ਹੈਦਰਾਬਾਦ: ਕੈਂਸਰ ਇੱਕ ਗੰਭੀਰ ਬਿਮਾਰੀ ਹੈ। ਹਰ ਸਾਲ ਦੁਨੀਆਂ ਭਰ 'ਚ ਲੱਖਾਂ ਲੋਕ ਕੈਂਸਰ ਕਰਕੇ ਆਪਣੀ ਜਾਨ ਗਵਾ ਲੈਂਦੇ ਹਨ। ਇਸਦਾ ਸਭ ਤੋਂ ਵੱਡਾ ਕਾਰਨ ਬਿਮਾਰੀ ਦਾ ਲੇਟ ਪਤਾ ਲੱਗਣਾ ਹੈ। ਕੈਂਸਰ ਬਾਰੇ ਕਈ ਲੋਕਾਂ ਦੇ ਮਨਾਂ 'ਚ ਗਲਤ ਧਾਰਨਾਵਾਂ ਹੁੰਦੀਆਂ ਹਨ, ਜਿਸ ਕਰਕੇ ਲੋਕ ਕੈਂਸਰ ਦੇ ਮਰੀਜ਼ਾਂ ਨਾਲ ਭੇਦਭਾਵ ਅਤੇ ਦੂਰ ਰਹਿਣ ਲੱਗਦੇ ਹਨ। ਇਸ ਲਈ ਤੁਹਾਨੂੰ ਇਨ੍ਹਾਂ ਮਿੱਥਾਂ ਦੇ ਪਿੱਛਲੇ ਸੱਚ ਬਾਰੇ ਪਤਾ ਹੋਣਾ ਚਾਹੀਦਾ ਹੈ।
ਕੈਂਸਰ ਨੂੰ ਲੈ ਕੇ ਮਿੱਥਾਂ ਅਤੇ ਸੱਚਾਈ:
ਮਿੱਥ-1: ਕੀ ਕੈਂਸਰ ਇੱਕ ਮਰੀਜ਼ ਤੋਂ ਦੂਜੇ ਨੂੰ ਹੋ ਸਕਦਾ ਹੈ?
ਸੱਚਾਈ: ਇਸ ਗੱਲ 'ਚ ਸੱਚਾਈ ਨਹੀਂ ਹੈ। ਕੈਂਸਰ ਮਰੀਜ਼ ਦੇ ਕੋਲ੍ਹ ਜਾਣ ਨਾਲ ਇਹ ਬਿਮਾਰੀ ਨਹੀਂ ਫੈਲਦੀ। ਹਾਲਾਂਕਿ, ਕੁਝ ਤਰ੍ਹਾਂ ਦੇ ਕੈਂਸਰ ਅਜਿਹੇ ਹਨ, ਜਿਨ੍ਹਾਂ 'ਚ ਅਲੱਗ-ਅਲੱਗ ਵਾਈਰਸ ਅਤੇ ਬੈਕਟੀਰੀਆਂ ਹੁੰਦੇ ਹਨ। ਇਨ੍ਹਾਂ 'ਚ ਸਰਵਾਈਕਲ, ਜਿਗਰ ਅਤੇ ਪੇਟ ਦਾ ਕੈਂਸਰ ਸ਼ਾਮਲ ਹੈ। ਕੈਂਸਰ ਕਦੇ ਵੀ ਅਣਗੌਲਿਆ ਨਹੀਂ ਫੈਲਦਾ। ਇਹ ਸਿਰਫ ਅੰਗ ਜਾਂ ਟਿਸ਼ੂ ਟ੍ਰਾਂਸਪਲਾਂਟੇਸ਼ਨ ਦੇ ਮਾਮਲੇ ਵਿੱਚ ਹੋ ਸਕਦਾ ਹੈ।
ਮਿੱਥ-2: ਸ਼ੂਗਰ ਜ਼ਿਆਦਾ ਖਾਣ ਨਾਲ ਕੈਂਸਰ ਹੋ ਸਕਦਾ ਹੈ।
ਸੱਚਾਈ: ਸਰੀਰ ਦੇ ਕਈ ਸੈੱਲ ਐਨਰਜ਼ੀ ਲਈ ਸ਼ੂਗਰ 'ਤੇ ਨਿਰਭਰ ਕਰਦੇ ਹਨ, ਪਰ ਇਹ ਗਲਤ ਗੱਲ੍ਹ ਹੈ ਕਿ ਸ਼ੂਗਰ ਲੈਣ ਨਾਲ ਕੈਂਸਰ ਸੈੱਲਾਂ ਨੂੰ ਜ਼ਿਆਦਾ ਊਰਜਾ ਮਿਲਦੀ ਹੈ ਅਤੇ ਇਹ ਬਿਮਾਰੀ ਤੇਜ਼ੀ ਨਾਲ ਵਧਦੀ ਹੈ।
ਮਿੱਥ-3: ਪਰਿਵਾਰ 'ਚ ਕਿਸੇ ਨੂੰ ਕੈਂਸਰ ਹੋਣ ਨਾਲ ਬੱਚੇ ਨੂੰ ਵੀ ਹੋ ਸਕਦਾ ਹੈ।
ਸੱਚਾਈ: ਪਰਿਵਾਰਿਕ ਇਤਿਹਾਸ 'ਚ ਕਿਸੇ ਮੈਂਬਰ ਨੂੰ ਕੈਂਸਰ ਹੈ ਜਾਂ ਕਦੇ ਰਿਹਾ ਹੈ, ਤਾਂ ਉਸ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਕੈਂਸਰ ਦਾ ਖਤਰਾ ਹੋਵੇ, ਅਜਿਹਾ ਜ਼ਰੂਰੀ ਨਹੀਂ ਹੈ। ਇਸ ਲਈ ਤੁਹਾਨੂੰ ਡਰਨਾ ਨਹੀਂ ਚਾਹੀਦਾ।
- ਭਾਂਡਿਆਂ ਤੋਂ ਲੈ ਕੇ ਕੱਪੜਿਆਂ ਦੇ ਦਾਗ ਧੱਬੇ ਸਾਫ਼ ਕਰਨ ਤੱਕ, ਇਸ ਤਰ੍ਹਾਂ ਕਰੋ ਨਿੰਬੂ ਦੀ ਵਰਤੋ - Benefits of Lemon For Cleaning
- ਸਾਵਧਾਨ! ਇਨ੍ਹਾਂ 5 ਸਬਜ਼ੀਆਂ ਨੂੰ ਕੱਚਾ ਖਾਣਾ ਸਿਹਤ ਲਈ ਖਤਰਨਾਕ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ - Avoiding Raw Vegetables
- ਸਵੇਰੇ ਉੱਠਦੇ ਹੀ ਕਰੋ ਇਹ 5 ਕੰਮ, ਮੋਟਾਪੇ ਨੂੰ ਕੰਟਰੋਲ ਕਰਨ 'ਚ ਮਿਲੇਗੀ ਮਦਦ - Weight Loss Tips
ਮਿੱਥ-4: ਹੇਅਰ ਡਾਈ ਲਗਾਉਣ ਨਾਲ ਕੈਂਸਰ ਹੋ ਸਕਦਾ ਹੈ।
ਸੱਚ: ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ 'ਚ ਪਤਾ ਲੱਗ ਸਕੇ ਕਿ ਹੇਅਰ ਡਾਈ ਲਗਾਉਣ ਨਾਲ ਕੈਂਸਰ ਹੋ ਰਿਹਾ ਹੈ। ਹਾਲਾਂਕਿ, ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਹੇਅਰ ਡਾਈ 'ਚ ਐਲੂਮੀਨੀਅਮ ਮਿਸ਼ਰਣ ਅਤੇ ਪੈਰਾਬੇਨ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਚਮੜੀ ਰਾਹੀ ਸਰੀਰ 'ਚ ਪਹੁੰਚ ਜਾਂਦੇ ਹਨ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਪਰ ਸੈਲੂਨ 'ਚ ਕੰਮ ਕਰਨ ਵਾਲੇ ਲੋਕ ਕੈਮਿਕਲ ਵਾਲੇ ਪ੍ਰੋਡਕਟਸ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਬਲੈਂਡਰ ਕੈਂਸਰ ਦਾ ਖਤਰਾ ਹੋ ਸਕਦਾ ਹੈ।
ਮਿੱਥ-5: ਹਰਬਲ ਪ੍ਰੋਡਕਟਸ ਤੋਂ ਕੈਂਸਰ ਦਾ ਇਲਾਜ ਹੋ ਸਕਦਾ ਹੈ।
ਸੱਚ: ਇਸ ਗੱਲ 'ਚ ਕੋਈ ਸੱਚਾਈ ਨਹੀਂ ਹੈ ਕਿ ਹਰਬਲ ਪ੍ਰੋਡਕਟਸ ਦੀ ਮਦਦ ਨਾਲ ਕੈਂਸਰ ਦਾ ਇਲਾਜ ਹੋ ਸਕਦਾ ਹੈ। ਅਜੇ ਤੱਕ ਅਜਿਹਾ ਕੋਈ ਹਰਬਲ ਪ੍ਰੋਡਕਟ ਨਹੀਂ ਬਣਿਆ ਹੈ, ਜੋ ਕੈਂਸਰ ਦੇ ਇਲਾਜ 'ਚ ਮਦਦਗਾਰ ਹੋ ਸਕਦਾ ਹੈ।