ਹੈਦਰਾਬਾਦ: ਕੋਰੋਨਾ ਮਹਾਮਾਰੀ ਤੋਂ ਬਾਅਦ ਹਾਰਟ ਅਟੈਕ ਅਤੇ ਸਟ੍ਰੋਕ ਦੀ ਸਮੱਸਿਆ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦਿਲ ਦੇ ਦੌਰੇ ਦਾ ਖਤਰਾ ਹੁਣ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰ ਕਈ ਵਾਰ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਲੋਕ ਇਸ ਦਰਦ ਨੂੰ ਐਸੀਡਿਟੀ ਦਾ ਦਰਦ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਪਰ ਜਦੋਂ ਤੱਕ ਇਸ ਸਮੱਸਿਆ ਬਾਰੇ ਪਤਾ ਲੱਗਦਾ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਛਾਤੀ 'ਚ ਉੱਠਣ ਵਾਲਾ ਦਰਦ ਹਾਰਟ ਅਟੈਕ ਜਾਂ ਐਸੀਡਿਟੀ ਦੇ ਕਾਰਨ ਹੈ।
ਦਿਲ ਦੇ ਦੌਰੇ ਦੇ ਦਰਦ ਨੂੰ ਅਕਸਰ ਐਸਿਡੀਟੀ ਦਾ ਦਰਦ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਸ ਵਿੱਚ ਕੋਈ ਸਾਧਾਰਨ ਗੰਭੀਰ ਦਰਦ ਨਹੀਂ ਹੁੰਦਾ ਹੈ। ਦਿਲ ਦੇ ਦੌਰੇ ਦਾ ਦਰਦ ਬੇਚੈਨੀ ਦਾ ਅਹਿਸਾਸ ਦਿਵਾਉਂਦਾ ਹੈ। ਜਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਦਰਦ ਮਹਿਸੂਸ ਕਰਨ ਵਾਲਾ ਵਿਅਕਤੀ ਆਮ ਤੌਰ 'ਤੇ ਕਿਸੇ ਖਾਸ ਸਥਾਨ ਵੱਲ ਇਸ਼ਾਰਾ ਨਹੀਂ ਕਰਦਾ, ਸਗੋਂ ਆਪਣੀ ਪੂਰੀ ਛਾਤੀ ਨੂੰ ਫੜ ਲੈਂਦਾ ਹੈ। ਇਸ ਲਈ ਹਾਰਟ ਅਟੈਕ ਦੇ ਦਰਦ ਨੂੰ ਐਸੀਡਿਟੀ ਤੋਂ ਵੱਖਰਾ ਸਮਝਣਾ ਬਹੁਤ ਜ਼ਰੂਰੀ ਹੈ।
- ਟੂਥਪੇਸਟ ਦੀ ਮਦਦ ਨਾਲ ਦੰਦਾਂ ਦੀ ਚਮਕ ਹੀ ਨਹੀਂ, ਸਗੋ ਇਨ੍ਹਾਂ ਚੀਜ਼ਾਂ 'ਤੇ ਵੀ ਨਿਖਾਰ ਪਾਉਣ ਚ ਮਿਲ ਸਕਦੀ ਹੈ ਮਦਦ - Benefits of Toothpaste
- ਐਨਕਾਂ ਲਗਾਉਣ ਨਾਲ ਨੱਕ 'ਤੇ ਪੈ ਰਹੇ ਨੇ ਨਿਸ਼ਾਨ, ਤਾਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਤਰੀਕੇ - Remove Spectacle Marks On Nose
- ਸਿਹਤਮੰਦ ਖੁਰਾਕ ਅਤੇ ਕਸਰਤ ਤੋਂ ਬਾਅਦ ਵੀ ਸ਼ੂਗਰ ਦੀ ਸਮੱਸਿਆ ਨਹੀਂ ਹੋ ਰਹੀ ਕੰਟਰੋਲ, ਤਾਂ ਜਾਣੋ ਇਸ ਪਿੱਛੇ ਕੀ ਹੋ ਸਕਦੈ ਨੇ ਕਾਰਨ - Reasons Behind Diabetes
ਦਿਲ ਦੇ ਦੌਰੇ ਦੀ ਪਹਿਚਾਣ ਕਰਨ ਦਾ ਤਰੀਕਾ: ਦਿਲ ਦੇ ਦੌਰੇ ਦੇ ਦਰਦ ਅਤੇ ਐਸੀਡਿਟੀ ਦੀ ਪਛਾਣ ਕਰਨ ਦਾ ਇੱਕ ਤਰੀਕਾ ਹੈ ਕਿ ਦਰਦ ਹੋਣ 'ਤੇ ਐਂਟੀਸਾਈਡ ਅਤੇ ਪਾਣੀ ਲਓ। ਜੇਕਰ ਐਂਟੀਸਾਈਡ ਲੈਣ ਜਾਂ ਪਾਣੀ ਪੀਣ ਤੋਂ ਬਾਅਦ ਤੁਹਾਡਾ ਦਰਦ ਘੱਟ ਜਾਂਦਾ ਹੈ, ਤਾਂ ਇਹ ਐਸੀਡਿਟੀ ਕਾਰਨ ਹੋਣ ਵਾਲਾ ਦਰਦ ਹੋ ਸਕਦਾ ਹੈ। ਪਰ ਜੇਕਰ ਐਂਟੀਸਾਈਡ ਲੈਣ ਨਾਲ ਵੀ ਰਾਹਤ ਨਹੀਂ ਮਿਲਦੀ, ਤਾਂ ਇਹ ਦਿਲ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ।