ਹੈਦਰਾਬਾਦ: ਭਾਰ ਘੱਟ ਕਰਨ ਲਈ ਕਈ ਲੋਕ ਚੌਲ ਛੱਡ ਕੇ ਰੋਟੀ ਖਾਣ ਨੂੰ ਤਰਜ਼ੀਹ ਦਿੰਦੇ ਹਨ। ਮਾਹਿਰਾਂ ਦਾ ਸੁਝਾਅ ਹੈ ਕਿ ਜੇਕਰ ਤੁਸੀਂ ਕਣਕ ਦੇ ਆਟੇ ਵਿੱਚ ਇੱਕ ਹੋਰ ਆਟਾ ਮਿਲਾਉਂਦੇ ਹੋ, ਤਾਂ ਢਿੱਡ ਦੀ ਚਰਬੀ ਨੂੰ ਤੇਜ਼ੀ ਨਾਲ ਘਟਾ ਸਕਦੇ ਹੋ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕਣਕ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਆਟੇ ਦੀ ਰੋਟੀ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਕਰਕੇ ਬਹੁਤ ਸਾਰੇ ਲੋਕ ਭੋਜਨ ਵਿੱਚ ਰੋਟੀ ਖਾਂਦੇ ਹਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਕਣਕ ਦੇ ਆਟੇ 'ਚ ਜੌਂ ਦੇ ਆਟੇ ਨੂੰ ਮਿਲਾ ਕੇ ਰੋਟੀ ਬਣਾਉਣ ਨਾਲ ਖਰਾਬ ਕੋਲੈਸਟ੍ਰੋਲ ਦਾ ਪੱਧਰ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਜੌਂ ਦੇ ਆਟੇ ਤੋਂ ਬਣੀਆਂ ਰੋਟੀਆਂ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਹਨ।
ਸਰੀਰ ਨੂੰ ਮਿਲਣਗੇ ਪੋਸ਼ਟਿਕ ਤੱਤ: ਕਣਕ ਅਤੇ ਜੌਂ ਦਾ ਆਟਾ ਪੋਟਾਸ਼ੀਅਮ, ਮੈਗਨੀਸ਼ੀਅਮ, ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਆਟੇ ਨਾਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
- ਸਰੀਰ ਦੀਆਂ ਸਾਰੀਆਂ ਨਾੜੀਆਂ ਨੂੰ ਖੋਲ੍ਹਣ ਦਾ ਆਯੁਰਵੈਦਿਕ ਉਪਾਅ, ਘਰ 'ਚ ਮੌਜ਼ੂਦ ਇਨ੍ਹਾਂ ਸਮੱਗਰੀਆਂ ਨਾਲ ਤਿਆਰ ਕਰੋ ਦਵਾਈ, 10 ਦਿਨਾਂ 'ਚ ਨਜ਼ਰ ਆਵੇਗਾ ਫਰਕ - Pinched Nerve Treatments
- ਵਾਲਾਂ ਦਾ ਝੜਨਾ ਅਤੇ ਗੰਜੇਪਨ ਦੀ ਸਮੱਸਿਆ ਨੂੰ ਰੋਕਣ ਦਾ ਸਹੀ ਉਪਾਅ, ਘਰ 'ਚ ਬਣਿਆ ਇਹ ਪਾਣੀ ਆਵੇਗਾ ਤੁਹਾਡੇ ਕੰਮ - How to Regrow Hair
- ਢਿੱਡ ਦੀ ਚਰਬੀ ਘਟਾਉਣ ਦਾ ਸਭ ਤੋਂ ਕਾਰਗਰ ਤਰੀਕਾ, ਨਿੰਬੂ ਪਾਣੀ ਨਹੀਂ ਸਗੋਂ ਨਿੰਬੂ ਦੇ ਪੱਤੇ ਹੋਣਗੇ ਮਦਦਗਾਰ - Belly Fat Loss
ਜੌਂ ਦੇ ਆਟੇ ਦੇ ਲਾਭ: ਜੌਂ ਦੇ ਆਟੇ ਤੋਂ ਬਣੀ ਰੋਟੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਲਈ ਮਾਹਿਰ ਕਣਕ ਦੇ ਆਟੇ ਵਿੱਚ ਥੋੜ੍ਹਾ ਜਿਹਾ ਜੌਂ ਦਾ ਆਟਾ ਮਿਲਾਉਣ ਦੀ ਸਲਾਹ ਦਿੰਦੇ ਹਨ। ਅੱਜ ਕੱਲ੍ਹ ਬਹੁਤ ਸਾਰੇ ਲੋਕ ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੌਂ ਦੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਇਹ ਸਮੱਸਿਆ ਘੱਟ ਹੋ ਜਾਵੇਗੀ। ਜੌਂ ਵਿੱਚ ਮੌਜੂਦ ਬੀਟਾ ਗਲੂਕਨ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ, ਦਿਲ ਦੀ ਸਿਹਤ ਦੀ ਰੱਖਿਆ ਕਰਦਾ ਹੈ ਅਤੇ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਪੋਲੀਫੇਨੋਲ ਸਰੀਰ 'ਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਜੌਂ ਵਿੱਚ ਕੁੱਝ ਮਿਨਰਲਸ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਡਾਇਬਟੀਜ਼ ਤੋਂ ਪੀੜਤ ਲੋਕ ਵੀ ਜੌਂ ਦੇ ਆਟੇ ਤੋਂ ਬਣੀ ਰੋਟੀ ਖਾ ਕੇ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਨ।
ਨੋਟ: ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।