ਹੈਦਰਾਬਾਦ: ਆਮ ਆਦਮੀ ਪਾਰਟੀ ਅਤੇ ਰਾਜ ਸਭਾ ਸੰਸਦ ਰਾਘਵ ਚੱਢਾ ਇਨ੍ਹੀ ਦਿਨੀ ਅੱਖਾਂ ਦੀ ਸਰਜਰੀ ਲਈ ਬ੍ਰਿਟੇਨ ਗਏ ਹੋਏ ਹਨ। ਦਿੱਲੀ ਸਰਕਾਰ 'ਚ ਮੰਤਰੀ ਸੌਰਭ ਭਾਰਦਵਾਜ ਨੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ,"ਅੱਖਾਂ 'ਚ ਪਰੇਸ਼ਾਨੀ ਤੋਂ ਬਾਅਦ ਰਾਘਵ ਨੂੰ ਇਲਾਜ ਕਰਵਾਉਣ ਲਈ ਯੂਕੇ ਜਾਣਾ ਪਿਆ ਹੈ। ਇਹ ਮਾਮਲਾ ਕਾਫ਼ੀ ਗੰਭੀਰ ਸੀ। ਜੇਕਰ ਸਮੇਂ ਰਹਿੰਦੇ ਇਲਾਜ ਨਹੀਂ ਮਿਲਦਾ, ਤਾਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ। ਜਿਵੇਂ ਹੀ ਉਹ ਠੀਕ ਹੋਣਗੇ, ਭਾਰਤ ਵਾਪਸ ਆ ਜਾਣਗੇ।"
ਰਾਘਵ ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਤੋਂ ਪੀੜਿਤ: ਮੀਡੀਆ ਰਿਪੋਰਟਸ ਅਨੁਸਾਰ, ਰਾਘਵ ਅੱਖਾਂ ਦੇ ਰੈਟਿਨਲ ਡਿਟੈਚਮੈਂਟ ਤੋਂ ਪੀੜਿਤ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਘਵ ਵਿਟਰੈਕਟੋਮੀ ਸਰਜਰੀ ਕਰਵਾਉਣ ਬ੍ਰਿਟੇਨ ਗਏ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਇੱਕ ਰੈਟਿਨਾ 'ਚ ਛੇਦ ਸੀ, ਜਿਸ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਸੀ। ਇਸ ਕਰਕੇ ਉਨ੍ਹਾਂ ਲਈ ਸਰਜਰੀ ਕਰਵਾਉਣਾ ਜ਼ਰੂਰੀ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਰਾਘਵ ਦੀ ਸਰਜਰੀ ਠੀਕ ਰਹੀ ਅਤੇ ਉਹ ਡਾਕਟਰਾਂ ਦੀ ਨਿਗਰਾਨੀ 'ਚ ਹਨ।
ਕੀ ਹੈ ਰੈਟਿਨਲ ਡਿਟੈਚਮੈਂਟ ਦੀ ਸਮੱਸਿਆ?: ਰੈਟਿਨਲ ਡਿਟੈਚਮੈਂਟ ਅੱਖਾਂ ਨਾਲ ਜੁੜੀ ਇੱਕ ਸਮੱਸਿਆ ਹੈ। ਇਸ ਸਮੱਸਿਆ 'ਚ ਰੈਟਿਨਲ ਆਪਣੀ ਜਗ੍ਹਾਂ ਤੋਂ ਅਲੱਗ ਹੋਣ ਲੱਗਦਾ ਹੈ ਅਤੇ ਸਮੇਂ 'ਤੇ ਇਸਦਾ ਇਲਾਜ ਨਾ ਹੋਣ 'ਤੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਸ ਸਮੱਸਿਆ ਦੌਰਾਨ ਰੈਟਿਨਾ 'ਚ ਛੋਟੇ-ਛੋਟੇ ਛੇਦ ਹੋਣ ਲੱਗਦੇ ਹਨ, ਜੋ ਤੇਜ਼ੀ ਨਾਲ ਵੱਧ ਸਕਦੇ ਹਨ।
ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਦੇ ਲੱਛਣ: ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਸਾਰਾ ਕੁਝ ਧੁੰਦਲਾ ਨਜ਼ਰ ਆਉਣ ਲੱਗਦਾ ਹੈ।
- ਅੱਖਾਂ 'ਚ ਛੋਟੇ-ਛੋਟੇ ਕਾਲੇ ਧੱਬੇ ਨਜ਼ਰ ਆਉਣ ਲੱਗਦੇ ਹਨ।
- ਅਚਾਨਕ ਸਾਹਮਣੇ ਆਈ ਰੋਸ਼ਨੀ ਨਾਲ ਚਮਕ ਦਾ ਅਹਿਸਾਸ ਹੋਣ ਲੱਗਦਾ ਹੈ।
ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਦੇ ਕਾਰਨ:
- ਅੱਖ 'ਚ ਲੱਗੀ ਗੰਭੀਰ ਸੱਟ।
- ਰੈਟਿਨਾ ਦਾ ਪਤਲਾ ਜਾਂ ਕੰਮਜ਼ੋਰ ਹੋਣਾ।
- ਮੋਤੀਆਬਿੰਦ ਜਾਂ ਕਿਸੇ ਹੋਰ ਸਮੱਸਿਆ ਲਈ ਅੱਖਾਂ ਦੀ ਸਰਜਰੀ।
- ਮੋਤੀਆਬਿੰਦ ਲਈ ਦਵਾਈਆਂ ਦੇ ਮਾੜੇ ਪ੍ਰਭਾਵ।
- ਖਾਨਦਾਨੀ।
- ਵੱਧਦੀ ਉਮਰ ਦੇ ਕਾਰਨ।
- ਸ਼ਰਾਬ ਦੀ ਤਰ੍ਹਾਂ ਲਗਾਤਾਰ ਇੰਸਟਾਗ੍ਰਾਮ ਰੀਲਾਂ ਦੇਖਣਾ ਵੀ ਖਤਰਨਾਕ, ਇੱਥੇ ਜਾਣੋ ਲੱਛਣ ਅਤੇ ਬਚਾਅ ਲਈ ਉਪਾਅ - Bad Habit of Watching Reels
- ਟੁੱਟਦੇ ਹੋਏ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 5 ਆਦਤਾਂ ਨੂੰ ਬਣਾ ਲਓ ਆਪਣੀ ਜ਼ਿੰਦਗੀ ਦਾ ਹਿੱਸਾ - RelationShip Tips
- ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇੱਥੇ ਜਾਣੋ ਲੱਛਣ ਅਤੇ ਸਾਵਧਾਨੀਆਂ - Ways to relieve acidity
ਰੈਟਿਨਲ ਡਿਟੈਚਮੈਂਟ ਦੀ ਸਰਜਰੀ: ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਲਈ ਵਿਟਰੈਕਟੋਮੀ ਸਰਜਰੀ ਕਰਵਾਈ ਜਾਂਦੀ ਹੈ। ਵਿਟਰੈਕਟੋਮੀ ਸਰਜਰੀ 'ਚ ਰੈਟਿਨਾ ਨੂੰ ਉਸਦੀ ਸਹੀ ਜਗ੍ਹਾਂ 'ਤੇ ਲਿਆਉਣ ਲਈ ਇਸ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਸ ਵਿੱਚ ਵਿਟ੍ਰੀਅਸ ਹਿਊਮਰ ਜੈੱਲ ਅਤੇ ਖਰਾਬ ਟਿਸ਼ੂਆਂ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਅਤੇ ਰੈਟਿਨਲ ਡਿਟੈਚਮੈਂਟ ਦੀ ਲੇਜ਼ਰ ਮੁਰੰਮਤ ਕੀਤੀ ਜਾਂਦੀ ਹੈ।