ETV Bharat / health

ਜਾਣੋ, ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਜਨਮ ਨੁਕਸ ਦਿਵਸ' ਅਤੇ ਇਸ ਦਿਨ ਦਾ ਉਦੇਸ਼ - ਜਨਮ ਨੁਕਸ ਦੇ ਕਾਰਨ

World Birth Defects Day 2024: 'ਵਿਸ਼ਵ ਜਨਮ ਨੁਕਸ ਦਿਵਸ' ਹਰ ਸਾਲ 3 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਨਵਜੰਮੇ ਬੱਚਿਆਂ ਵਿੱਚ ਜਮਾਂਦਰੂ ਵਿਗਾੜਾਂ ਜਾਂ ਜਨਮ ਦੇ ਨੁਕਸ ਅਤੇ ਇਸ ਸਮੱਸਿਆ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਲੋਕਾਂ ਵਿੱਚ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣਾ ਹੈ।

World Birth Defects Day 2024
World Birth Defects Day 2024
author img

By ETV Bharat Features Team

Published : Mar 3, 2024, 10:11 AM IST

ਹੈਦਰਾਬਾਦ: ਹਰ ਸਾਲ 3 ਮਾਰਚ ਨੂੰ 'ਵਿਸ਼ਵ ਜਨਮ ਨੁਕਸ ਦਿਵਸ' ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ ‘ਐਵਰੀ ਜਰਨੀ ਮੈਟਰਸ’ ਥੀਮ ‘ਤੇ ਮਨਾਇਆ ਜਾ ਰਿਹਾ ਹੈ। ਦੁਨੀਆ ਭਰ ਵਿੱਚ ਲਗਭਗ 3-6% ਬੱਚੇ ਗੰਭੀਰ ਜਨਮ ਨੁਕਸ ਜਾਂ ਵਿਗਾੜਾਂ ਨਾਲ ਪੈਦਾ ਹੁੰਦੇ ਹਨ। ਇਹ ਜਨਮ ਨੁਕਸ ਉਨ੍ਹਾਂ ਦੇ ਸਰੀਰ ਦੀ ਬਣਤਰ ਵਿੱਚ ਤਬਦੀਲੀਆਂ, ਜਿਵੇਂ ਕਿ ਅੰਗਾਂ ਦੀ ਸ਼ਕਲ, ਅੰਦਰੂਨੀ ਜਾਂ ਬਾਹਰੀ ਅੰਗਾਂ ਦੇ ਘੱਟ ਜਾਂ ਵੱਧ ਵਿਕਾਸ, ਬਿਮਾਰੀਆਂ ਅਤੇ ਹੋਰ ਕਈ ਕਿਸਮਾਂ ਦੇ ਹੋ ਸਕਦੇ ਹਨ, ਜੋ ਕਈ ਵਾਰ ਬੱਚੇ ਦੀ ਮੌਤ ਦੇ ਖਤਰੇ ਨੂੰ ਵਧਾ ਸਕਦਾ ਹੈ, ਉਨ੍ਹਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ ਅਤੇ ਕਈ ਵਾਰ ਲੰਬੇ ਸਮੇਂ ਲਈ ਅਪੰਗਤਾ ਦਾ ਕਾਰਨ ਵੀ ਬਣ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮਾਂ-ਬਾਪ ਵੱਲੋਂ ਕੁਝ ਗੱਲਾਂ ਦਾ ਧਿਆਨ ਰੱਖਣ ਅਤੇ ਗਰਭ ਅਵਸਥਾ ਦੌਰਾਨ ਨਿਯਮਤ ਜਾਂਚ ਦੇ ਨਾਲ-ਨਾਲ ਹੋਰ ਸਾਵਧਾਨੀਆਂ ਅਪਣਾ ਕੇ ਕਈ ਤਰ੍ਹਾਂ ਦੇ ਜਨਮ ਨੁਕਸ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਬੱਚਿਆਂ ਵਿੱਚ ਪੈਦਾ ਹੋਣ ਵਾਲੇ ਨੁਕਸ ਅਤੇ ਉਨ੍ਹਾਂ ਦੇ ਕਾਰਨਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਦੇ ਉਦੇਸ਼ ਨਾਲ ਹਰ ਸਾਲ 3 ਮਾਰਚ ਨੂੰ ਵਿਸ਼ਵ ਜਨਮ ਨੁਕਸ ਦਿਵਸ ਮਨਾਇਆ ਜਾਂਦਾ ਹੈ।

ਜਨਮ ਨੁਕਸ ਦੇ ਕਾਰਨ ਅਤੇ ਪ੍ਰਭਾਵ: ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ, ਹਰ ਸਾਲ ਦੁਨੀਆ ਭਰ ਵਿੱਚ ਲਗਭਗ 303,000 ਨਵਜੰਮੇ ਬੱਚਿਆਂ ਦੀ ਜਨਮ ਨੁਕਸ ਕਾਰਨ ਮੌਤ ਹੋ ਜਾਂਦੀ ਹੈ, ਜਿਸ ਵਿੱਚ ਅੰਦਾਜ਼ਨ 90,000 ਮੌਤਾਂ ਦੱਖਣ-ਪੂਰਬੀ ਏਸ਼ੀਆ ਵਿੱਚ ਹੁੰਦੀਆਂ ਹਨ। ਜੇਕਰ ਇਸ ਦੇ ਜ਼ਿੰਮੇਵਾਰ ਕਾਰਨਾਂ ਦੀ ਗੱਲ ਕਰੀਏ, ਤਾਂ ਇੱਕ ਜਾਂ ਇੱਕ ਤੋਂ ਵੱਧ ਜੈਨੇਟਿਕ ਬਿਮਾਰੀਆਂ, ਗਰਭ ਦੌਰਾਨ ਗਰੱਭਸਥ ਸ਼ੀਸ਼ੂ ਜਾਂ ਮਾਂ ਵਿੱਚ ਇਨਫੈਕਸ਼ਨ ਜਾਂ ਬਿਮਾਰੀ, ਪੋਸ਼ਣ ਦੀ ਘਾਟ ਅਤੇ ਕਈ ਵਾਰ ਵਾਤਾਵਰਣ ਦੇ ਕਾਰਕ ਜਾਂ ਦੁਰਘਟਨਾਵਾਂ ਵੀ ਜਨਮ ਦੇ ਨੁਕਸ ਦਾ ਕਾਰਨ ਬਣ ਸਕਦੀਆਂ ਹਨ। ਨਵਜੰਮੇ ਬੱਚਿਆਂ ਦੀ ਮੌਤ ਤੋਂ ਇਲਾਵਾ, ਅਜਿਹੇ ਬੱਚਿਆਂ ਨੂੰ ਅਕਸਰ ਉਮਰ ਭਰ ਜਾਂ ਲੰਬੇ ਸਮੇਂ ਦੀ ਬਿਮਾਰੀ ਜਾਂ ਅਪਾਹਜਤਾ ਦੇ ਨਾਲ-ਨਾਲ ਮਾੜੀ ਸਿਹਤ ਦੇ ਨਾਲ ਦੇਖਿਆ ਜਾਂਦਾ ਹੈ। ਜਨਮ ਦੇ ਨੁਕਸ ਦੀ ਸ਼੍ਰੇਣੀ ਵਿੱਚ ਨਵਜੰਮੇ ਬੱਚਿਆਂ ਵਿੱਚ ਦਿਖਾਈ ਦੇਣ ਵਾਲੀਆਂ ਸਮੱਸਿਆਵਾਂ 'ਚ ਦਿਲ ਦੇ ਨੁਕਸ, ਨਿਊਰਲ ਟਿਊਬ ਨੁਕਸ, ਡਾਊਨ ਸਿੰਡਰੋਮ, ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਨਾਲ ਸਬੰਧਤ ਸਮੱਸਿਆਵਾਂ, ਦਿਮਾਗ ਜਾਂ ਇਸਦੇ ਵਿਕਾਸ ਨਾਲ ਸਬੰਧਤ ਸਮੱਸਿਆਵਾਂ, ਪਾਚਨ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ, ਬਲੈਡਰ ਜਾਂ ਜਣਨ ਅੰਗ ਵਰਗੀਆ ਸਮੱਸਿਆਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਫਟੇ ਹੋਏ ਬੁੱਲ੍ਹ ਅਤੇ ਤਾਲੂ, ਹਰਨੀਆ ਵੀ ਜਨਮ ਦੇ ਨੁਕਸ ਹਨ। ਹਾਲਾਂਕਿ, ਇਨ੍ਹਾਂ ਸਮੱਸਿਆਵਾਂ ਦਾ ਇਲਾਜ ਸਰਜਰੀ ਰਾਹੀਂ ਸੰਭਵ ਹੈ।

ਵਿਸ਼ਵ ਜਨਮ ਨੁਕਸ ਦਿਵਸ ਦਾ ਇਤਿਹਾਸ: ਨਵਜੰਮੇ ਬੱਚਿਆਂ ਵਿੱਚ ਜਨਮ ਦੇ ਨੁਕਸ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਲਈ ਜ਼ਰੂਰੀ ਗੱਲਾਂ ਵੱਲ ਲੋਕਾਂ ਦਾ ਧਿਆਨ ਖਿੱਚਣ ਅਤੇ ਇਸ ਦਿਸ਼ਾ ਵਿੱਚ ਉਪਰਾਲੇ ਕਰਨ ਲਈ ਸਾਲ 2010 ਵਿੱਚ ਵਿਸ਼ਵ ਸਿਹਤ ਅਸੈਂਬਲੀ 'ਚ ਜਨਮ ਨੁਕਸ ਬਾਰੇ ਪ੍ਰਸਤਾਵ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਸਾਲ 2011-2012 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦੱਖਣੀ-ਪੂਰਬੀ ਏਸ਼ੀਆ ਦੇ ਖੇਤਰੀ ਦਫਤਰ ਵਿੱਚ CDC-USA ਦੇ ਸਹਿਯੋਗ ਨਾਲ ਜਨਮ ਨੁਕਸ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਰਾਸ਼ਟਰੀ ਯੋਜਨਾਵਾਂ ਤਿਆਰ ਕਰਨ ਲਈ ਇੱਕ ਅਭਿਆਸ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਸ਼ੁਰੂ ਵਿੱਚ ਨੌਂ ਦੇਸ਼ਾਂ ਨੇ ਸਮਰਥਨ ਦਿੱਤਾ ਸੀ। ਬਾਅਦ ਵਿੱਚ, ਸਾਲ 2015 'ਚ 3 ਮਾਰਚ ਨੂੰ 12 ਸੰਸਥਾਵਾਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਵ ਜਨਮ ਨੁਕਸ ਦਿਵਸ ਮਨਾਇਆ ਗਿਆ।

ਵਿਸ਼ਵ ਜਨਮ ਨੁਕਸ ਦਿਵਸ ਦਾ ਉਦੇਸ਼: ਵਿਸ਼ਵ ਜਨਮ ਨੁਕਸ ਦਿਵਸ ਦੇ ਉਦੇਸ਼ਾਂ 'ਚ ਸਿਰਫ ਜਨਮ ਦੇ ਨੁਕਸ ਅਤੇ ਵਿਗਾੜਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਸ਼ਾਮਲ ਨਹੀਂ ਹੈ। ਇਸ ਦੇ ਕੁਝ ਹੋਰ ਵਿਸ਼ੇਸ਼ ਉਦੇਸ਼ ਹੇਠ ਲਿਖੇ ਅਨੁਸਾਰ ਹਨ:-

  1. ਲੋਕਾਂ ਨੂੰ ਜਨਮ ਤੋਂ ਪਹਿਲਾਂ ਜਾਂ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਮਾਤਾ-ਪਿਤਾ ਨੂੰ ਖੂਨ ਦੇ ਟੈਸਟ ਕਰਵਾਉਣ, ਜੈਨੇਟਿਕ ਸਮੱਸਿਆਵਾਂ ਲਈ ਟੈਸਟ ਅਤੇ ਕੁਝ ਬਿਮਾਰੀਆਂ ਜਾਂ ਸਥਿਤੀਆਂ ਨਾਲ ਸਬੰਧਤ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨਾ।
  2. ਮਾਂ ਲਈ ਜ਼ਰੂਰੀ ਪੋਸ਼ਣ ਸੰਬੰਧੀ ਜਾਣਕਾਰੀ ਦੀ ਉਪਲਬਧਤਾ ਲਈ ਯਤਨ ਕਰਨਾ।
  3. ਗਰਭ ਅਵਸਥਾ ਦੌਰਾਨ ਮਾਂ ਨੂੰ ਇਨ੍ਹਾਂ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗਰਭ ਦੌਰਾਨ ਕਿਹੜੀਆਂ ਆਦਤਾਂ, ਕਿਰਿਆਵਾਂ ਜਾਂ ਖੁਰਾਕ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀਆ ਹਨ ਅਤੇ ਕਿਹੜੀ ਖੁਰਾਕ ਅਤੇ ਆਦਤ ਬੱਚੇ ਲਈ ਲਾਹੇਵੰਦ ਹੋ ਸਕਦੀ ਹੈ।
  4. ਜਨਮ ਤੋਂ ਬਾਅਦ ਬੱਚੇ ਦੀ ਲੋੜੀਂਦੀ ਸਰੀਰਕ ਜਾਂਚ, ਖੂਨ ਦੀ ਜਾਂਚ ਅਤੇ ਲੋੜੀਂਦੇ ਟੀਕੇ ਲਗਾਉਣ ਦੀ ਲੋੜ ਬਾਰੇ ਲੋਕਾਂ ਵਿੱਚ ਜਾਣਕਾਰੀ ਫੈਲਾਉਣਾ।
  5. ਪੀੜਤ ਬੱਚਿਆਂ ਦੀ ਛੇਤੀ ਪਛਾਣ ਅਤੇ ਇਲਾਜ ਲਈ ਯਤਨਾਂ ਨੂੰ ਉਤਸ਼ਾਹਿਤ ਕਰਨਾ।
  6. ਜਮਾਂਦਰੂ ਵਿਗਾੜਾਂ ਵਾਲੇ ਲੋਕਾਂ ਲਈ ਸਹਾਇਤਾ ਇਕੱਠੀ ਕਰਨਾ।
  7. ਜਮਾਂਦਰੂ ਵਿਗਾੜਾਂ ਤੋਂ ਪ੍ਰਭਾਵਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੇਖਭਾਲ ਅਤੇ ਸਰੋਤਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.