ETV Bharat / health

ਮਾਊਥਵਾਸ਼ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜੇਕਰ ਤੁਸੀਂ ਵੀ ਵਾਰ-ਵਾਰ ਕਰਦੇ ਹੋ ਇਹ ਕੰਮ, ਤਾਂ... - Side Effects of Mouthwash

Side Effects of Mouthwash: ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣਾ ਮੂੰਹ ਸਾਫ਼ ਕਰਨ ਲਈ ਮਾਊਥਵਾਸ਼ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਮਾਹਿਰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ, ਕਿਉਕਿ ਮਾਊਥਵਾਸ਼ ਦੀ ਵਰਤੋ ਕਰਨ ਨਾਲ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।

Side Effects of Mouthwash
Side Effects of Mouthwash (Getty Images)
author img

By ETV Bharat Health Team

Published : Jul 29, 2024, 1:21 PM IST

ਹੈਦਰਾਬਾਦ: ਅੱਜ ਦੀ ਜ਼ਿੰਦਗੀ 'ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ। ਇਸ ਲਈ ਲੋਕ ਸਵੇਰੇ ਜਲਦੀ ਉੱਠ ਕੇ ਕਸਰਤ ਕਰਦੇ ਹਨ ਅਤੇ ਸਿਹਤਮੰਦ ਖੁਰਾਕ ਵੀ ਲੈਂਦੇ ਹਨ। ਇਸ ਦੇ ਨਾਲ ਹੀ, ਕਈ ਲੋਕ ਆਪਣੇ ਮੂੰਹ ਅਤੇ ਚਿਹਰੇ ਲਈ ਵੀ ਬਹੁਤ ਕੁਝ ਕਰਦੇ ਹਨ। ਅੱਜ ਦੇ ਸਮੇਂ 'ਚ ਲੋਕ ਸਾਹ ਦੀ ਬਦਬੂ ਨੂੰ ਰੋਕਣ ਲਈ ਮਾਊਥਵਾਸ਼ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਮੂੰਹ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਮੂੰਹ ਦੇ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਮਾਊਥਵਾਸ਼ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ, ਨਹੀਂ ਤਾਂ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਮਾਊਥਵਾਸ਼ ਦੀ ਵਰਤੋਂ ਕਰਨ ਵਿੱਚ ਲਾਪਰਵਾਹੀ ਵਰਤਦੇ ਹੋ, ਤਾਂ ਕੈਂਸਰ ਦਾ ਖਤਰਾ ਹੋ ਸਕਦਾ ਹੈ।

ਮੂੰਹ ਨੂੰ ਸਾਫ਼ ਰੱਖਣ ਲਈ ਮਾਊਥਵਾਸ਼ ਦੀ ਵਰਤੋ: ਮਾਊਥਵਾਸ਼ ਕੁਝ ਹੱਦ ਤੱਕ ਮੂੰਹ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨਾਲ ਦੰਦਾਂ ਦੀਆਂ ਕੁਝ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਮਾਊਥਵਾਸ਼ ਵਾਇਰਸ ਦੇ ਫੈਲਣ ਦੇ ਨਾਲ-ਨਾਲ ਮੂੰਹ ਵਿੱਚ ਬੈਕਟੀਰੀਆ ਦੇ ਜਮ੍ਹਾ ਹੋਣ ਨੂੰ ਘੱਟ ਕਰਨ ਵਿੱਚ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਮਾਊਥਵਾਸ਼ ਦੇ ਨਾ ਸਿਰਫ਼ ਸਿਹਤ ਲਈ ਫਾਇਦੇ ਹੁੰਦੇ ਹਨ ਸਗੋਂ ਨੁਕਸਾਨ ਵੀ ਹੁੰਦੇ ਹਨ। ਇਸ ਲਈ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮਾਊਥਵਾਸ਼ ਦੀ ਵਾਰ-ਵਾਰ ਵਰਤੋਂ ਕੀਤੀ ਜਾਵੇ, ਤਾਂ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ।

ਕੈਂਸਰ ਦਾ ਖਤਰਾ: ਮਾਊਥਵਾਸ਼ ਤਰਲ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਸਿਹਤ 'ਤੇ ਗੰਭੀਰ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ, ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਦੀ 3 ਮਹੀਨੇ ਤੱਕ ਨਿਯਮਤ ਵਰਤੋਂ ਕੀਤੀ ਜਾਵੇ, ਤਾਂ ਕੋਲਨ ਕੈਂਸਰ ਦੇ ਨਾਲ-ਨਾਲ ਮਸੂੜਿਆਂ ਦੀਆਂ ਸਮੱਸਿਆਵਾਂ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਅਲਕੋਹਲ ਵਾਲੇ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਮੂੰਹ ਖੁਸ਼ਕ ਹੋ ਸਕਦਾ ਹੈ। ਕਲੀਨਿਕਲ ਐਕਸਪੈਰੀਮੈਂਟਲ ਡੈਂਟਿਸਟਰੀ ਜਰਨਲ ਵਿੱਚ ਪ੍ਰਕਾਸ਼ਿਤ 2018 ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਅਲਕੋਹਲ-ਅਧਾਰਤ ਮਾਊਥਵਾਸ਼ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਥੁੱਕ ਘੱਟ ਹੁੰਦਾ ਹੈ।

ਮਾਊਥਵਾਸ਼ ਦੀ ਵਰਤੋ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਖਤਰਾ: ਸਾਡੇ ਮੂੰਹ ਵਿੱਚ ਦੋ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ, ਚੰਗੇ ਅਤੇ ਮਾੜੇ। ਹਾਲਾਂਕਿ, ਮਾਊਥਵਾਸ਼ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਜ਼ਰੂਰੀ ਓਰਲ ਮਾਈਕ੍ਰੋਬਾਇਓਮ ਨੂੰ ਨਸ਼ਟ ਕਰ ਦਿੰਦੇ ਹਨ, ਜੋ ਪਾਚਨ ਅਤੇ ਮੂੰਹ ਦੀ ਸਫਾਈ ਲਈ ਮਹੱਤਵਪੂਰਨ ਹਨ। ਇਸ ਲਈ ਸੁਝਾਅ ਦਿੱਤਾ ਗਿਆ ਹੈ ਕਿ ਅਲਕੋਹਲ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਬੀਪੀ ਨੂੰ ਕੰਟਰੋਲ ਕਰਨ ਵਾਲੇ ਐਕਟੀਨੋਬੈਕਟੀਰੀਆ ਘੱਟ ਜਾਂਦੇ ਹਨ। ਮਾਊਥਵਾਸ਼ 'ਚ ਮੌਜੂਦ ਕੁਝ ਕੈਮੀਕਲ ਮੂੰਹ 'ਚ ਛਾਲੇ ਦਾ ਕਾਰਨ ਬਣਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਖਾਸ ਕਿਸਮ ਦੇ ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਦੰਦਾਂ ਦਾ ਰੰਗ ਵੀ ਖਰਾਬ ਹੋ ਸਕਦਾ ਹੈ।

ਮਾਊਥਵਾਸ਼ ਦੀ ਵਰਤੋ: ਇਸ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ ਦਿਨ ਵਿੱਚ ਦੋ ਵਾਰ ਸਿਰਫ਼ ਇੱਕ ਮਿੰਟ ਲਈ ਮਾਊਥਵਾਸ਼ ਨਾਲ ਮੂੰਹ ਸਾਫ਼ ਕਰਨਾ ਚਾਹੀਦਾ ਹੈ। ਮਾਊਥਵਾਸ਼ ਨੂੰ ਅੰਦਰ ਨਾ ਨਿਗਲੋ। ਡਾਕਟਰਾਂ ਦੀ ਸਲਾਹ ਅਨੁਸਾਰ ਹੀ ਮਾਊਥਵਾਸ਼ ਦੀ ਵਰਤੋਂ ਕਰਨਾ ਬਿਹਤਰ ਹੈ।

ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਿਹਤ ਸੰਬੰਧੀ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.