ਹੈਦਰਾਬਾਦ: ਮੌਤ ਦੁਨੀਆਂ ਦਾ ਸਭ ਤੋਂ ਵੱਡਾ ਰਹੱਸ ਹੈ। ਮੌਤ ਨੂੰ ਲੈ ਕੇ ਦੁਨੀਆਂ ਭਰ 'ਚ ਕਈ ਗੱਲ੍ਹਾਂ ਪ੍ਰਚਲਿਤ ਹਨ। ਜਦੋ ਮੌਤ ਕਰੀਬ ਹੁੰਦੀ ਹੈ, ਤਾਂ ਉਸ ਸਮੇਂ ਵਿਅਕਤੀ ਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਹੈ, ਇਸ ਬਾਰੇ ਵਿਅਕਤੀ ਨੂੰ ਮੌਤ ਤੋਂ ਬਾਅਦ ਹੀ ਪਤਾ ਲੱਗਦਾ ਹੈ। ਹੁਣ ਇੱਕ ਖੋਜ ਰਾਹੀ ਵਿਗਿਆਨੀਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਮੌਤ ਤੋਂ ਠੀਕ ਪਹਿਲਾ ਵਿਅਕਤੀ ਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਹੈ।
ਮੌਤ ਤੋਂ ਠੀਕ ਪਹਿਲਾ ਹੋਣ ਵਾਲੀਆਂ ਗਤੀਵਿਧੀਆਂ: ਜਦੋ ਕੋਈ ਵਿਅਕਤੀ ਮੌਤ ਦੇ ਕਰੀਬ ਹੁੰਦਾ ਹੈ, ਤਾਂ ਉਸਨੂੰ ਕੁਝ ਸੰਕੇਤ ਮਿਲਣ ਲੱਗਦੇ ਹਨ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਮੌਤ ਤੋਂ ਪਹਿਲਾ ਵਿਅਕਤੀ ਨੂੰ ਆਪਣੇ ਮਰੇ ਹੋਏ ਰਿਸ਼ਤੇਦਾਰ ਨਜ਼ਰ ਆਉਣ ਲੱਗਦੇ ਹਨ। ਦੱਸ ਦਈਏ ਕਿ ਖੋਜ 'ਚ ਪਾਇਆ ਗਿਆ ਹੈ ਕਿ ਇਹ ਗਤੀਵਿਧੀਆਂ ਦਿਮਾਗ ਦੇ ਉਸ ਹਿੱਸੇ 'ਚ ਦਰਜ ਕੀਤੀਆਂ ਗਈਆਂ ਹਨ, ਜੋ ਸਪਨੇ ਦੇਖਣ, ਮਿਰਗੀ ਦੌਰਾਨ ਹੋਸ਼ ਖੋਹਣ ਅਤੇ ਚੇਤਨਾ 'ਚ ਬਦਲਾਅ ਵਾਲੇ ਸਟੇਜ ਨਾਲ ਜੁੜੀਆਂ ਹੋਈਆਂ ਹਨ।
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਮੌਤ ਤੋਂ ਠੀਕ ਪਹਿਲਾ ਵਿਅਕਤੀ ਦੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਹੈ। ਇਹ ਖੋਜ ਉਨ੍ਹਾਂ ਲੋਕਾਂ 'ਤੇ ਕੀਤੀ ਗਈ ਹੈ, ਜਿਨ੍ਹਾਂ ਦੇ ਬਚਣ ਦੀ ਉਮੀਦ ਨਹੀਂ ਸੀ। ਇਨ੍ਹਾਂ ਲੋਕਾਂ ਨੂੰ ਜਦੋ ਵੈਂਟੀਲੇਟਰ ਤੋਂ ਹਟਾਇਆ ਗਿਆ, ਤਾਂ ਉਨ੍ਹਾਂ ਦੇ ਦਿਲ ਦੀ ਧੜਕਣ ਵਧਣ ਲੱਗਦੀ ਹੈ। ਖੋਜ 'ਚ ਪਾਇਆ ਗਿਆ ਹੈ ਕਿ ਮੌਤ ਤੋਂ ਠੀਕ ਪਹਿਲਾ ਵਿਅਕਤੀ ਨੂੰ ਸਫੈਦ ਰੋਸ਼ਨੀ ਅਤੇ ਮਰੇ ਹੋਏ ਰਿਸ਼ਤੇਦਾਰ ਨਜ਼ਰ ਆਉਣ ਲੱਗਦੇ ਹਨ। ਇਸਦੇ ਨਾਲ ਹੀ, ਵਿਅਕਤੀ ਦੇ ਕੰਨਾਂ 'ਚ ਕੁਝ ਅਜੀਬ ਅਵਾਜ਼ਾਂ ਵੀ ਸੁਣਾਈ ਦੇਣ ਲੱਗਦੀਆਂ ਹਨ।
ਇਹ ਖੋਜ ਕਾਫੀ ਘੱਟ ਲੋਕਾਂ 'ਤੇ ਕੀਤੀ ਗਈ ਹੈ। ਇਸ ਲਈ ਇਹ ਪਤਾ ਕਰਨਾ ਮੁਸ਼ਕਿਲ ਹੈ ਕਿ ਮਰੀਜਾਂ ਨੇ ਕੀ ਅਨੁਭਵ ਕੀਤਾ ਹੈ, ਕਿਉਕਿ ਅਜਿਹੇ ਲੋਕ ਜਿਊਂਦੇ ਹੀ ਨਹੀਂ ਸੀ, ਜਿਨ੍ਹਾਂ ਨੇ ਮੌਤ ਤੋਂ ਠੀਕ ਪਹਿਲਾ ਗਤੀਵਿਧੀਆਂ ਦਾ ਅਨੁਭਵ ਕੀਤਾ ਹੋਵੇ। ਇਨ੍ਹਾਂ ਖੋਜਾਂ ਨੇ ਵਿਗਿਆਨੀਆਂ ਨੂੰ ਵੈਂਟੀਲੇਟਰੀ ਸਹਾਇਤਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਮਰਨ ਵਾਲੇ ਮਰੀਜ਼ਾਂ ਦੀ ਦਿਮਾਗੀ ਗਤੀਵਿਧੀ ਦੀ ਜਾਂਚ ਕਰਨ ਲਈ ਪ੍ਰੇਰਿਤ ਕੀਤਾ ਹੈ।