ਹੈਦਰਾਬਾਦ: ਹਰ ਕਿਸੇ ਨੂੰ ਕਦੇ ਨਾ ਕਦੇ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਲ ਝੜਨ ਪਿੱਛੇ ਕਈ ਕਾਰਨ ਜਿਵੇਂ ਕਿ ਖੁਰਾਕ ਅਤੇ ਤਣਾਅ ਆਦਿ ਜ਼ਿੰਮੇਵਾਰ ਹੋ ਸਕਦੇ ਹਨ, ਪਰ ਕੁਝ ਲੋਕਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੌਲੀ-ਹੌਲੀ ਗੰਜਾਪਨ ਵੀ ਆਉਣ ਲੱਗਦਾ ਹੈ। ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰ ਵਿੱਚ ਹੀ ਇੱਕ ਪਾਣੀ ਤਿਆਰ ਕਰਕੇ ਪੀ ਸਕਦੇ ਹੋ, ਜਿਸ ਨਾਲ ਵਾਲ ਝੜਨ ਅਤੇ ਗੰਜੇਪਨ ਦੀ ਸਮੱਸਿਆ ਨੂੰ ਰੋਕਿਆ ਜਾ ਸਕਦਾ ਹੈ।
बालों का झड़ना, गंजेपन का अचूक उपाय... pic.twitter.com/I010e81Qmy
— Vatsala Singh (@_vatsalasingh) July 27, 2024
ਵਾਲ ਝੜਨ ਅਤੇ ਗੰਜੇਪਨ ਨੂੰ ਰੋਕਣ ਦਾ ਸਹੀ ਉਪਾਅ: ਵਾਲ ਝੜਨ ਅਤੇ ਗੰਜੇਪਨ ਨੂੰ ਰੋਕਣ ਲਈ ਸਭ ਤੋਂ ਪਹਿਲਾ ਇੱਕ ਗਲਾਸ ਪਾਣੀ 'ਚ ਸਬਜਾ ਬੀਜ ਪਾ ਲਓ। ਫਿਰ ਇਸ 'ਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਦਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਦੱਸ ਦਈਏ ਕਿ ਇਸ ਪਾਣੀ ਨੂੰ ਬਣਾਉਣ ਦੇ ਤਰੁੰਤ ਬਾਅਦ ਨਹੀਂ, ਸਗੋਂ 30 ਮਿੰਟ ਬਾਅਦ ਪੀਣਾ ਚਾਹੀਦਾ ਹੈ। ਇਸ ਪਾਣੀ ਨੂੰ ਪੀਣ ਨਾਲ ਤੁਹਾਡੇ ਵਾਲ ਲੰਬੇ ਅਤੇ ਮਜ਼ਬੂਤ ਹੋਣਗੇ। ਇਸਦੇ ਨਾਲ ਹੀ, ਵਾਲ ਝੜਨ ਅਤੇ ਗੰਜੇਪਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
- ਢਿੱਡ ਦੀ ਚਰਬੀ ਘਟਾਉਣ ਦਾ ਸਭ ਤੋਂ ਕਾਰਗਰ ਤਰੀਕਾ, ਨਿੰਬੂ ਪਾਣੀ ਨਹੀਂ ਸਗੋਂ ਨਿੰਬੂ ਦੇ ਪੱਤੇ ਹੋਣਗੇ ਮਦਦਗਾਰ - Belly Fat Loss
- ਮਾਪੇ ਹੋ ਜਾਣ ਸਾਵਧਾਨ! ਬੱਚਿਆਂ ਨੂੰ ਦਸਤ ਦੌਰਾਨ ਇਹ ਦੋ ਚੀਜ਼ਾਂ ਕਦੇ ਨਾ ਦਿਓ, ਨਹੀਂ ਤਾਂ... - Ways to Relieve Diarrhea
- ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips
ਵਾਲ ਝੜਨ ਲਈ ਜ਼ਿੰਮੇਵਾਰ ਕਾਰਨ: ਵਾਲ ਝੜਨ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਵਾਲ ਝੜਨ ਪਿੱਛੇ ਸਰੀਰਕ ਕੰਮਜ਼ੋਰੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
- ਪੋਸ਼ਣ ਦੀ ਕਮੀ
- ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਿ ਸੋਜ, ਦਾਦ ਅਤੇ ਚਮੜੀ ਦੀ ਇੰਨਫੈਕਸ਼ਨ ਆਦਿ ਕਾਰਨ ਵੀ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
- ਤਣਾਅ
- ਗਲਤ ਖੁਰਾਕ
ਗੰਜੇਪਨ ਦੇ ਲੱਛਣ: ਗੰਜੇਪਨ ਦੀ ਸਮੱਸਿਆ ਨੂੰ ਰੋਕਣ ਲਈ ਤੁਹਾਨੂੰ ਇਸਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਗੰਜੇਪਨ ਦੇ ਕੁਝ ਆਮ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਇਸ ਸਮੱਸਿਆ ਦੌਰਾਨ ਸਿਰ ਦੇ ਵਾਲ ਬਹੁਤ ਜ਼ਿਆਦਾ ਝੜਨ ਲੱਗਦੇ ਹਨ।
- ਗੰਜੇਪਨ ਦੌਰਾਨ ਵਾਲ ਸਿਰ ਦੇ ਵਿਚਕਾਰੋ, ਪੈਚ ਬਣਕੇ, ਅੱਗੇ ਤੋਂ ਅਤੇ ਇੱਕ ਪਾਸੇ ਤੋਂ ਝੜਨ ਲੱਗਦੇ ਹਨ।
- ਜਿਸ ਜਗ੍ਹਾਂ ਵਾਲ ਝੜਦੇ ਹਨ, ਉਸ ਜਗ੍ਹਾਂ ਖੁਜਲੀ ਜਾਂ ਦਰਦ ਦਾ ਅਨੁਭਵ ਹੋਣ ਲੱਗਦਾ ਹੈ।