ਹੈਦਰਾਬਾਦ: ਦਫ਼ਤਰ 'ਚ ਕੰਮ ਕਰਦੇ ਸਮੇਂ ਕਈ ਵਾਰ ਭੋਜਨ ਖਾਣ ਦਾ ਸਮੇਂ ਨਹੀਂ ਮਿਲਦਾ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਆਪਣੇ ਨਾਲ ਕੁਝ ਸਿਹਤਮੰਦ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ, ਤਾਂ ਜੋ ਤੁਸੀਂ ਕੰਮ ਕਰਦੇ ਸਮੇਂ ਵੀ ਉਹ ਚੀਜ਼ਾਂ ਨੂੰ ਖਾ ਸਕੋ। ਇਸ ਤਰ੍ਹਾਂ ਸਰੀਰ ਕਮਜ਼ੋਰ ਨਹੀਂ ਹੋਵੇਗਾ। ਸਰੀਰ ਨੂੰ ਚਲਾਉਣ ਲਈ ਭੋਜਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਿਹਤਮੰਦ ਖੁਰਾਕ, ਸਹੀ ਸਮੇਂ 'ਤੇ ਖਾਣ ਦੀ ਆਦਤ ਅਪਣਾ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
ਸਿਹਤਮੰਦ ਰਹਿਣ ਲਈ ਚੀਜ਼ਾਂ:
ਸੇਬ: ਸੇਬ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੇਬ ਖਾਣ ਨਾਲ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ।
ਕੇਲਾ: ਕੇਲੇ 'ਚ ਵਿਟਾਮਿਨ, ਆਈਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਕੇਲਾ ਐਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣਾ ਨਾਲ ਵੀ ਭਰਪੂਰ ਹੁੰਦਾ ਹੈ। ਇਸ ਲਈ ਕੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਦੋ ਤੋਂ ਤਿੰਨ ਕੇਲੇ ਖਾਣ ਨਾਲ ਨਾ ਸਿਰਫ਼ ਪੇਟ ਫੁੱਲ ਜਾਂਦਾ ਹੈ, ਸਗੋ ਸਰੀਰ ਨੂੰ ਤਾਕਤ ਵੀ ਮਿਲਦੀ ਹੈ।
ਘਿਓ: ਘਿਓ ਦੇ ਸੇਵਨ ਨਾਲ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ, ਪਰ ਸੀਮਿਤ ਮਾਤਰਾ 'ਚ ਇਸਦੇ ਸੇਵਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਲਈ ਘਿਓ ਖਾਣਾ ਫਾਇਦੇਮੰਦ ਹੁੰਦਾ ਹੈ। ਘਿਓ ਸਿਹਤ ਲਈ ਹੀ ਨਹੀਂ, ਸਗੋ ਚਮੜੀ ਅਤੇ ਵਾਲਾਂ ਲਈ ਵੀ ਵਧੀਆ ਹੈ।
ਸੌਗੀ: ਡਰਾਈ ਫਰੂਟਸ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਡਰਾਈ ਫਰੂਟਸ ਖਾਣ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ। ਸੌਗੀ ਨੂੰ ਤੁਸੀਂ ਦੁੱਧ 'ਚ ਉਬਾਲ ਕੇ ਪੀ ਸਕਦੇ ਹੋ। ਇਸ ਨਾਲ ਖੂਨ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।
ਤੁਲਸੀ: ਜੇਕਰ ਤੁਸੀਂ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਤੁਲਸੀ ਦੀਆਂ ਪੱਤੀਆਂ ਦਾ ਇਸਤੇਮਾਲ ਕਰ ਸਕਦੇ ਹੋ। ਤੁਲਸੀ ਦੀਆਂ ਪੱਤੀਆਂ ਨੂੰ ਚਾਹ ਜਾਂ ਪਾਣੀ 'ਚ ਉਬਾਲ ਕੇ ਪੀਣ ਨਾਲ ਕੰਮਜ਼ੋਰੀ, ਥਕਾਵਟ ਅਤੇ ਇਮਿਊਨਟੀ ਵਧਾਉਣ 'ਚ ਮਦਦ ਮਿਲਦੀ ਹੈ।
ਅਨਾਰ: ਅਨਾਰ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਅਨਾਰ ਖਾਣ ਨਾਲ ਖੂਨ ਦੀ ਕਮੀ, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਹੋਰ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।