ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਮੱਖਣ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਇਸਨੂੰ ਬ੍ਰੈੱਡ ਜਾਂ ਪਰਾਠਿਆਂ ਰਾਹੀ ਵੀ ਆਪਣੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੱਖਣ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸਨੂੰ ਸੀਮਿਤ ਮਾਤਰਾ 'ਚ ਖਾਣਾ ਫਾਇਦੇਮੰਦ ਹੋ ਸਕਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਮੱਖਣ ਖਾਣ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ।
ਜ਼ਰੂਰਤ ਤੋਂ ਜ਼ਿਆਦਾ ਮੱਖਣ ਖਾਣ ਦੇ ਨੁਕਸਾਨ:
ਕੋਲੇਸਟ੍ਰੋਲ ਵੱਧਣ ਦਾ ਖਤਰਾ: ਮੱਖਣ 'ਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ 'ਚ ਜ਼ਿਆਦਾ ਮਾਤਰਾ 'ਚ ਮੱਖਣ ਖਾਣ ਨਾਲ ਕੋਲੇਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ। ਵੱਧੇ ਹੋਏ ਕੋਲੇਸਟ੍ਰੋਲ ਕਾਰਨ ਸਟ੍ਰੋਕ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਜਾਂਦਾ ਹੈ।
ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਜ਼ਰੂਰਤ ਤੋਂ ਜ਼ਿਆਦਾ ਮੱਖਣ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਮੱਖਣ 'ਚ ਮੌਜ਼ੂਦ ਫੈਟ ਖਰਾਬ ਕੋਲੇਸਟ੍ਰੋਲ ਨੂੰ ਵਧਾਉਦਾ ਹੈ, ਜਿਸ ਨਾਲ ਧਮਨੀਆਂ ਬਲਾਕ ਹੋ ਸਕਦੀਆਂ ਹਨ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
- ਜਾਣੋ ਔਰਤਾਂ ਨੂੰ ਕਿਉ ਹੁੰਦੀ ਹੈ ਐਂਡੋਮੈਟਰੀਓਸਿਸ ਦੀ ਸਮੱਸਿਆ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼ - Endometriosis
- ਸਾਵਧਾਨ! ਹੀਟ ਸਟ੍ਰੋਕ ਕਾਰਨ ਬੇਹੋਸ਼ ਹੋਏ ਵਿਅਕਤੀ ਨਾਲ ਭੁੱਲ ਕੇ ਵੀ ਨਾ ਕਰੋ ਇਹ ਕੰਮ, ਜਾਣੋ ਇਸ ਦੌਰਾਨ ਕੀ ਕਰਨਾ ਹੋ ਸਕਦੈ ਸਹੀ - What to do During Heat Stroke
- ਪੇਟ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 6 ਗੱਲਾਂ ਦਾ ਰੱਖੋ ਖਾਸ ਧਿਆਨ - Belly Fat Loss
ਮੋਟਾਪਾ: ਮੱਖਣ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਮੱਖਣ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਵੱਧ ਸਕਦਾ ਹੈ। ਮੋਟਾਪਾ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਜਿਸ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਅਲਜ਼ਾਈਮਰ ਅਤੇ ਡਿਮੈਂਸ਼ੀਆ ਦਾ ਖਤਰਾ: ਜ਼ਰੂਰਤ ਤੋਂ ਜ਼ਿਆਦਾ ਮੱਖਣ ਖਾਣ ਨਾਲ ਅਲਜ਼ਾਈਮਰ ਅਤੇ ਡਿਮੈਂਸ਼ੀਆ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਮੱਖਣ ਨੂੰ ਸੀਮਿਤ ਮਾਤਰਾ 'ਚ ਹੀ ਖਾਓ।