ਹੈਦਰਾਬਾਦ: ਕੁਝ ਕੁੜੀਆਂ ਅੱਜ ਦੇ ਸਮੇਂ 'ਚ ਆਪਣੇ ਸਰੀਰ 'ਤੇ ਨਿਕਲ ਰਹੇ ਵਾਲਾਂ 'ਤੋਂ ਪਰੇਸ਼ਾਨ ਰਹਿੰਦੀਆਂ ਹਨ। ਸਰੀਰ ਦੇ ਅਣਚਾਹੇ ਵਾਲਾਂ ਕਾਰਨ ਸੁੰਦਰਤਾਂ ਖਰਾਬ ਹੋ ਜਾਂਦੀ ਹੈ, ਜਿਸਦੇ ਚਲਦਿਆਂ ਕਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਲਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸਦਾ ਸਿੱਧਾ ਅਸਰ ਸਿਹਤ 'ਤੇ ਪੈਂਦਾ ਹੈ। ਜੇਕਰ ਤੁਹਾਨੂੰ ਅਜਿਹੀ ਸਮੱਸਿਆ ਆ ਰਹੀ ਹੈ, ਤਾਂ ਪਹਿਲਾ ਆਪਣੇ ਡਾਕਟਰ ਨਾਲ ਸਲਾਹ ਕਰੋ।
ਠੋਡੀ 'ਤੇ ਵਾਲ ਆਉਣ ਪਿੱਛੇ ਕਾਰਨ: ਕੁੜੀਆਂ ਦੀ ਠੋਡੀ 'ਤੇ ਵਾਲ ਆਉਣਾ ਸਰੀਰ 'ਚ ਹੋ ਰਹੇ ਕਈ ਬਦਲਾਵਾਂ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਸਰੀਰ 'ਚ ਹਾਰਮੋਨ ਦੇ ਪੱਧਰ 'ਤੇ ਬਦਲਾਅ ਹੋ ਜਾਣ ਕਾਰਨ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕੁੜੀਆਂ ਦੀ ਠੋਡੀ 'ਤੇ ਵਾਲ ਆਉਣ ਦਾ ਕਾਰਨ ਸਰੀਰ ਵਿੱਚ ਐਂਡਰੋਜਨ ਹਾਰਮੋਨ ਦੀ ਮਾਤਰਾ ਹੈ। ਜੇਕਰ ਇਸ ਹਾਰਮੋਨ ਦੀ ਮਾਤਰਾ ਘੱਟ ਹੋ ਜਾਵੇ, ਤਾਂ ਇਸ ਕਾਰਨ ਹੋਣ ਵਾਲੇ ਬਦਲਾਅ ਸਰੀਰ 'ਚ ਨਜ਼ਰ ਆਉਣ ਲੱਗਦੇ ਹਨ। ਜਦੋ ਇਹ ਹਾਰਮੋਨ ਜ਼ਿਆਦਾ ਮਾਤਰਾ 'ਚ ਬਣਨਾ ਸ਼ੁਰੂ ਹੋ ਜਾਣ, ਤਾਂ ਇਹ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ।
ਜੇਕਰ ਤੁਹਾਡੀ ਠੋਡੀ 'ਤੇ ਵਾਲ ਆ ਰਹੇ ਹਨ, ਤਾਂ ਤੁਸੀਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਜਾਂ ਪੀ.ਸੀ.ਓ.ਐਸ ਦੀ ਸਮੱਸਿਆ ਤੋਂ ਪੀੜਿਤ ਹੋ। ਇਨ੍ਹਾਂ ਵਾਲਾਂ ਕਾਰਨ ਕੁੜੀਆਂ ਦੇ ਫਿਣਸੀਆਂ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਔਰਤਾਂ ਦਾ ਭਾਰ ਵੀ ਘੱਟ ਹੋਣ ਲੱਗਦਾ ਹੈ। ਕਈ ਵਾਰ ਇਹ ਸਮੱਸਿਆ ਉਨ੍ਹਾਂ ਔਰਤਾਂ 'ਚ ਵੀ ਦੇਖਣ ਨੂੰ ਮਿਲਦੀ ਹੈ, ਜੋ ਦਵਾਈਆਂ ਖਾਂਦੀਆਂ ਹਨ। ਜੇਕਰ ਕਿਸੇ ਔਰਤ ਨੂੰ ਦਮਾ ਅਤੇ ਗਠੀਆ ਦੀ ਸਮੱਸਿਆ ਹੈ, ਤਾਂ ਉਨ੍ਹਾਂ ਦੀ ਚਮੜੀ 'ਤੇ ਵਾਲ ਨਿਕਲਣ ਵਰਗੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
- ਹੋਸਟਲ 'ਚ ਵਾਰ-ਵਾਰ ਮਿਸ ਹੋ ਰਿਹਾ ਹੈ ਸਵੇਰ ਦਾ ਖਾਣਾ, ਤਾਂ ਬਿਨ੍ਹਾਂ ਗੈਸ ਦੇ ਇਨ੍ਹਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ - Quick Breakfast
- ਚਿਹਰੇ ਦੇ ਦਾਗ-ਧੱਬੇ ਅਤੇ ਫਿਣਸੀਆਂ ਤੋਂ ਹੋ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਘਰ 'ਚ ਹੀ ਬਣਾਓ ਇਹ ਸੀਰਮ - Skin Care Tips
- ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਡਾਂਸ ਦਿਵਸ, ਡਾਂਸ ਕਰਨ ਨਾਲ ਸਿਹਤ ਨੂੰ ਮਿਲ ਸਕਦੈ ਨੇ ਇਹ ਲਾਭ - International Dance Day 2024
ਬਚਾਅ ਲਈ ਕਰੋ ਇਹ ਕੰਮ: ਇਸ ਸਮੱਸਿਆ ਤੋਂ ਬਚਾਅ ਲਈ ਤੁਹਾਨੂੰ ਆਪਣੀ ਚਮੜੀ ਅਤੇ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ। ਜ਼ਰੂਰਤ ਤੋਂ ਜ਼ਿਆਦਾ ਕਿਸੇ ਵੀ ਦਵਾਈ ਦਾ ਇਸਤੇਮਾਲ ਨਾ ਕਰੋ। ਕਿਸੇ ਵੀ ਦਵਾਈ ਨੂੰ ਖਾਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।