜਕੁਮਾਰ ਵੇਰਕਾ ਨੇ ਕਿਹਾ ਹੈ ਕਿ 'ਦੇਰ ਆਏ ਦਰੁਸਤ ਆਏ' ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾ ਹੀ ਉਹ ਆਪਣੇ ਦਫ਼ਤਰ ਜਾ ਸਕਦੇ ਹਨ ਅਤੇ ਨਾ ਹੀ ਉਹ ਕਿਸੇ ਫਾਈਲ ਦੇ ਉੱਤੇ ਸਾਈਨ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਸਿਰਫ ਉਨ੍ਹਾਂ ਨੂੰ ਨਾਂ ਦਾ ਮੁੱਖ ਮੰਤਰੀ ਬਣਾ ਕੇ ਛੱਡ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਖਤਰੇ ਦੀ ਘੰਟੀ
ਡਾਕਟਰ ਵੇਰਕਾ ਨੇ ਕਿਹਾ ਕਿ ਕਿਤੇ ਇਹ ਖਤਰੇ ਦੀ ਘੰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੀ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਤਾਂ ਨਹੀਂ ਬਣਨਾ ਚਾਹੁੰਦੇ। ਵੇਰਕਾ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਤੋਂ ਇਸ ਨੂੰ ਥੋੜੀ ਜਿਹੀ ਰਿਲੀਫ਼ ਮਿਲੀ, ਤਾਂ ਹੋ ਸਕਦਾ ਹੈ ਕਿ ਉਹ (ਕੇਜਰੀਵਾਲ) ਪੰਜਾਬ ਦੇ ਮੁੱਖ ਮੰਤਰੀ ਬਣ ਜਾਵੇ।