ਹੈਦਰਾਬਾਦ: ਅੰਬ ਖਾਣਾ ਹਰ ਕਿਸੇ ਨੂੰ ਪਸੰਦ ਹੈ। ਗਰਮੀ ਦੇ ਮੌਸਮ 'ਚ ਲੋਕ ਅੰਬਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅੰਬ ਸਿਰਫ਼ ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਰੋਜ਼ਾਨਾ ਅੰਬ ਖਾਣ ਨਾਲ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ, ਦਿਲ, ਦਿਮਾਗ, ਅੱਖਾਂ ਅਤੇ ਪਾਚਨ ਸਿਹਤਮੰਦ ਰਹਿੰਦਾ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਅੰਬ ਖਾਣ ਨਾਲ ਭਾਰ ਅਤੇ ਸ਼ੂਗਰ ਵੱਧ ਸਕਦੀ ਹੈ। ਇਸ ਲਈ ਲੋਕ ਇਸ ਤੋਂ ਦੂਰੀ ਬਣਾ ਲੈਂਦੇ ਹਨ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਦਿਨ 'ਚ ਕਿੰਨੇ ਅੰਬ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਅੰਬ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ: ਅੰਬ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ 'ਚ ਵਿਟਾਮਿਨ-ਏ, ਬੀ-6, ਬੀ-12, ਸੀ, ਈ, ਵਿਟਾਮਿਨ-ਕੇ, ਵਿਟਾਮਿਨ-ਡੀ ਤੋਂ ਇਲਾਵਾ ਕੈਲੋਰੀ, ਕਾਰਬੋਹਾਈਡ੍ਰੇਟ, ਫੈਟ, ਕੈਲਸ਼ੀਅਮ, ਮੌਗਨੀਸ਼ੀਅਮ, ਆਈਰਨ, ਸ਼ੂਗਰ, ਪ੍ਰੋਟੀਨ, ਫੋਲੇਟ, ਕਾਪਰ, ਜ਼ਿੰਕ, ਫਾਸਫੋਰਸ, ਪੋਟਾਸ਼ੀਅਮ, ਫਾਈਬਰ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਨੂੰ ਲਾਭ ਪਹੁੰਚਾਉਦੇ ਹਨ।
ਅੰਬ ਖਾਣ ਦੇ ਫਾਇਦੇ:
- ਅੰਬ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।
- ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ।
- ਕਿਡਨੀ ਲਈ ਵੀ ਅੰਬ ਖਾਣਾ ਫਾਇਦੇਮੰਦ ਹੁੰਦਾ ਹੈ।
- ਹੱਡੀਆਂ ਮਜ਼ਬੂਤ ਹੁੰਦੀਆਂ ਹਨ।
- ਸਟ੍ਰੋਕ ਦਾ ਖਤਰਾ ਘੱਟਦਾ ਹੈ।
- ਮੈਟਾਬਾਲੀਜ਼ਮ 'ਚ ਸੁਧਾਰ।
- ਸਰੀਰ ਹਾਈਡ੍ਰੇਟ ਰਹਿੰਦਾ ਹੈ।
ਅੰਬ ਖਾਣ ਦੇ ਨੁਕਸਾਨ: ਅੰਬ ਖਾਣ ਦੇ ਸਿਰਫ਼ ਫਾਇਦੇ ਹੀ ਨਹੀਂ, ਸਗੋ ਕੁਝ ਨੁਕਸਾਨ ਵੀ ਹੋ ਸਕਦੇ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਅੰਬ 'ਚ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੋਣ ਕਾਰਨ ਬਲੱਡ ਸ਼ੂਗਰ ਵੱਧ ਸਕਦੀ ਹੈ। ਇਸ ਲਈ ਭੋਜਨ ਖਾਣ ਤੋਂ ਤੁਰੰਤ ਬਾਅਦ ਅੰਬ ਨਾ ਖਾਓ।
- ਅੰਬ ਖਾਣ ਨਾਲ ਭਾਰ ਵੀ ਵੱਧ ਸਕਦਾ ਹੈ। ਇਸ ਲਈ ਭੋਜਨ ਜਾਂ ਦੁੱਧ ਦੇ ਨਾਲ ਅੰਬ ਖਾਣ ਦੀ ਗਲਤੀ ਨਾ ਕਰੋ। ਅੰਬ ਅਤੇ ਦੁੱਧ 'ਚ ਜ਼ਿਆਦਾ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ, ਜੋ ਭਾਰ ਵੱਧਣ ਲਈ ਜ਼ਿੰਮੇਵਾਰ ਹੋ ਸਕਦੇ ਹਨ।
- ਆਇਸ ਕਰੀਮ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ 5 ਚੀਜ਼ਾਂ, ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ - Health Tips
- ਅੱਜ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਭਰਾ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ - National Brothers Day 2024
- ਚਿਹਰੇ 'ਤੇ ਬਲੈਕਹੈੱਡਸ ਹੋ ਰਹੇ ਨੇ, ਤਾਂ ਇੱਥੇ ਦਿੱਤੇ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਪਾਓ ਰਾਹਤ - How to Remove Black Heads
ਇੱਕ ਦਿਨ 'ਚ ਕਿੰਨੇ ਅੰਬ ਖਾਣਾ ਫਾਇਦੇਮੰਦ: ਕੁਝ ਲੋਕਾਂ ਨੂੰ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ ਅਤੇ ਅਜਿਹੇ ਲੋਕ ਇੱਕ ਦਿਨ 'ਚ 5 ਤੋਂ 6 ਅੰਬ ਖਾ ਲੈਂਦੇ ਹਨ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੁਝ ਹੈਲਥ ਐਕਸਪਰਟਸ ਸ਼ੂਗਰ ਦੇ ਮਰੀਜ਼ਾਂ ਨੂੰ ਦਿਨ 'ਚ ਸਿਰਫ਼ ਅੱਧਾ ਅੰਬ ਖਾਣ ਦੀ ਸਲਾਹ ਦਿੰਦੇ ਹਨ, ਜਦਕਿ ਹੋਰ ਲੋਕ ਇੱਕ ਦਿਨ 'ਚ ਇੱਕ ਅੰਬ ਖਾ ਸਕਦੇ ਹਨ।
ਅੰਬ ਖਾਣ ਦਾ ਸਹੀ ਸਮੇਂ: ਹੈਲਥ ਐਕਸਪਰਟਸ ਅਨੁਸਾਰ, ਸਵੇਰੇ ਜਾਂ ਸ਼ਾਮ ਦੇ ਭੋਜਨ 'ਚ ਅੰਬ ਖਾਣਾ ਸਹੀ ਹੋ ਸਕਦਾ ਹੈ। ਜੇਕਰ ਤੁਸੀਂ ਬਲੱਡ ਸ਼ੂਗਰ ਅਤੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਸੌਂਦੇ ਸਮੇਂ ਅੰਬ ਖਾਣ ਤੋਂ ਪਰਹੇਜ਼ ਕਰੋ। ਤੁਸੀਂ ਅੰਬ ਨੂੰ ਬਾਦਾਮ, ਅਖਰੋਟ, ਭੁੰਨੇ ਹੋਏ ਛੋਲੇ ਅਤੇ ਮਖਾਨੇ ਦੇ ਨਾਲ ਵੀ ਖਾ ਸਕਦੇ ਹੋ।
ਨੋਟ: ਇਹ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਵਧੇਰੇ ਜਾਣਨ ਲਈ ਕਿਸੇ ਮਾਹਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।