ਹੈਦਰਾਬਾਦ: ਗਰਭ ਅਵਸਥਾ ਦੌਰਾਨ ਹਰ ਇੱਕ ਔਰਤ ਨਾਰਮਲ ਡਿਲਵਰੀ ਚਾਹੁੰਦੀ ਹੈ। ਇਹ ਡਿਲਵਰੀ ਇੱਕ ਮਾਂ ਅਤੇ ਬੱਚੇ ਦੀ ਸਿਹਤ ਲਈ ਬਿਹਤਰ ਹੁੰਦੀ ਹੈ, ਪਰ ਖਰਾਬ ਜੀਵਨਸ਼ੈਲੀ ਕਰਕੇ ਡਿਲਵਰੀ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰ ਸਕਦੇ ਹੋ।
ਨਾਰਮਲ ਡਿਲੀਵਰੀ ਲਈ ਅਪਣਾਓ ਇਹ ਟਿਪਸ:
ਖੁਰਾਕ ਦਾ ਰੱਖੋ ਧਿਆਨ: ਗਰਭ ਅਵਸਥਾ ਦੌਰਾਨ ਤੁਹਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਜਦੋ ਮਾਂ ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਂਦੀ ਹੈ, ਤਾਂ ਇਸਦਾ ਲਾਭ ਬੱਚੇ ਨੂੰ ਵੀ ਮਿਲਦਾ ਹੈ। ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਨਾਰਮਲ ਡਿਲਵਰੀ ਦੇ ਮੌਕੇ ਘਟ ਜਾਂਦੇ ਹਨ। ਇਸ ਲਈ ਆਪਣੀ ਖੁਰਾਕ 'ਚ ਪੱਤੇਦਾਰ ਹਰੀਆਂ ਸਬਜ਼ੀਆਂ, ਫ਼ਲ, ਸਾਬੁਤ ਅਨਾਜ ਅਤੇ ਕਈ ਤਰ੍ਹਾਂ ਦੀਆਂ ਦਾਲਾਂ ਨੂੰ ਸ਼ਾਮਲ ਕਰੋ।
ਸਰੀਰਕ ਤੌਰ 'ਤੇ ਐਕਟਿਵ ਰਹੋ: ਗਰਭ ਅਵਸਥਾ ਦੌਰਾਨ ਸਰੀਰਕ ਤੌਰ 'ਤੇ ਐਕਟਿਵ ਰਹੋਗੇ, ਤਾਂ ਨਾਰਮਲ ਡਿਲੀਵਰੀ ਦੀ ਸੰਭਾਵਨਾ ਵਧ ਜਾਂਦੀ ਹੈ। ਅੱਜ ਦੇ ਸਮੇਂ 'ਚ ਔਰਤਾਂ ਸਰੀਰਕ ਕੰਮ ਘਟ ਕਰਦੀਆਂ ਹਨ, ਜਿਸ ਕਰਕੇ ਉਨ੍ਹਾਂ ਦਾ ਸਰੀਰ ਨਾਰਮਲ ਡਿਲਵਰੀ ਲਈ ਤਿਆਰ ਨਹੀਂ ਹੋ ਪਾਉਦਾ। ਇਸ ਲਈ ਖੁਦ ਨੂੰ ਸਰੀਰਕ ਤੌਰ 'ਤੇ ਐਕਟਿਵ ਰੱਖੋ।
ਪਾਣੀ ਦੀ ਕਮੀ ਤੋਂ ਬਚੋ: ਸਰਦੀਆਂ ਅਤੇ ਗਰਮੀਆਂ ਦੇ ਮੌਸਮ 'ਚ ਪਾਣੀ ਭਰਪੂਰ ਮਾਤਰਾ 'ਚ ਪੀਓ। ਗਰਭ ਅਵਸਥਾ ਦੌਰਾਨ ਪਾਣੀ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਜੇਕਰ ਸਰੀਰ ਨੂੰ ਭਰਪੂਰ ਮਾਤਰਾ 'ਚ ਪਾਣੀ ਮਿਲਦਾ ਹੈ, ਤਾਂ ਸਰੀਰ ਨੂੰ ਆਕਸੀਜਨ ਮਿਲਦੀ ਹੈ। ਗਰਭ ਅਵਸਥਾ ਦੌਰਾਨ ਹੋਣ ਵਾਲੇ ਦਰਦ ਨੂੰ ਬਰਦਾਸ਼ਤ ਕਰਨ ਲਈ ਸਹੀ ਮਾਤਰਾ 'ਚ ਪਾਣੀ ਪੀਣਾ ਜ਼ਰੂਰੀ ਹੈ। ਇਸ ਲਈ ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦਿਓ।
ਨੀਂਦ ਦਾ ਧਿਆਨ ਰੱਖੋ: ਗਰਭ ਅਵਸਥਾ ਦੌਰਾਨ ਨੀਂਦ ਦਾ ਧਿਆਨ ਰੱਖੋ। ਰਾਤ ਨੂੰ ਭਰਪੂਰ ਨੀਂਦ ਲੈਣ ਨਾਲ ਦਿਮਾਗ ਨੂੰ ਸ਼ਾਂਤ ਰੱਖਣ 'ਚ ਮਦਦ ਮਿਲਦੀ ਹੈ। ਥਕਾਵਟ ਮਹਿਸੂਸ ਹੋਣ 'ਤੇ ਸੌਣਾ ਜ਼ਰੂਰੀ ਹੈ, ਪਰ ਦਿਨ 'ਚ ਸੌਣ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਦਿਨ 'ਚ ਆਪਣੀ ਨੀਂਦ ਪੂਰੀ ਕਰ ਲਓਗੇ, ਤਾਂ ਰਾਤ ਨੂੰ ਸੌਂ ਨਹੀਂ ਪਾਓਗੇ।
ਵਧੀਆਂ ਡਾਕਟਰ ਦੀ ਚੋਣ ਕਰੋ: ਗਰਭ ਅਵਸਥਾ ਦੌਰਾਨ ਵਧੀਆਂ ਡਾਕਟਰ ਦੀ ਚੋਣ ਕਰੋ। ਕਈ ਵਾਰ ਡਾਕਟਰ ਪੈਸਿਆਂ ਦੇ ਲਾਲਚ 'ਚ ਲੋਕਾਂ ਨੂੰ ਸਿਜੇਰੀਅਨ ਡਿਲਵਰੀ ਦੀ ਸਲਾਹ ਦੇ ਦਿੰਦੇ ਹਨ। ਅਜਿਹੇ 'ਚ ਤੁਸੀਂ ਡਾਕਟਰ ਦੀ ਚੋਣ ਸੋਚ-ਸਮਝ ਕੇ ਹੀ ਕਰੋ।