ਹੈਦਰਾਬਾਦ: ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਇੱਕ-ਦੂਜੇ 'ਤੇ ਰੰਗ ਸੁੱਟਦੇ ਹਨ। ਹੋਲੀ ਖੇਡਣ ਤੋਂ ਬਾਅਦ ਰੰਗਾਂ ਨੂੰ ਸਰੀਰ ਤੋਂ ਛੁਡਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋ ਰੰਗ ਨਹੁੰਆਂ 'ਚ ਫਸ ਜਾਵੇ, ਤਾਂ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਰੰਗ ਨੂੰ ਸਾਫ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਤਰੀਕੇ ਅਪਣਾ ਕੇ ਨਹੁੰਆਂ 'ਚੋ ਆਸਾਨੀ ਨਾਲ ਰੰਗ ਨੂੰ ਸਾਫ਼ ਕਰ ਸਕਦੇ ਹੋ।
- ਚਿਹਰੇ 'ਤੇ ਜ਼ਿਆਦਾ ਪਸੀਨਾ ਆਉਦਾ ਹੈ, ਤਾਂ ਇਨ੍ਹਾਂ ਤਰੀਕਿਆਂ ਨਾਲ ਇਸ ਸਮੱਸਿਆ ਨੂੰ ਕਰੋ ਘੱਟ - Health Tips
- ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਹੋ ਪੀੜਿਤ, ਤਾਂ ਅੱਜ ਤੋਂ ਹੀ ਇਨ੍ਹਾਂ ਚੀਜ਼ਾਂ ਤੋਂ ਬਣਾ ਲਓ ਦੂਰੀ - High blood pressure Symptomps
- ਤੁਹਾਡੀਆਂ ਇਹ 5 ਆਦਤਾਂ ਰਿਸ਼ਤੇ 'ਚ ਕੜਵਾਹਟ ਦਾ ਬਣ ਸਕਦੀਆਂ ਨੇ ਕਾਰਨ, ਅੱਜ ਤੋਂ ਹੀ ਕਰ ਲਓ ਆਪਣੀਆਂ ਇਨ੍ਹਾਂ ਆਦਤਾਂ ਨੂੰ ਠੀਕ - Relationship Tips
ਨਹੁੰਆਂ ਤੋਂ ਰੰਗ ਨੂੰ ਸਾਫ਼ ਕਰਨ ਦੇ ਤਰੀਕੇ:
- ਨਹੁੰਆਂ ਨੂੰ ਸਾਫ਼ ਕਰਨ ਲਈ ਉਨ੍ਹਾਂ ਨੂੰ ਕੁਝ ਸਮੇਂ ਤੱਕ ਸ਼ੈਂਪੂ ਦੇ ਪਾਣੀ 'ਚ ਪਾ ਕੇ ਰੱਖੋ। ਫਿਰ ਨਹੁੰਆਂ ਨੂੰ ਬਾਹਰ ਕੱਢੋ ਅਤੇ ਸੁਕਾਉਣ ਤੋਂ ਬਾਅਦ ਨੇਲ ਰਿਮੂਵਰ ਦਾ ਇਸਤੇਮਾਲ ਕਰੋ। ਇਸ ਲਈ ਕਾਟਨ 'ਚ ਥੋੜ੍ਹਾ ਰਿਮੂਵਰ ਲਓ ਅਤੇ ਫਿਰ ਇਸਨੂੰ ਨਹੁੰਆਂ 'ਤੇ ਲਗਾ ਕੇ ਸਾਫ਼ ਕਰ ਲਓ।
- ਨਹੁੰ ਸਾਫ਼ ਕਰਨ ਲਈ ਇੱਕ ਕਾਟਨ 'ਤੇ ਨਾਰੀਅਲ ਦਾ ਤੇਲ ਲਗਾਓ ਅਤੇ ਫਿਰ ਇਸ ਨਾਲ ਨਹੁੰਆਂ ਨੂੰ ਸਾਫ਼ ਕਰ ਲਓ। ਇਸ ਨਾਲ ਰੰਗ ਸਾਫ਼ ਹੋ ਜਾਵੇਗਾ।
- ਜੇਕਰ ਤੁਹਾਡੇ ਨਹੁੰ ਲੰਬੇ ਹਨ ਅਤੇ ਉਨ੍ਹਾਂ 'ਚ ਬਹੁਤ ਜ਼ਿਆਦਾ ਰੰਗ ਭਰ ਗਿਆ ਹੈ, ਤਾਂ ਆਪਣੇ ਨਹੁੰਆਂ ਨੂੰ ਕੱਟ ਲਓ ਅਤੇ ਫਿਰ ਬੇਕਿੰਗ ਸੋਡਾ ਪਾਊਡਰ ਦਾ ਮਿਕਸ ਤਿਆਰ ਕਰਕੇ ਨਹੁੰਆਂ 'ਤੇ ਲਗਾ ਲਓ। ਕੁਝ ਸਮੇਂ ਤੱਕ ਲਗਾ ਕੇ ਰੱਖੋ ਅਤੇ ਫਿਰ ਆਪਣੇ ਨਹੁੰਆਂ ਨੂੰ ਧੋ ਲਓ।
- ਪੈਟਰੋਲੀਅਮ ਜੈਲੀ ਦੀ ਮਦਦ ਨਾਲ ਵੀ ਤੁਸੀਂ ਨਹੁੰਆਂ ਤੋਂ ਰੰਗ ਨੂੰ ਹਟਾ ਸਕਦੇ ਹੋ। ਇਸ ਲਈ ਪੈਟਰੋਲੀਅਮ ਜੈਲੀ ਨੂੰ ਨਹੁੰਆਂ 'ਤੇ ਲਗਾਓ ਅਤੇ ਫਿਰ ਕੁਝ ਸਮੇਂ ਬਾਅਦ ਕਾਟਨ ਨਾਲ ਨਹੁੰਆਂ ਨੂੰ ਸਾਫ਼ ਕਰ ਲਓ।