ਹੈਦਰਾਬਾਦ: ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਕੁਝ ਲੋਕ ਜ਼ਿਆਦਾ ਮਾਤਰਾ 'ਚ ਸ਼ਰਾਬ ਪੀਂਦੇ ਹਨ, ਜਿਸ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਕਈ ਲੋਕ ਖੁਦ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸ਼ਰਾਬ ਨੂੰ ਛੱਡਣ ਦਾ ਮਨ ਬਣਾ ਲੈਂਦੇ ਹਨ। ਸ਼ਰਾਬ ਛੱਡਣ ਤੋਂ ਪਹਿਲਾ ਕਈ ਲੋਕਾਂ ਦੇ ਮਨ ਵਿੱਚ ਸਵਾਲ ਆਉਦਾ ਹੈ ਕਿ ਅਚਾਨਕ ਸ਼ਰਾਬ ਛੱਡਣ ਨਾਲ ਕੀ ਹੋਵੇਗਾ। ਇਸ ਬਾਰੇ ਜਾਣਨ ਲਈ ਤੁਸੀਂ ਇੱਥੇ ਦੇਖ ਸਕਦੇ ਹੋ।
ਸ਼ਰਾਬ ਪੀਣਾ ਬੰਦ ਕਰਨ ਨਾਲ ਕੀ ਹੋਵੇਗਾ?: ਜੇਕਰ ਤੁਸੀਂ ਸ਼ਰਾਬ ਨੂੰ ਛੱਡਣ ਦਾ ਮਨ ਬਣਾ ਚੁੱਕੇ ਹੋ, ਤਾਂ ਸਭ ਤੋਂ ਪਹਿਲਾ ਡਾਕਟਰ ਦੀ ਸਲਾਹ ਲਓ। ਕਿਉਕਿ ਸ਼ਰਾਬ ਦੀ ਲਤ ਹੋਣ 'ਤੇ ਅਚਾਨਕ ਸ਼ਰਾਬ ਨੂੰ ਛੱਡਣ ਨਾਲ ਸਰੀਰ ਦਾ ਤੰਤਰ ਵਿਗੜ ਸਕਦਾ ਹੈ। ਜੇਕਰ ਤੁਸੀਂ ਡਾਕਟਰ ਦੀ ਸਲਾਹ ਲਓਗੇ, ਤਾਂ ਉਹ ਤੁਹਾਨੂੰ ਸ਼ਰਾਬ ਨੂੰ ਛੱਡਣ ਦਾ ਸਹੀ ਤਰੀਕਾ ਦੱਸਣਗੇ।
ਸ਼ਰਾਬ ਨੂੰ ਅਚਾਨਕ ਛੱਡਣ 'ਤੇ ਕੀ ਹੁੰਦਾ ਹੈ?: ਜਦੋ ਤੁਸੀਂ ਸ਼ਰਾਬ ਨੂੰ ਅਚਾਨਕ ਛੱਡ ਦਿੰਦੇ ਹੋ, ਤਾਂ ਸਰੀਰ 'ਤੇ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਮਾੜੇ ਪ੍ਰਭਾਵਾਂ 'ਚ ਚਿੰਤਾ, ਤਣਾਅ, ਫੋਕਸ ਨਾ ਕਰ ਪਾਉਣਾ, ਘਬਰਾਹਟ, ਚਿੜਚਿੜਾਪਨ, ਕੰਬਨਾ, ਇਮੋਸ਼ਨਲ ਹੋਣਾ, ਬਲੱਡ ਪ੍ਰੈਸ਼ਰ ਵਧਣਾ, ਸਿਰਦਰਦ, ਭੁੱਖ 'ਚ ਕਮੀ, ਪਸੀਨਾ ਆਉਣਾ, ਹਾਰਟ ਰੇਟ ਤੇਜ਼ ਹੋਣਾ, ਨੀਂਦ ਨਾ ਆਉਣਾ ਆਦਿ ਸ਼ਾਮਲ ਹੋ ਸਕਦੇ ਹਨ।
ਡਾਕਟਰ ਦੀ ਸਲਾਹ 'ਤੇ ਸ਼ਰਾਬ ਛੱਡਣ ਦੇ ਫਾਇਦੇ: ਸ਼ਰਾਬ ਨੂੰ ਛੱਡਣ ਨਾਲ ਦਿਮਾਗ ਦੀ ਸਿਹਤ 'ਚ ਕਾਫ਼ੀ ਸੁਧਾਰ ਹੋ ਸਕਦਾ ਹੈ। ਦੱਸ ਦਈਏ ਕਿ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਮਾਗ 'ਚ ਕੈਮੀਕਲਾਂ ਦੇ ਕੰਮਾਂ 'ਚ ਰੁਕਾਵਟ ਆ ਸਕਦੀ ਹੈ, ਜਿਸ ਨਾਲ ਦਿਮਾਗੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜੇਕਰ ਤੁਸੀਂ ਡਾਕਟਰ ਦੀ ਸਲਾਹ 'ਤੇ ਸ਼ਰਾਬ ਛੱਡਦੇ ਹੋ, ਤਾਂ ਦਿਮਾਗ 'ਚ ਕੈਮੀਕਲ ਚੰਗੀ ਤਰ੍ਹਾਂ ਕੰਮ ਕਰਨਗੇ ਅਤੇ ਦਿਮਾਗ ਵੀ ਸ਼ਾਂਤ ਰਹੇਗਾ। ਇਸ ਤੋਂ ਇਲਾਵਾ, ਐਨਰਜ਼ੀ ਮਹਿਸੂਸ ਹੋਵੇਗੀ, ਚਮੜੀ ਵਧੀਆਂ ਰਹੇਗੀ, ਭਾਰ ਘੱਟ ਹੋਵੇਗਾ ਅਤੇ ਕੰਮ ਪ੍ਰਭਾਵਿਤ ਨਹੀਂ ਹੋਵੇਗਾ।
ਸ਼ਰਾਬ ਪੀਣਾ ਬੰਦ ਕਰਨ ਦੇ ਫਾਇਦੇ: ਸ਼ਰਾਬ ਪੀਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ, ਪਰ ਛੱਡਣ ਨਾਲ ਕਈ ਲਾਭ ਮਿਲ ਸਕਦੇ ਹਨ। ਇਸ ਲਈ ਜਦੋ ਤੁਸੀਂ ਸ਼ਰਾਬ ਨੂੰ ਛੱਡ ਦਿੰਦੇ ਹੋ, ਤਾਂ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਸ਼ਰਾਬ ਛੱਡਣ ਦੇ ਫਾਇਦੇ ਤੁੰਰਤ ਨਜ਼ਰ ਨਹੀਂ ਆਉਣਗੇ। ਜੇਕਰ ਤੁਸੀਂ ਜ਼ਿਆਦਾ ਸ਼ਰਾਬ ਪੀਂਦੇ ਸੀ, ਤਾਂ ਸ਼ਰਾਬ ਛੱਡਣ ਤੋਂ ਬਾਅਦ ਨਾਰਮਲ ਹੋਣ 'ਚ ਸਮੇਂ ਲੱਗੇਗਾ। ਕਈ ਮਾਮਲਿਆਂ 'ਚ ਠੀਕ ਹੋਣ ਵਿੱਚ ਇੱਕ ਹਫ਼ਤੇ ਜਾਂ 1 ਮਹੀਨੇ ਤੋਂ ਜ਼ਿਆਦਾ ਤੱਕ ਦਾ ਸਮੇਂ ਵੀ ਲੱਗ ਸਕਦਾ ਹੈ।
- ਦੁੱਧ ਵਿੱਚ ਪਾਣੀ ਜਾਂ ਯੂਰੀਆ ਮਿਲਾਇਆ ਜਾ ਰਿਹਾ ਹੈ, ਇਨ੍ਹਾਂ ਤਰੀਕਿਆਂ ਨਾਲ ਘਰ ਵਿੱਚ ਹੀ ਕਰੋ ਚੈੱਕ, ਸਿੰਥੈਟਿਕ ਦੁੱਧ ਦੀ ਵੀ ਹੋ ਜਾਵੇਗੀ ਪਛਾਣ - How To Check Milk Purity
- ਚਾਹ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਦੁੱਧ ਵਾਲੀ ਚਾਹ ਪੀਣਾ ਸਿਹਤ ਲਈ ਹੋ ਸਕਦੈ ਖਤਰਨਾਕ, ਵਰਤੋ ਸਾਵਧਾਨੀਆਂ - Milk Tea Side Effects
- ਜਿੰਮ ਵਿੱਚ ਪਸੀਨਾ ਨਾ ਵਹਾਓ, ਸਗੋਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਢਿੱਡ ਦੀ ਚਰਬੀ ਨੂੰ ਕਰੋ ਘੱਟ, ਬੱਸ ਕਰਨੇ ਪੈਣਗੇ ਇਹ ਕੰਮ - How To Reduce Belly Fat
ਸ਼ਰਾਬ ਪੀਣ ਦੇ ਨੁਕਸਾਨ:
- ਉਲਟੀਆਂ
- ਸਿਰਦਰਦ
- ਦਸਤ
- ਕੰਮ 'ਤੇ ਧਿਆਨ ਨਾ ਲਗਾ ਪਾਉਣਾ
- ਫੈਸਲਾ ਲੈਣ 'ਚ ਪਰੇਸ਼ਾਨੀ
- ਬੇਹੋਸ਼ੀ
- ਯਾਦਾਸ਼ਤ ਕੰਮਜ਼ੋਰ
- ਦਿਲ ਦੀਆਂ ਬਿਮਾਰੀਆਂ
- ਜਿਗਰ ਦੀਆਂ ਬਿਮਾਰੀਆਂ
- ਕੈਂਸਰ
- ਇਮਿਊਨਟੀ ਕੰਮਜ਼ੋਰ ਹੋਣਾ
- ਤਣਾਅ
- ਨਪੁੰਸਕਤਾ
- ਬਾਂਝਪਨ