ETV Bharat / politics

"ਜਿੱਥੇ ਕਾਂਗਰਸ ਦੇ ਸਰਪੰਚ ਤਕੜੇ, ਉੱਥੇ ਹੇਰ ਫੇਰ ਕੀਤਾ", ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਘੇਰੀ ਆਪ ਸਰਕਾਰ - Punjab Panchayat Elections - PUNJAB PANCHAYAT ELECTIONS

Punjab Panchayat Elections 2024: ਪੰਚਾਇਤੀ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕਿਹਾ ਸਾਡੀ ਪੂਰੀ ਤਿਆਰੀ ਹੈ, ਪਰ ਸਰਕਾਰ ਉੱਤੇ ਹੇਰ ਫੇਰ ਕਰਨ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਚੋਣਾਂ ਕਰੀਬ ਡੇਢ ਸਾਲ ਲੇਟ ਕਰਵਾਈਆਂ ਜਾ ਰਹੀਆਂ ਹਨ। ਪੜ੍ਹੋ ਪੂਰੀ ਖ਼ਬਰ।

Panchayat Elections 2024
ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਘੇਰੀ ਆਪ ਸਰਕਾਰ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Sep 26, 2024, 2:18 PM IST

ਲੁਧਿਆਣਾ : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ 15 ਅਕਤੂਬਰ ਨੂੰ ਪੰਚਾਇਤਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਇਸ 'ਤੇ ਸਵਾਲ ਖੜੇ ਕਰਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਐਮਐਲਏ ਕੁਲਦੀਪ ਸਿੰਘ ਵੈਦ ਨੇ ਕਿਹਾ ਹੈ ਕਿ ਸਰਕਾਰ ਇੱਕ ਸਾਲ ਲੇਟ ਚੋਣਾਂ ਕਰਵਾ ਰਹੀ ਹੈ। ਇੱਕ ਸਾਲ ਪਹਿਲਾ ਹੀ ਇਹ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀਆਂ ਸਨ ਜਿਸ ਕਰਕੇ ਪਿੰਡਾਂ ਦਾ ਵਿਕਾਸ ਕਾਫੀ ਰੁਕਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸਾਡੀ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ।

ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਘੇਰੀ ਆਪ ਸਰਕਾਰ (Etv Bharat (ਪੱਤਰਕਾਰ, ਲੁਧਿਆਣਾ))

ਆਪ ਸਰਕਾਰ ਦੀ ਨੀਅਤ 'ਤੇ ਸ਼ੱਕ, ਕਾਂਗਰਸ ਉਮੀਦਵਾਰਾਂ ਨੂੰ ਸਲਾਹ

ਕੁਲਦੀਪ ਵੈਦ ਨੇ ਕਿਹਾ ਕਿ ਸਰਕਾਰ ਵੱਲੋਂ ਜਰੂਰ ਕੁਝ ਪਿੰਡਾਂ ਵਿੱਚ ਜਿੱਥੇ ਕਾਂਗਰਸ ਦੇ ਸਰਪੰਚ ਤਕੜੇ ਸਨ, ਉੱਥੇ ਜਾਂ ਤਾਂ ਸੀਟ ਰਿਜ਼ਰਵ ਕਰ ਦਿੱਤੀ ਗਈ ਹੈ ਜਾਂ ਫਿਰ ਮਹਿਲਾ ਸੀਟ ਐਲਾਨ ਕਰ ਦਿੱਤੀ ਗਈ ਹੈ, ਇਹ ਹੇਰ ਫੇਰ ਜਰੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰ ਫਿਰ ਵੀ ਅਸੀਂ ਤਕੜੇ ਹੋ ਕੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਵਾਂਗੇ। ਉਹਨਾਂ ਕਿਹਾ ਕਿ ਗਿੱਲ ਹਲਕੇ ਵਿੱਚ 155 ਪਿੰਡ ਆਉਂਦੇ ਹਨ। ਕੁਲਦੀਪ ਵੈਦ ਨੇ ਕਿਹਾ ਕਿ ਅਸੀਂ ਸਾਰੇ ਸਰਪੰਚ ਉਮੀਦਵਾਰ ਨੂੰ ਕਹਿ ਚੁੱਕੇ ਹਨ ਕਿ ਉਹ ਆਪਣੇ ਨਾਮਜ਼ਦਗੀਆਂ ਕਰਵਾਉਣ ਜਾਣ ਸਮੇਂ ਵੀਡੀਓਗ੍ਰਾਫੀ ਜਰੂਰ ਕਰਵਾਉਣ।

ਅਫਸਰਾਂ ਨੂੰ ਸਖ਼ਤ ਤਾੜਨਾ

ਇਸ ਤੋਂ ਇਲਾਵਾ ਕੁਲਦੀਪ ਨੇ ਕਿਹਾ ਕਿ ਅਸੀਂ ਵੀ ਆਪਣੇ ਦਫਤਰ ਵਿੱਚ ਵਕੀਲ ਬਿਠਾ ਰਹੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਸਾਡੇ ਕਿਸੇ ਵੀ ਉਮੀਦਵਾਰ ਦੇ ਇਹ ਪੇਪਰ ਰੱਦ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਸਖਤ ਤਾੜਨਾ ਦਾ ਕਰਦੇ ਹਨ ਕਿ ਜੇਕਰ ਕਿਸੇ ਉਹ ਵੀ ਅਫਸਰ ਨੇ ਅਜਿਹਾ ਕੀਤਾ ਤਾਂ ਉਸ ਦੇ ਉੱਤੇ ਬਾਅਦ ਵਿੱਚ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਾਈਕੋਰਟ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਚੋਣਾਂ ਕਰਵਾਉਣ ਲਈ ਹੁਕਮ ਜਾਰੀ ਕੀਤੇ। ਕੁਲਦੀਪ ਵੈਦ ਨੇ ਕਿਹਾ ਕਿ ਸਰਕਾਰ ਦੀ ਕਮਜ਼ੋਰੀ ਹੈ, ਜੋ ਡੇਢ ਸਾਲ ਤੋਂ ਚੋਣਾਂ ਨਹੀਂ ਹੋਈਆਂ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ। 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਨਤੀਜੇ ਵੀ ਉਸੇ ਦਿਨ ਆਉਣਗੇ। ਇਹ ਐਲਾਨ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਬੁੱਧਵਾਰ (25 ਸਤੰਬਰ) ਨੂੰ ਕੀਤਾ। ਉਨ੍ਹਾਂ ਦੱਸਿਆ ਕਿ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀਆਂ 27 ਤੋਂ 4 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.