ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਲੋਕ ਏਸੀ ਅਤੇ ਕੂਲਰ ਦੀ ਵਰਤੋ ਕਰਨਾ ਸ਼ੁਰੂ ਕਰ ਦਿੰਦੇ ਹਨ। ਤੇਜ਼ ਗਰਮੀ ਕਾਰਨ ਲੋਕ ਘਰੋ ਬਾਹਰ ਨਿਕਲਣਾ ਬੰਦ ਕਰ ਦਿੰਦੇ ਹਨ ਅਤੇ ਸਾਰਾ ਦਿਨ ਏਸੀ 'ਚ ਬੈਠੇ ਰਹਿੰਦੇ ਹਨ। ਅੱਜ ਦੇ ਸਮੇਂ 'ਚ ਹਰ ਘਰ ਵਿੱਚ ਏਸੀ ਹੈ, ਜਿਸਦੇ ਚਲਦਿਆਂ ਲੋਕ ਸਾਰਾ ਦਿਨ ਏਸੀ 'ਚ ਬਿਤਾਉਦੇ ਹਨ। ਹਰ ਸਮੇਂ ਏਸੀ 'ਚ ਰਹਿਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਏਸੀ ਗਰਮੀ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦਾ ਹੈ, ਪਰ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।
ਏਸੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ:
ਸਿਰਦਰਦ: ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਸਾਰਾ ਦਿਨ ਏਸੀ ਵਿੱਚ ਬਿਤਾਉਦੇ ਹੋ, ਤਾਂ ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਏਸੀ ਦੀ ਅਵਾਜ਼ ਅਤੇ ਡੀਹਾਈਡ੍ਰੇਸ਼ਨ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਇਸ ਲਈ ਜ਼ਿਆਦਾ ਏਸੀ ਦੀ ਵਰਤੋ ਨਾ ਕਰੋ।
ਸੁਸਤੀ: ਏਸੀ 'ਚ ਰਹਿਣ ਕਰਕੇ ਸੁਸਤੀ ਅਤੇ ਆਲਸ ਬਣਿਆ ਰਹਿੰਦਾ ਹੈ, ਜਿਸ ਕਾਰਨ ਕੰਮ ਪ੍ਰਭਾਵਿਤ ਹੋ ਜਾਂਦਾ ਹੈ। ਏਸੀ ਆਲੇ-ਦੁਆਲੇ ਮੌਜ਼ੂਦ ਫਾਲਤੂ ਹਵਾ ਨੂੰ ਫਿਲਾਉਦਾ ਹੈ, ਜਿਸ ਨਾਲ ਲੰਬੇ ਸਮੇਂ ਤੱਕ ਤਾਜ਼ੀ ਹਵਾ ਸਰੀਰ ਨੂੰ ਨਹੀਂ ਮਿਲਦੀ। ਇਸ ਕਾਰਨ ਵਿਅਕਤੀ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦਾ ਹੈ।
ਖੁਸ਼ਕ ਅੱਖਾਂ: ਏਸੀ ਦੇ ਕਰਕੇ ਖੁਸ਼ਕ ਅੱਖਾਂ ਦੀ ਸਮੱਸਿਆ ਹੋ ਸਕਦੀ ਹੈ, ਕਿਉਕਿ ਇਸ ਨਾਲ ਵਾਤਾਵਰਣ 'ਚ ਮੌਜ਼ੂਦ ਨਮੀ ਖਤਮ ਹੋ ਜਾਂਦੀ ਹੈ ਅਤੇ ਹਵਾ 'ਚ ਖੁਸ਼ਕੀ ਹੋਣ ਲੱਗਦੀ ਹੈ। ਇਸ ਕਰਕੇ ਅੱਖਾਂ 'ਚ ਜਲਨ ਪੈਂਦਾ ਹੋਣ ਲੱਗਦੀ ਹੈ।
ਡੀਹਾਈਡ੍ਰੇਸ਼ਨ: ਏਸੀ 'ਚ ਸਾਰਾ ਦਿਨ ਰਹਿਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਕਿਉਕਿ ਏਸੀ ਕਰਕੇ ਹਵਾ ਖੁਸ਼ਕ ਹੋ ਜਾਂਦੀ ਹੈ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਸਾਹ ਲੈਣ ਦੀ ਸਮੱਸਿਆ: ਜਦੋ ਏਸੀ ਦੀ ਵਰਤੋ ਕੀਤੀ ਜਾਂਦੀ ਹੈ, ਤਾਂ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਤੁਹਾਨੂੰ ਸਾਹ ਲੈਣ 'ਚ ਸਮੱਸਿਆ ਹੋ ਸਕਦੀ ਹੈ।
- ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਨੂੰ ਕਰਨਾ ਪੈ ਸਕਦੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ, ਇਸ ਤਰ੍ਹਾਂ ਕਰੋ ਬੱਚੇ ਦੀ ਦੇਖਭਾਲ - Premature Babies Care Tips
- ਵੱਧਦੀ ਗਰਮੀ ਦਾ ਪ੍ਰਭਾਵ; ਇਹ ਆਦਤਾਂ ਨਾ ਸੁਧਾਰੀਆਂ, ਤਾਂ ਸਰੀਰ ਦੇ ਇਨ੍ਹਾਂ ਅੰਗਾਂ ਉੱਤੇ ਹੋਵੇਗਾ ਬੁਰਾ ਅਸਰ - Take Care In Summer
- ਰਾਤ ਨੂੰ ਚੰਗੀ ਨੀਂਦ ਚਾਹੁੰਦੇ ਹੋ, ਤਾਂ ਸਵੇਰੇ ਇਸ ਸਮੇਂ ਉੱਠਣ ਦੀ ਬਣਾਓ ਆਦਤ, ਸਿਹਤ ਨੂੰ ਮਿਲਣਗੇ ਲਾਭ - Morning is the best time to wake up
ਐਲਰਜ਼ੀ ਅਤੇ ਦਮਾ: ਅੱਜ ਦੇ ਸਮੇਂ 'ਚ ਕਈ ਲੋਕ ਦਮੇ ਤੋਂ ਪੀੜਿਤ ਹੁੰਦੇ ਹਨ। ਅਜਿਹੇ ਲੋਕਾਂ ਨੂੰ ਏਸੀ ਦੀ ਜ਼ਿਆਦਾ ਵਰਤੋ ਨਹੀਂ ਕਰਨੀ ਚਾਹੀਦੀ। ਇਸ ਨਾਲ ਐਲਰਜ਼ੀ ਅਤੇ ਦਮਾ ਹੋਰ ਵੀ ਵੱਧ ਸਕਦਾ ਹੈ।
ਖੁਸ਼ਕ ਚਮੜੀ: ਲੰਬੇ ਸਮੇਂ ਤੱਕ ਏਸੀ 'ਚ ਰਹਿਣ ਤੋਂ ਬਾਅਦ ਜਦੋ ਵਿਅਕਤੀ ਧੁੱਪ 'ਚ ਜਾਂਦਾ ਹੈ, ਤਾਂ ਉਸਦੀ ਚਮੜੀ ਖੁਸ਼ਕ ਹੋ ਸਕਦੀ ਹੈ ਅਤੇ ਚਮੜੀ 'ਤੇ ਖੁਜਲੀ ਆਉਣਾ ਸ਼ੁਰੂ ਹੋ ਜਾਂਦੀ ਹੈ।