ETV Bharat / health

ਨਹੁੰ ਵੱਡੇ ਹੁੰਦੇ ਹੀ ਟੁੱਟ ਜਾਂਦੇ ਨੇ, ਤਾਂ ਸੁੰਦਰ ਨੁੰਹ ਪਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - Tips To Prevent Nail Breakage - TIPS TO PREVENT NAIL BREAKAGE

Tips To Prevent Nail Breakage: ਨਹੁੰ ਸਾਡੀ ਸਰੀਰਕ ਸੁੰਦਰਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਲੋਕ ਆਪਣੇ ਨਹੁੰ ਲੰਬੇ, ਸੁੰਦਰ ਅਤੇ ਉਨ੍ਹਾਂ ਨੂੰ ਵੱਖ-ਵੱਖ ਰੰਗਾਂ ਨਾਲ ਪੇਂਟ ਕਰਦੇ ਹਨ। ਹਾਲਾਂਕਿ, ਕਈ ਲੋਕ ਆਪਣੇ ਨਹੁੰ ਵਧਾਉਣਾ ਤਾਂ ਚਾਹੁੰਦੇ ਹਨ, ਪਰ ਜਦੋਂ ਉਹ ਥੋੜ੍ਹੇ ਲੰਬੇ ਹੁੰਦੇ ਹਨ ਤਾਂ ਟੁੱਟ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਮਾਹਿਰ ਕੁਝ ਟਿਪਸ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ।

Tips To Prevent Nail Breakage
Tips To Prevent Nail Breakage
author img

By ETV Bharat Health Team

Published : Apr 17, 2024, 5:12 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੁੜੀ ਆਪਣੇ ਨੁੰਹਆਂ ਨੂੰ ਵਧਾਉਣਾ ਚਾਹੁੰਦੀ ਹੈ। ਇਸ ਲਈ ਕੁੜੀਆਂ ਕਈ ਯਤਨ ਵੀ ਕਰਦੀਆਂ ਹਨ। ਕੁਝ ਲੋਕਾਂ ਦੇ ਨੁੰਹ ਵੱਧ ਤਾਂ ਜਾਂਦੇ ਹਨ, ਪਰ ਛੇਤੀ ਟੁੱਟ ਵੀ ਜਾਂਦੇ ਹਨ। ਇਸ ਲਈ ਮਾਹਿਰ ਕਹਿੰਦੇ ਹਨ ਕਿ ਜੇਕਰ ਤੁਸੀਂ ਕੁਝ ਟਿਪਸ ਨੂੰ ਅਪਣਾਉਂਦੇ ਹੋ, ਤਾਂ ਨਹੁੰ ਟੁੱਟਣ ਦੀ ਸਮੱਸਿਆ ਤੋਂ ਇਲਾਵਾ ਤੁਸੀਂ ਲੰਬੇ ਅਤੇ ਸਿਹਤਮੰਦ ਨਹੁੰ ਵੀ ਰੱਖ ਸਕੋਗੇ।

ਨਹੁੰ ਟੁੱਟਣ ਤੋਂ ਰੋਕਣ ਲਈ ਸੁਝਾਅ:

ਸਹੀ ਪੋਸ਼ਣ: ਮਾਹਿਰਾਂ ਦਾ ਕਹਿਣਾ ਹੈ ਕਿ ਭੋਜਨ ਸਾਡੇ ਨਹੁੰਆਂ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਉਬਲੇ ਹੋਏ ਅੰਡੇ, ਫੁੱਲ ਗੋਭੀ ਅਤੇ ਐਵੋਕਾਡੋ ਵਰਗੇ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਨ੍ਹਾਂ ਭੋਜਨਾਂ 'ਚ ਬਾਇਓਟਿਨ ਜ਼ਿਆਦਾ ਹੁੰਦਾ ਹੈ, ਜੋ ਨਹੁੰਆਂ ਨੂੰ ਮਜ਼ਬੂਤ ​​ਅਤੇ ਸਿਹਤਮੰਦ ਰੱਖਣ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ, ਵਿਟਾਮਿਨ ਏ, ਸੀ, ਈ, ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰੋ।

ਲੋੜੀਂਦਾ ਪਾਣੀ: ਮਾਹਿਰਾਂ ਦਾ ਕਹਿਣਾ ਹੈ ਕਿ ਨਹੁੰ ਵੱਧਣ 'ਤੇ ਉਨ੍ਹਾਂ ਨੂੰ ਸੁੱਕਣ ਅਤੇ ਭੁਰਭੁਰਾ ਹੋਣ ਤੋਂ ਰੋਕਣ ਲਈ ਖੁਦ ਨੂੰ ਹਾਈਡਰੇਟਿਡ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਪਾਣੀ ਪੀਓ। ਇਸ ਤੋਂ ਇਲਾਵਾ, ਹੈਂਡ ਕਰੀਮ ਦੀ ਰੋਜ਼ਾਨਾ ਵਰਤੋਂ ਵੀ ਨਹੁੰਆਂ ਅਤੇ ਆਲੇ ਦੁਆਲੇ ਦੀ ਚਮੜੀ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰੇਗੀ। ਇਸ ਨਾਲ ਨਹੁੰ ਟੁੱਟਣ ਦਾ ਖਤਰਾ ਵੀ ਘੱਟ ਜਾਂਦਾ ਹੈ।

ਕੰਮ ਕਰਦੇ ਸਮੇਂ ਧਿਆਨ ਰੱਖੋ: ਜੇਕਰ ਤੁਸੀਂ ਆਪਣੇ ਨਹੁੰਆਂ ਨੂੰ ਟੁੱਟਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ਕੰਮ ਕਰਦੇ ਸਮੇਂ ਲੋੜੀਂਦੀਆਂ ਸਾਵਧਾਨੀਆਂ ਵਰਤੋ। ਜੇਕਰ ਘਰ ਦਾ ਕੰਮ ਕਰਦੇ ਸਮੇਂ ਦਸਤਾਨੇ ਪਹਿਨੇ ਜਾਣ, ਤਾਂ ਨਹੁੰ ਟੁੱਟਣ ਦਾ ਖਤਰਾ ਘੱਟ ਜਾਂਦਾ ਹੈ।

ਨਹੁੰਆਂ ਨੂੰ ਸਾਫ਼ ਰੱਖੋ: ਜੇਕਰ ਤੁਸੀਂ ਸੁੰਦਰ ਨਹੁੰ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਸਫ਼ਾਈ ਨਹੀਂ ਰੱਖਦੇ, ਤਾਂ ਨਹੁੰਆਂ 'ਤੇ ਇਕੱਠੀ ਹੋਈ ਗੰਦਗੀ ਬੈਕਟੀਰੀਆ ਦਾ ਕਾਰਨ ਬਣ ਸਕਦੀ ਹੈ ਅਤੇ ਨਹੁੰਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਸਮੇਂ-ਸਮੇਂ 'ਤੇ ਨਹੁੰਆਂ ਨੂੰ ਸਾਫ਼ ਕਰਦੇ ਰਹੋ। ਨਹੁੰਆਂ ਦੇ ਹੇਠਾਂ ਦੀ ਗੰਦਗੀ ਨੂੰ ਹਟਾਉਣ ਲਈ ਨਰਮ ਨੇਲ ਬੁਰਸ਼ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਨੇਲ ਪਾਲਿਸ਼ ਰਿਮੂਵਰ ਦੀ ਘੱਟ ਵਰਤੋ: ਨਹੁੰਆਂ ਨੂੰ ਵਧਾਉਣ ਲਈ ਨੇਲ ਪਾਲਿਸ਼ ਰਿਮੂਵਰ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਇਸ ਨੂੰ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਤੋਂ ਵੱਧ ਨਾ ਵਰਤੋ। ਨੇਲ ਪਾਲਿਸ਼ ਰਿਮੂਵਰ ਵਿੱਚ ਰਸਾਇਣਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਨਹੁੰਆਂ ਦੀ ਸਿਹਤ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੀ ਹੈ।

ਨਹੁੰ ਨਾ ਖਾਓ: ਕੁਝ ਲੋਕਾਂ ਨੂੰ ਨਹੁੰ ਖਾਣ ਦੀ ਆਦਤ ਹੁੰਦੀ ਹੈ। ਇਸ ਨਾਲ ਨਹੁੰਆਂ 'ਤੇ ਕੀਟਾਣੂ ਜਮ੍ਹਾ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਵਾਧੇ 'ਤੇ ਅਸਰ ਪੈਂਦਾ ਹੈ। ਇਸ ਲਈ ਨਹੁੰਆਂ ਨੂੰ ਸੁੰਦਰ ਅਤੇ ਸਿਹਤਮੰਦ ਰੱਖਣ ਲਈ ਇਸ ਆਦਤ ਤੋਂ ਤੁਰੰਤ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.