ਤਹਿਰਾਨ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਦੇਹਾਂਤ ਹੋ ਗਿਆ ਹੈ। ਹੈਲੀਕਾਪਟਰ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਵਾਪਰਿਆ। ਈਰਾਨੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਦੀ ਵੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਉਨ੍ਹਾਂ ਦਾ ਬਾਡੀਗਾਰਡ ਅਤੇ ਸੁਰੱਖਿਆ ਮੁਖੀ ਵੀ ਸਵਾਰ ਸਨ।
ਹਾਦਸੇ ਦੇ ਕਾਫੀ ਸਮੇਂ ਬਾਅਦ ਬਚਾਅ ਟੀਮ ਉੱਥੇ ਪਹੁੰਚ ਸਕੀ। ਇਸ ਦਾ ਕਾਰਨ ਖਰਾਬ ਮੌਸਮ ਸੀ। ਉੱਥੇ ਤੱਕ ਪਹੁੰਚਣ ਲਈ ਬਚਾਅ ਕਰਮਚਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਐਤਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਕਿਜ਼ ਕਲਸੀ ਅਤੇ ਖੋਦਾਫਰੀਨ ਡੈਮ ਦਾ ਉਦਘਾਟਨ ਕਰਨ ਲਈ ਅਜ਼ਰਬਾਈਜਾਨ ਗਏ ਸਨ। ਡੈਮ ਦਾ ਉਦਘਾਟਨ ਕਰਨ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਤਬਰੀਜ਼ ਸ਼ਹਿਰ ਜਾ ਰਹੇ ਸਨ। ਹੈਲੀਕਾਪਟਰ ਤਬਰੀਜ਼ ਤੋਂ ਕਰੀਬ 50 ਕਿਲੋਮੀਟਰ ਦੂਰ ਵਰਜੇਕਾਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਰਾਨ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਕੀ ਇਸ ਪਿੱਛੇ ਕੋਈ ਸਾਜ਼ਿਸ਼ ਹੈ। ਈਰਾਨੀ ਮੀਡੀਆ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕਾਫਲੇ ਦੇ ਦੋ ਹੈਲੀਕਾਪਟਰ ਸੁਰੱਖਿਅਤ ਟਿਕਾਣੇ 'ਤੇ ਪਹੁੰਚ ਗਏ ਪਰ ਇਸ ਹੈਲੀਕਾਪਟਰ ਨੂੰ ਅਜਿਹਾ ਕੀ ਹੋਇਆ ਕਿ ਇਹ ਮੌਸਮ ਤੋਂ ਪ੍ਰਭਾਵਿਤ ਹੋ ਗਿਆ। ਹਾਲਾਂਕਿ ਇਕ ਅਮਰੀਕੀ ਸੈਨੇਟਰ ਨੇ ਕਿਹਾ ਹੈ ਕਿ ਫਿਲਹਾਲ ਕਿਸੇ 'ਤੇ ਸ਼ੱਕ ਕਰਨਾ ਠੀਕ ਨਹੀਂ ਹੋਵੇਗਾ।
- ਗਾਜ਼ਾ 'ਚ 24 ਘੰਟਿਆਂ ਦੇ ਅੰਦਰ ਇਜ਼ਰਾਈਲੀ ਬੰਧਕਾਂ ਦੀ ਚੌਥੀ ਲਾਸ਼ ਬਰਾਮਦ - Israeli Hostages Body
- ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼, ਕਈ ਨੇਤਾਵਾਂ ਨੇ ਕੀਤੀ ਹਮਲੇ ਦੀ ਨਿੰਦਾ - Slovakia PM Robert Fico Attack
- ਅਮਰੀਕਾ ਨੇ ਗਾਜ਼ਾ 'ਚ ਫਸੇ 20 ਵਿੱਚੋਂ 17 ਅਮਰੀਕੀ ਡਾਕਟਰਾਂ ਨੂੰ ਕੱਢਿਆ - US evacuates doctors stuck in Gaza