ਹੈਦਰਾਬਾਦ: ਪੇਟ ਦੀ ਵਧਦੀ ਚਰਬੀ ਨੂੰ ਘੱਟ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਲੋਕ ਆਪਣੇ ਲਟਕਦੇ ਢਿੱਡ ਨੂੰ ਘੱਟ ਕਰਨ ਲਈ ਕਈ ਉਪਰਾਲੇ ਕਰਦੇ ਹਨ। ਕੁਝ ਪੇਟ ਨੂੰ ਪਤਲਾ ਕਰਨ ਲਈ ਡਾਈਟ ਫਾਲੋ ਕਰਦੇ ਹਨ ਅਤੇ ਕੁਝ ਜਿਮ 'ਚ ਪਸੀਨਾ ਵਹਾਉਂਦੇ ਹਨ। ਇਸ ਦੇ ਨਾਲ ਹੀ, ਕੁਝ ਲੋਕ ਪਾਰਕ ਵਿਚ ਘੰਟਿਆਂਬੱਧੀ ਸੈਰ ਜਾਂ ਦੌੜਦੇ ਰਹਿੰਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦਾ ਢਿੱਡ ਅੰਦਰ ਨਹੀਂ ਜਾਂਦਾ ਹੈ।
ਅਜਿਹੇ 'ਚ ਜੇਕਰ ਤੁਸੀਂ ਵੀ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਸਮਝਦਾਰੀ ਤੋਂ ਕੰਮ ਲਓ। ਸਿਰਫ਼ ਜਿੰਮ ਵਿੱਚ ਸਖ਼ਤ ਮਿਹਨਤ ਕਰਨ ਨਾਲ ਕੋਈ ਨਤੀਜਾ ਨਹੀਂ ਮਿਲੇਗਾ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਤੁਹਾਨੂੰ ਕਸਰਤ ਦੇ ਨਾਲ-ਨਾਲ ਆਪਣੀ ਜੀਭ ਨੂੰ ਵੀ ਕਾਬੂ ਕਰਨਾ ਹੋਵੇਗਾ। ਇਸਦੇ ਨਾਲ ਹੀ, ਤੁਹਾਨੂੰ ਉਨ੍ਹਾਂ ਭੋਜਨਾਂ ਦਾ ਸੇਵਨ ਕਰਨਾ ਪਏਗਾ, ਜੋ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਢਿੱਡ ਦੀ ਵਧਦੀ ਚਰਬੀ ਨੂੰ ਘੱਟ ਕਰਨ ਦੇ ਤਰੀਕੇ:
ਗ੍ਰੀਨ ਟੀ ਪੀਓ: ਖੋਜ ਅਨੁਸਾਰ, ਗ੍ਰੀਨ ਟੀ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਗ੍ਰੀਨ ਟੀ ਵਿੱਚ ਕੈਟੇਚਿਨ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ। ਇਸ ਲਈ ਰੋਜ਼ਾਨਾ ਇੱਕ ਜਾਂ ਦੋ ਕੱਪ ਗ੍ਰੀਨ ਟੀ ਪੀਓ। ਇਸ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ।
ਅਲਸੀ ਦੇ ਬੀਜਾਂ ਦਾ ਸੇਵਨ ਕਰੋ: ਜੇਕਰ ਤੁਸੀਂ ਢਿੱਡ ਦੀ ਚਰਬੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅਲਸੀ ਦੇ ਬੀਜਾਂ ਦਾ ਸੇਵਨ ਕਰੋ। ਅਲਸੀ ਦੇ ਬੀਜ ਫਾਈਬਰ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਬੀਜਾਂ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
- ਕੀ ਅੱਖ ਦਾ ਫੜਕਣਾ ਅਸ਼ੁਭ ਹੈ ਜਾਂ ਇਸ ਪਿੱਛੇ ਹੈ ਕੋਈ ਹੋਰ ਕਾਰਨ, ਜਾਣੋ ਕਿਉਂ ਅੱਖਾਂ ਫੜਕਦੀਆਂ ਹਨ - Eye Twitching
- ਮੀਂਹ ਦੇ ਮੌਸਮ 'ਚ ਇਨਫੈਕਸ਼ਨ ਤੋਂ ਬਚਣਾ ਚਾਹੁੰਦੇ ਹੋ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - Monsoon Season Health Tips
- ਕੜਾਹੀ ਵਿੱਚ ਬਚੇ ਖਾਣਾ ਪਕਾਉਣ ਵਾਲੇ ਤੇਲ ਦੀ ਮੁੜ ਵਰਤੋ ਕਰਨਾ ਸਿਹਤ ਲਈ ਕਿੰਨਾ ਭਾਰੀ, ਵਰਤਣ ਤੋਂ ਪਹਿਲਾਂ ਸੌ ਵਾਰ ਸੋਚ ਲਓ - Effects Of Reusing Cooking Oil
ਦਹੀਂ: ਦਹੀਂ ਵਿੱਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ, ਜੋ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਨ। ਇੰਨਾ ਹੀ ਨਹੀਂ ਇਹ ਪਾਚਨ ਕਿਰਿਆ ਨੂੰ ਵੀ ਠੀਕ ਰੱਖਦੇ ਹਨ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਵੀ ਮਦਦ ਕਰਦੇ ਹਨ।
ਹਰੀਆਂ ਸਬਜ਼ੀਆਂ ਖਾਓ: ਢਿੱਡ ਦੀ ਚਰਬੀ ਘੱਟ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ ਅਤੇ ਬਰੋਕਲੀ ਖਾਓ। ਇਨ੍ਹਾਂ 'ਚ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਵਿੱਚ ਕੈਲੋਰੀ ਵੀ ਘੱਟ ਹੁੰਦੀ ਹੈ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਅਦਰਕ: ਪੇਟ ਦੀ ਚਰਬੀ ਨੂੰ ਘਟਾਉਣ ਲਈ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਅਦਰਕ ਇੱਕ ਕੁਦਰਤੀ ਫੈਟ ਬਰਨਰ ਹੈ ਅਤੇ ਇਸ ਵਿੱਚ ਥਰਮੋਜੈਨਿਕ ਗੁਣ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਚਰਬੀ ਨੂੰ ਸਾੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ।