ਹੈਦਰਾਬਾਦ: ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਵਧੀਆਂ ਹੋਣ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ। ਇਸ ਲਈ ਉਹ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾਉਦੇ ਹਨ। ਹਾਲਾਂਕਿ, ਬਹੁਤ ਸਾਰੇ ਬੱਚਿਆਂ ਨੂੰ ਵਾਰ-ਵਾਰ ਪੜ੍ਹਾਈ ਕਰਨ 'ਤੇ ਵੀ ਕੁਝ ਯਾਦ ਨਹੀਂ ਰਹਿੰਦਾ। ਇਸ ਕਾਰਨ ਕਈ ਬੱਚਿਆ ਨੂੰ ਸਖ਼ਤ ਪੜ੍ਹਾਈ ਦੇ ਬਾਵਜੂਦ ਵੀ ਪ੍ਰੀਖਿਆਵਾਂ ਵਿੱਚੋ ਘੱਟ ਅੰਕ ਮਿਲਦੇ ਹਨ। ਇਸ ਪਿੱਛੇ ਕਾਰਨ ਯਾਦਾਸ਼ਤ ਦਾ ਕੰਮਜ਼ੋਰ ਹੋਣਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਯਾਦਦਾਸ਼ਤ ਅਤੇ ਇਕਾਗਰਤਾ ਦੀ ਕਮੀ ਦਾ ਮੁੱਖ ਕਾਰਨ ਸੰਤੁਲਿਤ ਖੁਰਾਕ ਨਾ ਖਾਣਾ ਹੈ। ਲੰਬੇ ਸਮੇਂ ਤੋਂ ਪੜ੍ਹੀਆਂ ਗਈਆਂ ਗੱਲਾਂ ਨੂੰ ਯਾਦ ਰੱਖਣ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਣ ਲਈ ਬੱਚਿਆਂ ਨੂੰ ਕੁਝ ਖਾਸ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਯਾਦਾਸ਼ਤ ਤੇਜ਼ ਕਰਨ ਲਈ ਖੁਰਾਕ:
ਬੇਰੀਆਂ: ਬੇਰੀਆਂ ਐਂਟੀਆਕਸੀਡੈਂਟਸ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬਲੂਬੇਰੀ, ਬਲੈਕ ਬੇਰੀ, ਚੈਰੀ ਅਤੇ ਸਟ੍ਰਾਬੇਰੀ ਖਾਣ ਨੂੰ ਦੇਣੀ ਚਾਹੀਦੀ ਹੈ। ਇਸ ਨਾਲ ਯਾਦਦਾਸ਼ਤ ਵੱਧ ਸਕਦੀ ਹੈ।
ਓਟਸ: ਓਟਸ ਪੋਟਾਸ਼ੀਅਮ, ਫਾਈਬਰ, ਜ਼ਿੰਕ, ਵਿਟਾਮਿਨ ਈ ਅਤੇ ਬੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਭੋਜਨ ਵਿੱਚ ਓਟਸ ਦੇਣ ਨਾਲ ਦਿਮਾਗ਼ ਤੰਦਰੁਸਤ ਰਹਿੰਦਾ ਹੈ ਅਤੇ ਊਰਜਾ ਮਿਲਦੀ ਹੈ।
ਮੂੰਗਫਲੀ: ਮੂੰਗਫਲੀ ਵਿਚ ਮੈਗਨੀਸ਼ੀਅਮ, ਵਿਟਾਮਿਨ ਈ, ਜ਼ਿੰਕ ਅਤੇ ਥਿਆਮਿਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਦੀ ਗਤੀਵਿਧੀ ਲਈ ਜ਼ਰੂਰੀ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੂੰਗਫਲੀ ਸਿਹਤ ਲਈ ਫਾਇਦੇਮੰਦ ਅਤੇ ਯਾਦਦਾਸ਼ਤ ਨੂੰ ਤੇਜ਼ ਕਰਨ 'ਚ ਮਦਦਗਾਰ ਹੁੰਦੀ ਹੈ।
ਬੀਨਜ਼: ਬੀਨਜ਼ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਈ ਰੱਖਣ ਵਿੱਚ ਮਦਦ ਕਰਦੇ ਹੈ। ਮਾਹਿਰਾਂ ਦਾ ਕਹਿਣਾ ਹੈ ਬੀਨਜ਼ ਖਾਣ ਨਾਲ ਯਾਦਾਸ਼ਤ ਵੀ ਤੇਜ਼ ਹੁੰਦੀ ਹੈ।
ਅੰਡੇ: ਅੰਡੇ ਵਿੱਚ ਵਿਟਾਮਿਨ ਬੀ12, ਆਇਰਨ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਦੇ ਕੰਮਕਾਜ ਵਿੱਚ ਸੁਧਾਰ ਕਰਦੇ ਹਨ ਅਤੇ ਯਾਦਦਾਸ਼ਤ ਨੂੰ ਤੇਜ਼ ਕਰਨ 'ਚ ਮਦਦ ਕਰਦੇ ਹਨ। ਅੰਡੇ ਦੀ ਜ਼ਰਦੀ ਵਿੱਚ ਕੋਲੀਨ ਹੁੰਦਾ ਹੈ, ਜੋ ਦਿਮਾਗ ਦੇ ਸੈੱਲਾਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਵਿੱਚ ਮਦਦ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੱਚਿਆਂ ਦੀ ਯਾਦਦਾਸ਼ਤ ਵਧਾਉਣ 'ਚ ਬਹੁਤ ਮਦਦਗਾਰ ਹੁੰਦੇ ਹਨ। ਇਸ ਲਈ ਬੱਚਿਆਂ ਨੂੰ ਰੋਜ਼ਾਨਾ ਅੰਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
- ਫਿਲਟਰ ਦੇ ਪਾਣੀ ਨੂੰ ਸ਼ੁੱਧ ਸਮਝ ਦੇ ਪੀਣ ਦੀ ਨਾ ਕਰੋ ਗਲਤੀ, ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ - Side Effects of Filter Water
- ਲਗਾਤਾਰ ਹੋਣ ਵਾਲੇ ਸਿਰਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਇਸ ਗੰਭੀਰ ਬਿਮਾਰੀ ਦਾ ਸੰਕੇਤ - Brain Tumor
- ਤੁਹਾਡੇ ਵੀ ਚਿਹਰੇ 'ਤੇ ਵਾਰ-ਵਾਰ ਹੋ ਰਹੀਆਂ ਨੇ ਫਿਣਸੀਆਂ, ਜਾਣੋ ਇਸ ਪਿੱਛੇ ਕੀ ਹੋ ਸਕਦੈ ਨੇ ਕਾਰਨ, ਨਿਖਾਰ ਪਾਉਣ ਲਈ ਅਪਣਾਓ ਇਹ ਤਰੀਕੇ - Skin Care Tips
ਮੱਛੀ: ਸੈਲਮਨ ਅਤੇ ਮੈਕਰੇਲ ਵਰਗੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀਆਂ ਹਨ। ਇਹ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦੀਆਂ ਹਨ। ਦਿਮਾਗ ਦੇ ਸੈੱਲਾਂ ਦੀ ਸੁਰੱਖਿਆ ਅਤੇ ਮੁਰੰਮਤ ਵਿੱਚ ਮਦਦ ਕਰਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਹ ਭੋਜਨ ਦੇਣ ਨਾਲ ਅਕਸਰ ਯਾਦਦਾਸ਼ਤ ਅਤੇ ਇਕਾਗਰਤਾ ਵਧਦੀ ਹੈ।
ਤਾਜ਼ੇ ਫਲ ਅਤੇ ਸਬਜ਼ੀਆਂ: ਬੱਚਿਆਂ ਨੂੰ ਮੌਸਮੀ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਹਿਰ ਇਹ ਵੀ ਸੁਝਾਅ ਦਿੰਦੇ ਹਨ ਕਿ ਰੋਜ਼ਾਨਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਣ ਨਾਲ ਯਾਦਦਾਸ਼ਤ ਵਿੱਚ ਸੁਧਾਰ ਹੋ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।