ETV Bharat / health

ਸਿਹਤਮੰਦ ਰਹਿਣ ਲਈ ਰੋਜ਼ਾਨਾ ਕਰੋ ਸੈਰ, ਮਿਲਣਗੇ ਅਣਗਿਣਤ ਲਾਭ - Walking Benefits For Health

Walking Benefits: ਸਾਰਾ ਦਿਨ ਬੈਠੇ ਰਹਿਣ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ, ਭਾਰ ਵਧਣਾ, ਸ਼ੂਗਰ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰੋਜ਼ਾਨਾ ਸੈਰ ਕਰੋ। ਸੈਰ ਕਰਨ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।

Walking Benefits
Walking Benefits
author img

By ETV Bharat Health Team

Published : Jan 22, 2024, 10:42 AM IST

ਹੈਦਰਾਬਾਦ: ਬਦਲਦੀ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਬਿਮਾਰੀਆਂ ਤੋਂ ਬਚਣ ਲਈ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਸਾਡਾ ਸਾਰਾ ਦਿਨ ਬੈਠ ਕੇ ਲੰਘ ਜਾਂਦਾ ਹੈ, ਜਿਸ ਕਰਕੇ ਭਾਰ ਵਧਣ ਸਮੇਤ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਸੈਰ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ 'ਚ ਜ਼ਰੂਰ ਸ਼ਾਮਲ ਕਰੋ। ਸੈਰ ਕਰਨ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।

ਸੈਰ ਕਰਨ ਦੇ ਫਾਇਦੇ:

ਦਿਮਾਗ ਲਈ ਫਾਇਦੇਮੰਦ: ਸੈਰ ਕਰਨ ਨਾਲ ਸਾਡੇ ਦਿਮਾਗ ਦਾ ਬਲੱਡ ਫਲੋ ਬਿਹਤਰ ਤਰੀਕੇ ਨਾਲ ਹੁੰਦਾ ਹੈ। ਇਸ ਕਾਰਨ ਦਿਮਾਗ ਦੇ ਸੈੱਲਾਂ ਤੱਕ ਆਕਸੀਜਨ ਠੀਕ ਤਰੀਕੇ ਨਾਲ ਪਹੁੰਚ ਪਾਉਦੀ ਹੈ ਅਤੇ ਸੈੱਲ ਬਿਹਤਰ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਸੈਰ ਕਰਨ ਨਾਲ ਤਣਾਅ ਅਤੇ ਚਿੰਤਾ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਮੂਡ ਵਧੀਆਂ ਰਹਿੰਦਾ ਹੈ।

ਦਿਲ ਲਈ ਫਾਇਦੇਮੰਦ: ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੋਣ ਦੇ ਨਾਲ-ਨਾਲ ਹਾਈਪਰਟੈਨਸ਼ਨ ਦੀ ਸਮੱਸਿਆ ਵੀ ਘਟ ਹੁੰਦੀ ਹੈ। ਇਸਦੇ ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਵੀ ਘਟ ਕੀਤਾ ਜਾ ਸਕਦਾ ਹੈ।

ਭਾਰ ਘਟ ਕਰਨ 'ਚ ਮਦਦਗਾਰ: ਅੱਜ ਦੇ ਸਮੇਂ 'ਚ ਭਾਰ ਵਧਣ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ, ਪਰ ਸੈਰ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ। ਇਸ ਲਈ ਰੋਜ਼ਾਨਾ ਸੈਰ ਕਰੋ। ਇਸਦੇ ਨਾਲ ਹੀ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਉਸਨੂੰ ਘਟ ਕਰਨ ਲਈ ਸੈਰ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਇਮਿਊਨਟੀ ਮਜ਼ਬੂਤ: ਕਸਰਤ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਮਿਊਨ ਸਿਸਟਮ ਮਜ਼ਬੂਤ ਹੋਣ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕਦੇ ਹੋ। ਇਸ ਲਈ ਰੋਜ਼ਾਨਾ ਸੈਰ ਕਰੋ।

ਬਿਹਤਰ ਨੀਂਦ: ਸੈਰ ਕਰਨ ਨਾਲ ਤਣਾਅ ਘਟ ਹੁੰਦਾ ਹੈ ਅਤੇ ਪਾਚਨ ਨੂੰ ਬਿਹਤਰ ਰੱਖਣ 'ਚ ਮਦਦ ਮਿਲਦੀ ਹੈ, ਜਿਸ ਕਾਰਨ ਤੁਸੀਂ ਵਧੀਆ ਨੀਂਦ ਲੈ ਸਕੋਗੇ ਅਤੇ ਸਵੇਰ ਦੇ ਸਮੇਂ ਫ੍ਰੈਸ਼ ਮਹਿਸੂਸ ਕਰ ਸਕੋਗੇ।

ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ: ਸੈਰ ਕਰਦੇ ਸਮੇਂ ਜੋੜਾਂ ਅਤੇ ਮਾਸਪੇਸ਼ੀਆਂ ਐਕਟਿਵ ਰਹਿੰਦੀਆਂ ਹਨ। ਇਸ ਨਾਲ ਜੋੜਾਂ 'ਤੇ ਜ਼ਿਆਦਾ ਜੋਰ ਨਹੀਂ ਪੈਂਦਾ ਅਤੇ ਦਰਦ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਸੈਰ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.