ਹੈਦਰਾਬਾਦ: ਹਰ ਘਰ 'ਚ ਕਾਕਰੋਚ ਦਾ ਹੋਣਾ ਆਮ ਗੱਲ ਹੈ। ਕਾਕਰੋਚ ਤੋਂ ਲਗਭਗ ਹਰ ਕੋਈ ਪਰੇਸ਼ਾਨ ਹੈ। ਜ਼ਿਆਦਾਤਰ ਕਾਕਰੋਚ ਸਿੰਕ ਦੇ ਆਲੇ-ਦੁਆਲੇ ਘੁੰਮਦੇ ਹੋਏ ਅਤੇ ਕਈ ਵਾਰ ਪਾਈਪ ਦੇ ਛੇਕ ਵਿੱਚ ਜਾਂਦੇ ਹੋਏ ਨਜ਼ਰ ਆਉਦੇ ਹਨ। ਕਾਕਰੋਚ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਇਸ ਲਈ ਇਨ੍ਹਾ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ।
ਕਾਕਰੋਚ ਕਾਰਨ ਹੋਣ ਵਾਲੀਆਂ ਸਮੱਸਿਆਵਾਂ: ਕਾਕਰੋਚ ਨਾ ਸਿਰਫ ਪੇਟ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦੇ ਹਨ, ਸਗੋਂ ਇਹ ਫੂਡ ਪੋਇਜ਼ਨਿੰਗ, ਟਾਈਫਾਈਡ ਐਲਰਜੀ ਅਤੇ ਧੱਫੜ ਦਾ ਕਾਰਨ ਵੀ ਬਣ ਸਕਦੇ ਹਨ। ਕਾਕਰੋਚ ਕਾਰਨ ਭੋਜਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਦੀਆਂ ਹਨ। ਹਾਲਾਂਕਿ, ਕੁਝ ਲੋਕ ਆਸਾਨੀ ਨਾਲ ਕਾਕਰੋਚਾਂ ਨੂੰ ਫੜ ਕੇ ਮਾਰ ਦਿੰਦੇ ਹਨ, ਪਰ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਾਕਰੋਚਾਂ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਘਰ 'ਚੋਂ ਕਾਕਰੋਚਾਂ ਨੂੰ ਖਤਮ ਕਰਨ ਲਈ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਕਾਕਰੋਚਾਂ ਤੋਂ ਪਰੇਸ਼ਾਨ ਹੋ, ਤਾਂ ਇੱਥੇ ਦਿੱਤੇ ਕੁਝ ਨੁਸਖੇ ਅਜ਼ਮਾ ਸਕਦੇ ਹੋ।
ਕਾਕਰੋਚਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਬੇਕਿੰਗ ਸੋਡਾ: ਜੇਕਰ ਤੁਹਾਡੇ ਘਰ 'ਚ ਕਾਕਰੋਚਾਂ ਮੌਜ਼ੂਦ ਹਨ, ਤਾਂ ਤੁਸੀਂ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇੱਕ ਚਮਚ ਬੇਕਿੰਗ ਸੋਡਾ ਪਾਊਡਰ ਵਿੱਚ ਅੱਧਾ ਚਮਚ ਖੰਡ ਮਿਲਾਉਣੀ ਹੋਵੇਗੀ। ਇਸ ਮਿਸ਼ਰਣ ਨੂੰ ਉਨ੍ਹਾਂ ਜਗ੍ਹਾਂ 'ਤੇ ਪਾਓ, ਜਿੱਥੇ ਕਾਕਰੋਚ ਮੌਜ਼ੂਦ ਹਨ। ਸਾਰੇ ਕਾਕਰੋਚ ਖੰਡ ਦੁਆਰਾ ਆਕਰਸ਼ਿਤ ਹੋਣਗੇ ਅਤੇ ਬੇਕਿੰਗ ਸੋਡਾ ਖਾ ਕੇ ਮਰ ਜਾਣਗੇ।
ਨਿੰਮ: ਨਿੰਮ 'ਚ ਕਈ ਕੀਟਨਾਸ਼ਕ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਕਾਕਰੋਚ ਤੋਂ ਛੁਟਕਾਰਾ ਪਾਉਣ ਲਈ ਨਿੰਮ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਾਕਰੋਚਾਂ ਨੂੰ ਦੂਰ ਭਜਾਉਣ ਲਈ ਨਿੰਮ ਦਾ ਪਾਊਡਰ ਜਾਂ ਇਸ ਦਾ ਤੇਲ ਉਨ੍ਹਾਂ ਜਗ੍ਹਾਂ 'ਤੇ ਛਿੜਕੋ, ਜਿੱਥੇ ਕਾਕਰੋਚ ਮੌਜ਼ੂਦ ਹਨ। ਨਿੰਮ ਦੀ ਬਦਬੂ ਨਾਲ ਕਾਕਰੋਚ ਦੂਰ ਭੱਜ ਜਾਂਦੇ ਹਨ।
- ਫੁਲਵਹਿਰੀ ਕਿਉ ਹੁੰਦੀ ਹੈ ਅਤੇ ਕਿਹੜੇ ਲੋਕ ਹੋ ਸਕਦੈ ਨੇ ਇਸ ਸਮੱਸਿਆ ਤੋਂ ਪੀੜਿਤ, ਜਾਣੋ ਪੂਰੀ ਜਾਣਕਾਰੀ - What is the Vitiligo Problem
- ਜਾਣੋ, 1 ਜੁਲਾਈ ਨੂੰ ਹੀ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਡਾਕਟਰ ਦਿਵਸ ਅਤੇ ਇਸ ਦਿਨ ਦਾ ਉਦੇਸ਼ - National Doctors Day 2024
- ਅੱਜ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਡਾਕਟਰ ਦਿਵਸ, ਇਸ ਮੌਕੇ ਡਾਕਟਰ ਨੇ ਮਰੀਜ਼ਾਂ ਨੂੰ ਲੈ ਕੇ ਕਹੀ ਇਹ ਗੱਲ੍ਹ - National Doctors Day 2024
ਬੇ ਪੱਤੇ: ਜੇਕਰ ਤੁਸੀਂ ਕਾਕਰੋਚਾਂ ਨੂੰ ਨਹੀਂ ਮਾਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਬੇ ਪੱਤੇ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਕਾਕਰੋਚਾਂ ਨੂੰ ਦੂਰ ਕਰਨ ਲਈ ਬੇ ਪੱਤੇ ਨੂੰ ਪੀਸ ਕੇ ਪਾਊਡਰ ਬਣਾਓ ਜਾਂ ਤੁਸੀਂ ਇਸਨੂੰ ਗਰਮ ਪਾਣੀ ਵਿੱਚ ਉਬਾਲ ਸਕਦੇ ਹੋ। ਇਸ ਤੋਂ ਬਾਅਦ ਇਸ ਪਾਣੀ ਨੂੰ ਉਨ੍ਹਾਂ ਥਾਵਾਂ 'ਤੇ ਸਪਰੇਅ ਕਰੋ ਜਿੱਥੇ ਕਾਕਰੋਚ ਨਜ਼ਰ ਆਉਂਦੇ ਹਨ।
ਲੌਂਗ: ਲੌਂਗ ਦੀ ਖੁਸ਼ਬੂ ਕਾਫੀ ਤੇਜ਼ ਹੁੰਦੀ ਹੈ। ਲੌਂਗ ਦੇ ਨੇੜੇ ਕੀੜੇ-ਮਕੌੜੇ ਨਹੀਂ ਆਉਂਦੇ। ਅਜਿਹੇ 'ਚ ਜੇਕਰ ਤੁਹਾਡੇ ਘਰ 'ਚ ਕਾਕਰੋਚ ਹੈ, ਤਾਂ ਤੁਸੀਂ ਲੌਂਗ ਦੀ ਵਰਤੋਂ ਕਰ ਸਕਦੇ ਹੋ। ਜਿੱਥੇ ਕਾਕਰੋਚਾਂ ਮੌਜ਼ੂਦ ਹਨ, ਉੱਥੇ ਲੌਂਗ ਰੱਖ ਦਿਓ।