ETV Bharat / health

ਹੋਲੀ ਮੌਕੇ ਨਹੁੰਆਂ 'ਚ ਰੰਗ ਭਰ ਜਾਵੇ, ਤਾਂ ਛੁਡਾਉਣ ਲਈ ਅਪਣਾਓ ਇਹ ਤਰੀਕੇ - Ways to remove color from nails - WAYS TO REMOVE COLOR FROM NAILS

Holi Nail Care Tips: ਹੋਲੀ ਖੇਡਦੇ ਸਮੇਂ ਨਹੁੰ ਸਭ ਜ਼ਿਆਦਾ ਗੰਦੇ ਹੋ ਜਾਂਦੇ ਹਨ। ਜੇਕਰ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਰੰਗ ਬਾਹਰ ਨਹੀਂ ਨਿਕਲ ਰਿਹਾ, ਤਾਂ ਤੁਸੀਂ ਕੁਝ ਤਰੀਕੇ ਅਪਣਾ ਕੇ ਆਪਣੇ ਹੱਥਾਂ ਨੂੰ ਸਾਫ਼ ਕਰ ਸਕਦੇ ਹੋ।

Holi Nail Care Tips
Holi Nail Care Tips
author img

By ETV Bharat Health Team

Published : Mar 25, 2024, 9:54 AM IST

ਹੈਦਰਾਬਾਦ: ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਇੱਕ-ਦੂਜੇ 'ਤੇ ਰੰਗ ਸੁੱਟਦੇ ਹਨ। ਹੋਲੀ ਖੇਡਣ ਤੋਂ ਬਾਅਦ ਰੰਗਾਂ ਨੂੰ ਸਰੀਰ ਤੋਂ ਛੁਡਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋ ਰੰਗ ਨਹੁੰਆਂ 'ਚ ਫਸ ਜਾਵੇ, ਤਾਂ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਰੰਗ ਨੂੰ ਸਾਫ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਤਰੀਕੇ ਅਪਣਾ ਕੇ ਨਹੁੰਆਂ 'ਚੋ ਆਸਾਨੀ ਨਾਲ ਰੰਗ ਨੂੰ ਸਾਫ਼ ਕਰ ਸਕਦੇ ਹੋ।

ਨਹੁੰਆਂ ਤੋਂ ਰੰਗ ਨੂੰ ਸਾਫ਼ ਕਰਨ ਦੇ ਤਰੀਕੇ:

  1. ਨਹੁੰਆਂ ਨੂੰ ਸਾਫ਼ ਕਰਨ ਲਈ ਉਨ੍ਹਾਂ ਨੂੰ ਕੁਝ ਸਮੇਂ ਤੱਕ ਸ਼ੈਂਪੂ ਦੇ ਪਾਣੀ 'ਚ ਪਾ ਕੇ ਰੱਖੋ। ਫਿਰ ਨਹੁੰਆਂ ਨੂੰ ਬਾਹਰ ਕੱਢੋ ਅਤੇ ਸੁਕਾਉਣ ਤੋਂ ਬਾਅਦ ਨੇਲ ਰਿਮੂਵਰ ਦਾ ਇਸਤੇਮਾਲ ਕਰੋ। ਇਸ ਲਈ ਕਾਟਨ 'ਚ ਥੋੜ੍ਹਾ ਰਿਮੂਵਰ ਲਓ ਅਤੇ ਫਿਰ ਇਸਨੂੰ ਨਹੁੰਆਂ 'ਤੇ ਲਗਾ ਕੇ ਸਾਫ਼ ਕਰ ਲਓ।
  2. ਨਹੁੰ ਸਾਫ਼ ਕਰਨ ਲਈ ਇੱਕ ਕਾਟਨ 'ਤੇ ਨਾਰੀਅਲ ਦਾ ਤੇਲ ਲਗਾਓ ਅਤੇ ਫਿਰ ਇਸ ਨਾਲ ਨਹੁੰਆਂ ਨੂੰ ਸਾਫ਼ ਕਰ ਲਓ। ਇਸ ਨਾਲ ਰੰਗ ਸਾਫ਼ ਹੋ ਜਾਵੇਗਾ।
  3. ਜੇਕਰ ਤੁਹਾਡੇ ਨਹੁੰ ਲੰਬੇ ਹਨ ਅਤੇ ਉਨ੍ਹਾਂ 'ਚ ਬਹੁਤ ਜ਼ਿਆਦਾ ਰੰਗ ਭਰ ਗਿਆ ਹੈ, ਤਾਂ ਆਪਣੇ ਨਹੁੰਆਂ ਨੂੰ ਕੱਟ ਲਓ ਅਤੇ ਫਿਰ ਬੇਕਿੰਗ ਸੋਡਾ ਪਾਊਡਰ ਦਾ ਮਿਕਸ ਤਿਆਰ ਕਰਕੇ ਨਹੁੰਆਂ 'ਤੇ ਲਗਾ ਲਓ। ਕੁਝ ਸਮੇਂ ਤੱਕ ਲਗਾ ਕੇ ਰੱਖੋ ਅਤੇ ਫਿਰ ਆਪਣੇ ਨਹੁੰਆਂ ਨੂੰ ਧੋ ਲਓ।
  4. ਪੈਟਰੋਲੀਅਮ ਜੈਲੀ ਦੀ ਮਦਦ ਨਾਲ ਵੀ ਤੁਸੀਂ ਨਹੁੰਆਂ ਤੋਂ ਰੰਗ ਨੂੰ ਹਟਾ ਸਕਦੇ ਹੋ। ਇਸ ਲਈ ਪੈਟਰੋਲੀਅਮ ਜੈਲੀ ਨੂੰ ਨਹੁੰਆਂ 'ਤੇ ਲਗਾਓ ਅਤੇ ਫਿਰ ਕੁਝ ਸਮੇਂ ਬਾਅਦ ਕਾਟਨ ਨਾਲ ਨਹੁੰਆਂ ਨੂੰ ਸਾਫ਼ ਕਰ ਲਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.