ਹੈਦਰਾਬਾਦ: ਐਂਡੋਮੈਟਰੀਓਸਿਸ ਔਰਤਾਂ 'ਚ ਹੋਣ ਵਾਲੀ ਗਰੱਭਾਸ਼ਯ ਨਾਲ ਸਬੰਧਤ ਸਮੱਸਿਆ ਹੈ। ਇਸ 'ਚ ਗਰੱਭਾਸ਼ਯ ਦੇ ਅੰਦਰ ਟਿਸ਼ੂ ਵੱਧ ਕੇ ਗਰੱਭਾਸ਼ਯ ਦੇ ਬਾਹਰ ਨਿਕਲਣ ਅਤੇ ਫੈਲਣ ਲੱਗਦੇ ਹਨ। ਇਸ ਦੌਰਾਨ ਔਰਤਾਂ ਨੂੰ ਤੇਜ਼ ਦਰਦ ਹੁੰਦਾ ਹੈ। ਜਦੋ ਔਰਤਾਂ ਨੂੰ ਪੀਰੀਅਡਸ ਆਉਦੇ ਹਨ, ਤਾਂ ਇਹ ਦਰਦ ਹੋਰ ਵੀ ਵੱਧ ਜਾਂਦਾ ਹੈ। ਇਸ ਸਮੱਸਿਆ ਕਾਰਨ ਔਰਤਾਂ 'ਚ ਜਣਨ ਸ਼ਕਤੀ ਵੀ ਘੱਟ ਹੋ ਸਕਦੀ ਹੈ। ਐਂਡੋਮੈਟਰੀਓਸਿਸ ਸਮੱਸਿਆ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਸਦੇ ਲੱਛਣਾਂ ਅਤੇ ਕਾਰਨਾਂ ਬਾਰੇ ਜਾਣ ਕੇ ਤੁਸੀਂ ਖੁਦ ਦਾ ਬਚਾਅ ਜ਼ਰੂਰ ਕਰ ਸਕਦੇ ਹੋ।
ਐਂਡੋਮੈਟਰੀਓਸਿਸ ਦੇ ਲੱਛਣ:
- ਐਂਡੋਮੈਟਰੀਓਸਿਸ ਦੀ ਸਮੱਸਿਆ ਹੋਣ 'ਤੇ ਪੀਰੀਅਡਸ ਦੇ ਸਮੇਂ ਤੇਜ਼ ਦਰਦ ਹੋਣ ਲੱਗਦਾ ਹੈ। ਇਸ ਦੌਰਾਨ ਔਰਤਾਂ ਦੀਆਂ ਮਾਸਪੇਸ਼ੀਆਂ ਦੇ ਖਿਚਾਅ 'ਚ ਵੀ ਪਰੇਸ਼ਾਨੀ ਹੁੰਦੀ ਹੈ।
- ਪੀਰੀਅਡਸ ਦੌਰਾਨ ਜ਼ਿਆਦਾ ਖੂਨ ਦਾ ਆਉਣਾ।
- ਜ਼ਿਆਦਾ ਥਕਾਵਟ ਹੋਣ ਲੱਗਦੀ ਹੈ।
- ਉਲਟੀ ਅਤੇ ਕਬਜ਼ ਦੀ ਸਮੱਸਿਆ।
- ਸੈਕਸ ਦੌਰਾਨ ਅਤੇ ਬਾਅਦ 'ਚ ਜ਼ਿਆਦਾ ਦਰਦ ਹੋਣਾ।
- ਐਂਡੋਮੈਟਰੀਓਸਿਸ ਦੀ ਸਮੱਸਿਆ ਬਾਂਝਪਨ ਦਾ ਕਾਰਨ ਬਣਦੀ ਹੈ।
- ਪਿਸ਼ਾਬ ਕਰਨ ਸਮੇਂ ਜ਼ਿਆਦਾ ਦਰਦ ਹੋਣਾ।
- ਪਿਸ਼ਾਬ 'ਚ ਖੂਨ ਦਾ ਆਉਣਾ।
ਐਂਡੋਮੈਟਰੀਓਸਿਸ ਦੇ ਕਾਰਨ:
- ਇਮਿਊਨ ਸਿਸਟਮ 'ਚ ਸਮੱਸਿਆਵਾਂ ਆਉਣ ਨਾਲ ਸਰੀਰ ਬੱਚੇਦਾਨੀ ਦੇ ਬਾਹਰ ਵਧ ਰਹੇ ਐਂਡੋਮੈਟਰੀਅਲ ਟਿਸ਼ੂ ਨੂੰ ਬਾਹਰੀ ਸਮਝਦੇ ਹੋਏ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਹੈ।
- ਪੀਰੀਅਡਸ ਦੌਰਾਨ ਨਿਕਲਣ ਵਾਲਾ ਖੂਨ ਐਂਡੋਮੈਟਰੀਓਸਿਸ ਟਿਸ਼ੂ ਪਰਤ ਦੇ ਟੁੱਟਨ ਨਾਲ ਹੁੰਦਾ ਹੈ, ਪਰ ਇਹ ਖੂਨ ਸਰੀਰ ਦੇ ਬਾਹਰ ਜਾਣ ਦੀ ਜਗ੍ਹਾਂ ਪੇਲਵਿਕ ਕੈਵਿਟੀ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਨੂੰ ਟਰੋਗਰੇਡ ਮਾਹਵਾਰੀ ਕਿਹਾ ਜਾਂਦਾ ਹੈ।
- ਕਿਸੇ ਬਿਮਾਰੀ 'ਚ ਲਈ ਜਾ ਰਹੀ ਦਵਾਈ, ਜੋ ਪੀਰੀਅਡਸ ਆਉਣ 'ਤੇ ਰੁਕਾਵਟ ਦਾ ਕਾਰਨ ਬਣਦੀ ਹੈ।
- ਐਂਡੋਮੈਟਰੀਓਸਿਸ ਦੀ ਸਮੱਸਿਆ ਮੀਨੋਪੌਜ਼ ਤੋਂ ਬਾਅਦ ਖਤਮ ਹੋ ਜਾਂਦੀ ਹੈ। ਜੇਕਰ ਤੁਸੀਂ ਮੀਨੋਪੌਜ਼ ਤੋਂ ਬਾਅਦ ਐਸਟ੍ਰੋਜਨ ਜਾਂ ਕਿਸੇ ਹੋਰ ਕਿਸਮ ਦੀ ਹਾਰਮੋਨ ਥੈਰੇਪੀ ਲੈਂਦੇ ਹੋ, ਤਾਂ ਵੀ ਐਂਡੋਮੈਟਰੀਓਸਿਸ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।
- ਸਾਵਧਾਨ! ਹੀਟ ਸਟ੍ਰੋਕ ਕਾਰਨ ਬੇਹੋਸ਼ ਹੋਏ ਵਿਅਕਤੀ ਨਾਲ ਭੁੱਲ ਕੇ ਵੀ ਨਾ ਕਰੋ ਇਹ ਕੰਮ, ਜਾਣੋ ਇਸ ਦੌਰਾਨ ਕੀ ਕਰਨਾ ਹੋ ਸਕਦੈ ਸਹੀ - What to do During Heat Stroke
- ਪੇਟ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 6 ਗੱਲਾਂ ਦਾ ਰੱਖੋ ਖਾਸ ਧਿਆਨ - Belly Fat Loss
- ਗਰਮੀਆਂ ਦੇ ਮੌਸਮ 'ਚ ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਇਹ 6 ਸਿਹਤ ਲਾਭ - Health Benefits of Pineapple
ਐਂਡੋਮੈਟਰੀਓਸਿਸ ਤੋਂ ਬਚਾਅ: ਤੁਸੀਂ ਐਂਡੋਮੈਟਰੀਓਸਿਸ ਦੀ ਸਮੱਸਿਆ ਨੂੰ ਰੋਕ ਨਹੀਂ ਸਕਦੇ, ਪਰ ਸਰੀਰ 'ਚ ਐਸਟ੍ਰੋਜਨ ਹਾਰਮੋਨ ਦੇ ਪੱਧਰ ਨੂੰ ਘੱਟ ਕਰਕੇ ਇਸਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ।
- ਹਾਰਮੋਨਲ ਜਨਮ ਨਿਯੰਤਰਣ ਵਿਧੀਆਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।
- ਰੋਜ਼ਾਨਾ ਕਸਰਤ ਕਰੋ। ਇਸ ਨਾਲ ਸਰੀਰ ਦੀ ਚਰਬੀ ਘੱਟੇਗੀ ਅਤੇ ਐਸਟ੍ਰੋਜਨ ਹਾਰਮੋਨ ਦੀ ਮਾਤਰਾ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।
- ਬਹੁਤ ਜ਼ਿਆਦਾ ਸ਼ਰਾਬ ਜਾਂ ਕੈਫੀਨ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਇਸ ਨਾਲ ਐਸਟ੍ਰੋਜਨ ਦਾ ਪੱਧਰ ਵੱਧ ਸਕਦਾ ਹੈ।