ਹੈਦਰਾਬਾਦ: ਅੱਜ ਦੇ ਸਮੇਂ 'ਚ ਵਾਲ ਝੜਨਾ ਇੱਕ ਆਮ ਸਮੱਸਿਆ ਬਣ ਗਈ ਹੈ। ਘੱਟ ਉਮਰ ਦੇ ਲੋਕ ਵੀ ਵਾਲ ਝੜਨ ਤੋਂ ਪਰੇਸ਼ਾਨ ਰਹਿੰਦੇ ਹਨ। ਵਾਲ ਝੜਨ ਦੀ ਸਮੱਸਿਆ ਪਿੱਛੇ ਪੋਸ਼ਣ ਦੀ ਕਮੀ, ਖਰਾਬ ਜੀਵਨਸ਼ੈਲੀ, ਸਿਗਰਟ, ਸ਼ਰਾਬ ਅਤੇ ਪ੍ਰਦੂਸ਼ਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ, ਜੋ ਵਾਲਾਂ ਨੂੰ ਸਿਹਤਮੰਦ ਬਣਾਉਣ 'ਚ ਮਦਦ ਕਰਦੀਆਂ ਹਨ। ਇਸ ਲਈ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਹ ਬੀਜ ਵਾਲਾਂ ਲਈ ਹੀ ਨਹੀਂ, ਸਗੋਂ ਦਿਲ ਨਾਲ ਜੁੜੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੋ ਸਕਦੇ ਹਨ।
ਵਾਲ ਝੜਨ ਨੂੰ ਰੋਕਣ ਲਈ ਬੀਜ:
ਚੀਆ ਬੀਜ: ਚੀਆ ਬੀਜ ਅੱਜ ਦੇ ਸਮੇਂ 'ਚ ਕਾਫ਼ੀ ਮਸ਼ਹੂਰ ਹਨ। ਇਨ੍ਹਾਂ ਬੀਜਾਂ 'ਚ ਕੈਲਸ਼ੀਅਮ, ਆਈਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਚੀਆ ਬੀਜ ਨੂੰ ਸੂਪਰਫੂਡ ਵੀ ਕਿਹਾ ਜਾਂਦਾ ਹੈ। ਇਸ ਨਾਲ ਵਾਲਾਂ ਨੂੰ ਮਜ਼ਬੂਤ ਬਣਾਈ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਭਾਰ ਨੂੰ ਵੀ ਘਟਾਇਆ ਜਾ ਸਕਦਾ ਹੈ। ਚੀਆ ਬੀਜ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦਾ ਹੈ।
ਅਲਸੀ ਦੇ ਬੀਜ: ਅਲਸੀ ਦੇ ਬੀਜ ਖਾਣ ਨਾਲ ਵਾਲਾਂ ਨੂੰ ਚਮਕਦਾਰ ਬਣਾਇਆ ਜਾ ਸਕਦਾ ਹੈ। ਅਲਸੀ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸਦੇ ਨਾਲ ਹੀ, ਚਮੜੀ ਅਤੇ ਪਾਚਨ ਨੂੰ ਵੀ ਲਾਭ ਮਿਲਦਾ ਹੈ।
- ਮਾਪੇ ਹੋ ਜਾਣ ਸਾਵਧਾਨ! ਬਚਪਨ ਤੋਂ ਹੀ ਹੋ ਸਕਦੈ ਨੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ, ਬਚਾਅ ਲਈ ਬਸ ਇਨ੍ਹਾਂ ਗੱਲ੍ਹਾਂ ਦਾ ਰੱਖ ਲਓ ਧਿਆਨ - Autism for Children
- ਔਰਤਾਂ ਲਈ ਵਰਦਾਨ ਹੁੰਦੇ ਨੇ ਸ਼ੀਸ਼ਮ ਦੇ ਪੱਤੇ, ਪੀਰੀਅਡਸ ਤੋਂ ਲੈ ਕੇ ਹੋਰ ਵੀ ਕਈ ਸਮੱਸਿਆਵਾਂ ਤੋਂ ਪਾ ਸਕੋਗੇ ਰਾਹਤ - Benefits Of Sheesham Leaves
- ਮਾਨਸੂਨ ਦਾ ਮੌਸਮ ਆਉਦੇ ਹੀ ਗਰਮੀਂ ਤੋਂ ਤਾਂ ਮਿਲ ਜਾਵੇਗੀ ਰਾਹਤ, ਪਰ ਬਿਮਾਰੀਆਂ ਦਾ ਵਧੇਗਾ ਖਤਰਾ, ਬਚਾਅ ਲਈ ਪਹਿਲਾ ਹੀ ਦੇਖ ਲਓ ਨੁਸਖੇ - Ayurvedic Herbs to Prevent Diseases
ਤਰਬੂਜ ਦੇ ਬੀਜ: ਤਰਬੂਜ ਦੇ ਬੀਜਾਂ 'ਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਕਾਪਰ ਪਾਇਆ ਜਾਂਦਾ ਹੈ। ਇਸ ਨਾਲ ਵਾਲਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸਦੇ ਨਾਲ ਹੀ, ਸ਼ੂਗਰ ਦੇ ਮਰੀਜਾਂ ਲਈ ਵੀ ਤਰਬੂਜ ਦੇ ਬੀਜ ਫਾਇਦੇਮੰਦ ਹੁੰਦੇ ਹਨ।
ਕੱਦੂ ਦੇ ਬੀਜ: ਕੱਦੂ ਦੇ ਬੀਜ ਦਿਲ ਅਤੇ ਦਿਮਾਗ ਤੋਂ ਇਲਾਵਾ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸਨੂੰ ਖਾਣ ਨਾਲ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ ਅਤੇ ਡਿਪ੍ਰੈਸ਼ਨ ਤੋਂ ਛੁਟਕਾਰਾ ਮਿਲ ਸਕਦਾ ਹੈ।