ਹੈਦਰਾਬਾਦ: ਨਵਰਾਤਰੀ ਨੂੰ ਬਹੁਤ ਹੀ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਸ ਮੌਕੇ 9 ਦਿਨਾਂ ਦਾ ਵਰਤ ਰੱਖਿਆ ਜਾਂਦਾ ਹੈ, ਕਿਉਕਿ ਨਵਰਾਤਰੀ ਦਾ ਤਿਉਹਾਰ 9 ਦਿਨਾਂ ਤੱਕ ਚਲਦਾ ਹੈ। ਇਸ ਵਾਰ ਇਹ ਤਿਉਹਾਰ 8 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਚਲੇਗਾ। ਇਸ ਦਿਨ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਕੰਮ ਕਰਨ 'ਤੇ ਮਨਾਹੀ ਵੀ ਹੁੰਦੀ ਹੈ। ਇਸ ਲਈ ਤੁਹਾਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
- ਚੈਤਰ ਨਵਰਾਤਰੀ ਦਾ ਅੱਜ ਤੀਜਾ ਦਿਨ; ਅੱਜ ਮਾਂ ਚੰਦਰਘੰਟਾ ਦੀ ਕਰੋ ਪੂਜਾ, ਬਣੀ ਰਹੇਗੀ ਕ੍ਰਿਪਾ - Chaitra Navratri 2024
- ਅੱਜ ਤੋਂ ਚੈਤਰ ਨਵਰਾਤਰੀ ਸ਼ੁਰੂ, ਜਾਣੋ ਕਲਸ਼ ਲਗਾਉਣ ਦਾ ਸ਼ੁਭ ਸਮਾਂ ਅਤੇ ਪੂਜਾ ਦੀ ਵਿਧੀ - Chaitra Navratri 2024
- ਕਿਸੇ ਕਾਰਨ ਨਹੀਂ ਪੂਰੇ ਕਰ ਪਾ ਰਹੇ ਹੋ ਨਵਰਾਤਰੀ ਦੇ ਵਰਤ, ਤਾਂ ਮਾਂ ਦੁਰਗਾ ਦਾ ਆਸ਼ੀਰਵਾਦ ਬਣਾਈ ਰੱਖਣ ਲਈ ਕਰੋ ਇਹ ਉਪਾਅ - Navratri 2024
ਨਵਰਾਤਰੀ ਮੌਕੇ ਇਹ ਕੰਮ ਕਰਨ ਦੀ ਮਨਾਹੀ:
- ਨਵਰਾਤਰੀ ਦੌਰਾਨ ਵਾਲ ਨਹੀਂ ਕਟਵਾਉਣੇ ਚਾਹੀਦੇ।
- ਇਨ੍ਹਾਂ ਨੌ ਦਿਨਾਂ 'ਚ ਨੂੰਹ ਵੀ ਨਹੀ ਕੱਟਣੇ ਚਾਹੀਦੇ।
- ਨਵਰਾਤਰੀ 'ਚ ਦਾੜ੍ਹੀ ਬਣਾਉਣ 'ਤੇ ਵੀ ਮਨਾਹੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਦੇਵੀ ਮਾਂ ਤੁਹਾਡੇ ਤੋਂ ਗੁੱਸਾ ਹੋ ਜਾਵੇਗੀ।
- ਨਵਰਾਤਰੀ ਦੇ ਦੌਰਾਨ ਸਾਤਵਿਕ ਭੋਜਨ ਖਾਓ। ਇਸ ਦੌਰਾਨ ਪਿਆਜ਼ ਅਤੇ ਲਸਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਮਾਸ ਅਤੇ ਸ਼ਰਾਬ ਤੋਂ ਦੂਰੀ ਬਣਾਓ।
- ਨਵਰਾਤਰੀ ਦੇ ਦਿਨਾਂ 'ਚ ਘਰ ਅਤੇ ਪੂਜਾ ਵਾਲੀ ਜਗ੍ਹਾਂ ਦੇ ਕੋਲ੍ਹ ਗੰਦ ਨਹੀਂ ਪਾਉਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੇ ਦੌਰਾਨ ਮਾਂ ਦੁਰਗਾ ਘਰ ਆਉਦੀ ਹੈ। ਇਸ ਲਈ ਇਨ੍ਹਾਂ 9 ਦਿਨਾਂ 'ਚ ਆਪਣੇ ਘਰ ਦੀ ਸਫ਼ਾਈ ਰੱਖੋ।
- ਘਰ 'ਚ ਪਈਆਂ ਟੁੱਟੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਰੱਖ ਦਿਓ, ਨਹੀਂ ਤਾਂ ਤੁਹਾਨੂੰ ਸ਼ੁੱਭ ਲਾਭ ਨਹੀਂ ਮਿਲੇਗਾ। ਭਗਵਾਨ ਦੇ ਮੰਦਿਰ ਨੂੰ ਸਾਫ਼ ਰੱਖੋ।
- ਇਸ ਦੌਰਾਨ ਚਮੜੇ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ।