ਹੈਦਰਾਬਾਦ: ਸਵੇਰ ਦੀ ਸ਼ੁਰੂਆਤ ਚੰਗੇ ਤਰੀਕੇ ਨਾਲ ਹੋਵੇ, ਤਾਂ ਸਾਰਾ ਦਿਨ ਵਧੀਆਂ ਜਾਂਦਾ ਹੈ। ਆਪਣੇ ਦਿਨ ਨੂੰ ਬਿਹਤਰ ਬਣਾਉਣ ਲਈ ਲੋਕ ਸਵੇਰੇ ਚਾਹ ਪੀਂਦੇ ਹਨ, ਪਰ ਖਾਲੀ ਪੇਟ ਇਸਨੂੰ ਪੀਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਸੀਂ ਚਾਹ-ਕੌਫ਼ੀ ਦੀ ਜਗ੍ਹਾਂ ਸ਼ਹਿਦ-ਦਾਲਚੀਨੀ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਸਵੇਰੇ ਸ਼ਹਿਦ ਅਤੇ ਦਾਲਚੀਨੀ ਦਾ ਪਾਣੀ ਪੀਣ ਨਾਲ ਨਾ ਸਿਰਫ਼ ਦਿਨ ਵਧੀਆਂ ਜਾਂਦਾ ਹੈ, ਸਗੋ ਸਿਹਤ ਨੂੰ ਵੀ ਕਈ ਲਾਭ ਮਿਲਦੇ ਹਨ।
ਸ਼ਹਿਦ ਅਤੇ ਦਾਲਚੀਨੀ ਦਾ ਪਾਣੀ ਪੀਣ ਦੇ ਫਾਇਦੇ:
ਪਾਚਨ 'ਚ ਸੁਧਾਰ: ਸ਼ਹਿਦ ਅਤੇ ਦਾਲਚੀਨੀ ਦਾ ਪਾਣੀ ਪਾਚਨ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਸ਼ਹਿਦ 'ਚ ਐਨਜ਼ਾਈਮ ਹੁੰਦੇ ਹਨ, ਜੋ ਪਾਚਨ 'ਚ ਮਦਦ ਕਰਦੇ ਹਨ ਅਤੇ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਦੇ ਹਨ। ਦੂਜੇ ਪਾਸੇ, ਦਾਲਚੀਨੀ 'ਚ ਐਂਟੀਮਾਈਕਰੋਬਾਇਲ ਗੁਣ ਪਾਏ ਜਾਂਦੇ ਹਨ, ਜੋ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਅਤੇ ਅੰਤੜੀਆਂ ਦੀ ਸਿਹਤ ਨੂੰ ਬਣਾਏ ਰੱਖਦੇ ਹਨ।
ਬਲੱਡ ਸ਼ੂਗਰ ਕੰਟਰੋਲ: ਸ਼ਹਿਦ 'ਚ ਖੰਡ ਦੇ ਮੁਕਾਬਲੇ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਿਹਤਰ ਹੋ ਸਕਦਾ ਹੈ, ਜਦਕਿ ਦਾਲਚੀਨੀ ਇਨਸੁਲਿਨ ਸੰਵੇਦਨਸ਼ੀਲਤਾ ਵਿੱਚ ਸੁਧਾਰ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ।
ਮੈਟਾਬੋਲੀਜ਼ਮ ਮਜ਼ਬੂਤ: ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਦਾਲਚੀਨੀ ਦੇ ਪਾਣੀ ਨਾਲ ਕਰ ਸਕਦੇ ਹਨ। ਇਸ ਨਾਲ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ। ਦਾਲਚੀਨੀ 'ਚ ਅਜਿਹੇ ਮਿਸ਼ਰਣ ਪਾਏ ਜਾਂਦੇ ਹਨ, ਜੋ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦੇ ਹਨ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ: ਸ਼ਹਿਦ ਅਤੇ ਦਾਲਚੀਨੀ ਦਾ ਪਾਣੀ ਰੋਜ਼ਾਨਾ ਪੀਣ ਨਾਲ ਦਿਲ ਦੀ ਸਿਹਤ ਨੂੰ ਬਣਾਏ ਰੱਖਣ 'ਚ ਮਦਦ ਮਿਲਦੀ ਹੈ। ਦਾਲਚੀਨੀ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਦੀ ਹੈ। ਸ਼ਹਿਦ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਦਿਲ ਨੂੰ ਆਕਸੀਟੇਟਿਵ ਤਣਾਅ ਤੋਂ ਬਚਾਉਦੇ ਹਨ। ਇਸ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ।
ਚਮੜੀ ਲਈ ਫਾਇਦੇਮੰਦ: ਸ਼ਹਿਦ 'ਚ ਮੌਜ਼ੂਦ ਐਂਟੀਆਕਸੀਡੈਂਟ ਗੁਣ ਫਿਣਸੀਆਂ ਪੈਂਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ, ਜਦਕਿ ਦਾਲਚੀਨੀ 'ਚ ਪਾਏ ਜਾਣ ਵਾਲੇ ਸਾੜ ਵਿਰੋਧੀ ਗੁਣ ਚਮੜੀ ਦੀ ਜਲਨ ਨੂੰ ਘਟਾਉਦੇ ਹਨ।