ETV Bharat / lifestyle

ਸਵੇਰੇ ਖਾਲੀ ਪੇਟ ਇਸ ਹਰੇ ਰੰਗ ਦੇ ਜੂਸ ਨੂੰ ਪੀਣ ਨਾਲ ਸਿਹਤ 'ਤੇ ਕੀ ਪਵੇਗਾ ਅਸਰ? ਜਾਣ ਲਓ ਹੈਰਾਨ ਕਰ ਦੇਣ ਵਾਲੇ ਲਾਭ! - CORIANDER JUICE HEALTH BENEFITS

ਚਟਨੀ, ਸਜਾਵਟ, ਜੂਸ ਜਾਂ ਸੂਪ ਸਮੇਤ ਕਿਸੇ ਵੀ ਮਾਧਿਅਮ ਰਾਹੀਂ ਹਰੇ ਧਨੀਏ ਦੀ ਵਰਤੋਂ ਸਰੀਰ ਨੂੰ ਪੋਸ਼ਣ ਪ੍ਰਦਾਨ ਕਰ ਸਕਦੀ ਹੈ।

CORIANDER JUICE HEALTH BENEFITS
CORIANDER JUICE HEALTH BENEFITS (Getty Image)
author img

By ETV Bharat Lifestyle Team

Published : Feb 12, 2025, 9:40 AM IST

ਧਨੀਏ ਦੇ ਪੱਤਿਆਂ ਦੀ ਵਰਤੋਂ ਖਾਣੇ ਨੂੰ ਸਜਾਉਣ ਅਤੇ ਇਸ ਨੂੰ ਅੰਤਿਮ ਛੋਹ ਦੇਣ ਲਈ ਜ਼ਰੂਰ ਕੀਤੀ ਜਾਂਦੀ ਹੈ। ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਧਨੀਏ ਦੇ ਪੱਤੇ ਭੋਜਨ ਵਿੱਚ ਵਰਤੇ ਜਾਂਦੇ ਹਨ। ਪਰ ਹਰੇ ਧਨੀਏ ਦੀ ਵਰਤੋਂ ਨਾ ਸਿਰਫ਼ ਭੋਜਨ ਦੀ ਸਜਾਵਟ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ ਸਗੋਂ ਇਹ ਭੋਜਨ ਦੇ ਪੌਸ਼ਟਿਕ ਮੁੱਲ ਨੂੰ ਵੀ ਵਧਾਉਂਦਾ ਹੈ ਕਿਉਂਕਿ ਹਰੇ ਧਨੀਏ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ।

ਹਰੇ ਧਨੀਏ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ

ਦਿੱਲੀ ਸਥਿਤ ਪੋਸ਼ਣ ਮਾਹਿਰ ਡਾਕਟਰ ਦਿਵਿਆ ਸ਼ਰਮਾ ਦਾ ਕਹਿਣਾ ਹੈ ਕਿ ਧਨੀਏ ਦੇ ਪੱਤੇ ਅਤੇ ਇਸ ਦੇ ਡੰਡੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦੇ ਹਨ। ਧਨੀਆ ਖੁਰਾਕੀ ਫਾਈਬਰ ਦੇ ਪ੍ਰਮੁੱਖ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਧਨੀਏ ਵਿੱਚ ਮੈਂਗਨੀਜ਼, ਆਇਰਨ, ਮੈਗਨੀਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਕੇ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਫੋਲੇਟ, ਬੀਟਾ ਕੈਰੋਟੀਨ ਅਤੇ ਐਂਟੀ-ਆਕਸੀਡੈਂਟ ਸਮੇਤ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਅਸੀਂ ਧਨੀਏ ਦੇ ਬੀਜਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਭਰਪੂਰ ਮਾਤਰਾ ਵਿੱਚ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ।-ਦਿੱਲੀ ਸਥਿਤ ਪੋਸ਼ਣ ਮਾਹਿਰ ਡਾਕਟਰ ਦਿਵਿਆ ਸ਼ਰਮਾ

ਧਨੀਏ ਦੇ ਪੱਤਿਆਂ ਵਿੱਚ ਐਂਟੀਮਾਈਕਰੋਬਾਇਲ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਡਿਸਲਿਪੀਡੇਮੀਆ, ਐਂਟੀ-ਹਾਈਪਰਟੈਂਸਿਵ, ਨਿਊਰੋਪ੍ਰੋਟੈਕਟਿਵ ਗੁਣ ਹੁੰਦੇ ਹਨ। ਇਸ ਤੋਂ ਇਲਾਵਾ, ਧਨੀਏ ਦੇ ਪੱਤਿਆਂ ਵਿੱਚ ਈਥਾਨੌਲ ਵੀ ਪਾਇਆ ਜਾਂਦਾ ਹੈ ਜੋ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਚਮੜੀ ਨੂੰ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।

ਸਵੇਰੇ ਖਾਲੀ ਪੇਟ ਧਨੀਏ ਦਾ ਜੂਸ ਪੀਣ ਦੇ ਫਾਇਦੇ

ਸਰੀਰ ਵਿੱਚ ਜਮ੍ਹਾਂ ਹੋਈ ਵਾਧੂ ਚਰਬੀ ਨੂੰ ਘੱਟ ਕਰਨ 'ਚ ਮਦਦਗਾਰ: ਸਵੇਰੇ ਖਾਲੀ ਪੇਟ ਧਨੀਏ ਦਾ ਰਸ ਪੀਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਵਾਧੂ ਚਰਬੀ ਘੱਟ ਜਾਂਦੀ ਹੈ। ਧਨੀਏ ਵਿੱਚ ਮੌਜੂਦ ਫਾਈਬਰ ਸਾਡੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਗੈਸ ਅਤੇ ਪੇਟ ਫੁੱਲਣ ਵਰਗੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਧਨੀਏ ਵਿੱਚ ਮੌਜੂਦ ਐਂਟੀਆਕਸੀਡੈਂਟ, ਵਿਟਾਮਿਨ ਏ ਅਤੇ ਸੀ ਸਾਡੀ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ।

ਅੱਖਾਂ ਦੀ ਸਿਹਤ ਲਈ ਬਿਹਤਰ: ਧਨੀਏ ਵਿੱਚ ਮੌਜੂਦ ਵਿਟਾਮਿਨ ਏ ਸਾਡੀਆਂ ਅੱਖਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਸਵੇਰੇ ਖਾਲੀ ਪੇਟ ਧਨੀਏ ਦਾ ਰਸ ਪੀਣ ਨਾਲ ਸਾਡੀਆਂ ਹੱਡੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਵਿੱਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਪੋਸ਼ਣ ਦਿੰਦੇ ਹਨ।

ਬਲੱਡ ਸ਼ੂਗਰ ਕੰਟਰੋਲ: ਸਵੇਰੇ ਖਾਲੀ ਪੇਟ ਇਸ ਜੂਸ ਨੂੰ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ। ਇਹ ਇਨਸੁਲਿਨ ਦੇ ਪੱਧਰ ਨੂੰ ਕਾਬੂ ਵਿੱਚ ਰੱਖਦਾ ਹੈ। ਸਵੇਰੇ ਖਾਲੀ ਪੇਟ ਧਨੀਏ ਦਾ ਰਸ ਪੀਣ ਨਾਲ ਸਰੀਰ ਵਿੱਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਵਧਦੀ ਹੈ।

ਮਾੜੇ ਕੋਲੈਸਟ੍ਰੋਲ ਦਾ ਪੱਧਰ ਘੱਟਦਾ: ਸਵੇਰੇ ਖਾਲੀ ਪੇਟ ਇਸ ਜੂਸ ਨੂੰ ਪੀਣ ਨਾਲ ਮਾੜੇ ਕੋਲੈਸਟ੍ਰੋਲ ਦਾ ਪੱਧਰ ਘੱਟ ਜਾਂਦਾ ਹੈ। ਧਨੀਏ ਵਿੱਚ ਵਿਟਾਮਿਨ ਸਮੇਤ ਕਈ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਰਸ ਸਾਡੀ ਚਮੜੀ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ।

ਗਰਭਵਤੀ ਮਾਵਾਂ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਇੰਟਰਨੈਸ਼ਨਲ ਜਰਨਲ ਆਫ਼ ਫਾਰਮਾਸਿਊਟੀਕਲ ਐਂਡ ਫਾਈਟੋਫਾਰਮਾਕੋਲੋਜੀਕਲ ਰਿਸਰਚ ਦੇ ਇੱਕ ਅਧਿਐਨ ਦੇ ਅਨੁਸਾਰ, ਹਰੇ ਧਨੀਏ ਦਾ ਸੇਵਨ ਗਰਭਵਤੀ ਮਾਵਾਂ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਲਾਭਦਾਇਕ ਹੈ।

ਸੁੰਦਰਤਾਂ ਲਈ ਫਾਇਦੇਮੰਦ: ਹਰੇ ਧਨੀਏ ਦਾ ਸੇਵਨ ਨਾ ਸਿਰਫ਼ ਸਿਹਤ ਲਈ ਸਗੋਂ ਸੁੰਦਰਤਾ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਦਰਅਸਲ, ਹਰੇ ਧਨੀਏ ਵਿੱਚ ਕੀਟਾਣੂਨਾਸ਼ਕ, ਡੀਟੌਕਸੀਫਾਈਂਗ, ਐਂਟੀਸੈਪਟਿਕ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਕਿ ਫਿਣਸੀਆਂ, ਬਲੈਕਹੈੱਡਸ, ਐਗਜ਼ੀਮਾ ਅਤੇ ਹੋਰ ਤਰ੍ਹਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਚਮੜੀ 'ਤੇ ਸੂਰਜ ਦੇ ਪ੍ਰਭਾਵ ਨੂੰ ਘਟਾਉਣ ਅਤੇ ਚਮੜੀ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.