ਹੈਦਰਾਬਾਦ: ਅੱਜ ਦੇ ਸਮੇਂ 'ਚ ਮੋਟਾਪਾ ਇੱਕ ਆਮ ਸਮੱਸਿਆ ਬਣ ਗਿਆ ਹੈ। ਮੋਟਾਪੇ ਕਾਰਨ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਮੋਟਾਪੇ ਪਿੱਛੇ ਗਲਤ ਜੀਵਨਸ਼ੈਲੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਮੋਟਾਪਾ ਸਿਰਫ਼ ਸੁੰਦਰਤਾਂ ਹੀ ਨਹੀਂ, ਸਗੋਂ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦਾ ਹੈ। ਇਸ ਲਈ ਸਿਹਤਮੰਦ ਡਾਈਟ ਨੂੰ ਫਾਲੋ ਕਰੋ। ਜੇਕਰ ਤੁਸੀਂ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਸਵੇਰ ਉੱਠਦੇ ਹੀ ਕੁਝ ਜ਼ਰੂਰੀ ਗੱਲ੍ਹਾਂ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ।
ਸਵੇਰੇ ਉੱਠਦੇ ਹੀ ਕਰੋ ਇਹ ਕੰਮ:
ਜਲਦੀ ਉੱਠੋ: ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ। ਜੇਕਰ ਤੁਸੀਂ ਸਵੇਰੇ ਜਲਦੀ ਨਹੀਂ ਉੱਠਦੇ, ਤਾਂ ਤੁਹਾਡੇ ਸਰੀਰ ਦਾ ਮੈਟਾਬੋਲੀਜ਼ਮ ਸਿਸਟਮ ਖਰਾਬ ਹੋ ਸਕਦਾ ਹੈ, ਜਿਸ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ।
ਪਾਣੀ ਪੀਓ: ਭਰਪੂਰ ਮਾਤਰਾ 'ਚ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਾਣੀ ਪੀਣ ਨਾਲ ਸਿਰਫ਼ ਬਿਮਾਰੀਆਂ ਤੋਂ ਹੀ ਨਹੀਂ, ਸਗੋਂ ਮੋਟਾਪੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਓ। ਇਸ ਨਾਲ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸਰੀਰ ਫੰਕਸ਼ਨ ਨੂੰ ਠੀਕ ਤਰ੍ਹਾਂ ਚਲਾਉਣ 'ਚ ਮਦਦ ਮਿਲੇਗੀ।
ਕਸਰਤ: ਕਸਰਤ ਕਰਨ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ ਅਤੇ ਮੋਟਾਪੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਹਰ ਰੋਜ਼ ਸਵੇਰ ਨੂੰ ਕਸਰਤ ਕਰੋ। ਇਸ ਨਾਲ ਸਰੀਰ ਦਾ ਆਲਸ ਦੂਰ ਹੋਵੇਗਾ ਅਤੇ ਫੈਟ ਵੀ ਘੱਟ ਹੋਵੇਗਾ।
- ਪਾਰਟਨਰ ਨੂੰ ਵਾਰ-ਵਾਰ ਮੈਸੇਜ ਕਰਨ ਨਾਲ ਖਰਾਬ ਹੋ ਸਕਦੈ ਪਿਅਰ ਦਾ ਰਿਸ਼ਤਾ, ਨਾ ਕਰੋ ਇਹ ਗਲਤੀਆਂ - RelationShip Tips
- ਕੀ ਸ਼ਰਾਬ ਪੀਣ ਨਾਲ ਨੀਂਦ ਵਧੀਆਂ ਆਉਦੀ ਹੈ? ਇੱਥੇ ਜਾਣੋ ਕੀ ਹੈ ਸੱਚਾਈ - Alcohol Makes You Sleepy
- ਚਾਹ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਮੀਂਹ ਦੇ ਮੌਸਮ 'ਚ ਦੁੱਧ ਵਾਲੀ ਚਾਹ ਪੀਣ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Tea In Rainy Season
ਜ਼ਿਆਦਾ ਖੰਡ ਵਾਲੀ ਚਾਹ ਜਾਂ ਕੌਫ਼ੀ ਨਾ ਪੀਓ: ਲੋਕ ਜ਼ਿਆਦਾਤਰ ਸਵੇਰ ਦੇ ਸਮੇਂ ਚਾਹ ਅਤੇ ਕੌਫ਼ੀ ਪੀਣਾ ਪਸੰਦ ਕਰਦੇ ਹਨ, ਪਰ ਇਸ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜ਼ਿਆਦਾ ਖੰਡ ਅਤੇ ਦੁੱਧ ਤੋਂ ਬਣੀ ਚਾਹ ਸਵੇਰ ਦੇ ਸਮੇਂ ਨਾ ਪੀਓ। ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
ਟੀਵੀ ਅਤੇ ਮੋਬਾਈਲ ਦੇਖਦੇ ਸਮੇਂ ਭੋਜਨ ਨਾ ਖਾਓ: ਕਈ ਲੋਕ ਟੀਵੀ ਅਤੇ ਮੋਬਾਈਲ ਦੇਖਦੇ ਹੋਏ ਭੋਜਨ ਖਾਂਦੇ ਹਨ, ਜੋ ਕਿ ਇੱਕ ਗਲਤ ਆਦਤ ਹੈ। ਅਜਿਹਾ ਕਰਨ ਨਾਲ ਤੁਸੀਂ ਭੋਜਨ ਜ਼ਿਆਦਾ ਖਾ ਸਕਦੇ ਹੋ ਅਤੇ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਟੀਵੀ ਅਤੇ ਮੋਬਾਈਲ ਦੇਖਦੇ ਸਮੇਂ ਤੁਹਾਡਾ ਧਿਆਨ ਭੋਜਨ ਵੱਲ ਨਹੀਂ ਰਹਿੰਦਾ, ਜਿਸ ਕਰਕੇ ਤੁਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਨਹੀਂ ਖਾ ਪਾਉਦੇ।