ਹੈਦਰਾਬਾਦ: ਥਕਾਵਟ ਅਤੇ ਕਈ ਪਰੇਸ਼ਾਨੀਆ ਨੂੰ ਦੂਰ ਕਰਨ ਲਈ ਲੋਕ ਜ਼ਿਆਦਾਤਰ ਕੌਫ਼ੀ ਪੀਂਦੇ ਹਨ। ਕੁਝ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੀ ਕੌਫ਼ੀ ਨਾਲ ਹੁੰਦੀ ਹੈ। ਕੌਫ਼ੀ ਪੀਣ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਕੌਫ਼ੀ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਹਮੇਸ਼ਾ ਸੀਮਿਤ ਮਾਤਰਾ 'ਚ ਹੀ ਕੌਫ਼ੀ ਪੀਓ।
ਜ਼ਿਆਦਾ ਕੌਫ਼ੀ ਪੀਣ ਦੇ ਨੁਕਸਾਨ:
ਨੀਂਦ ਦੀ ਸਮੱਸਿਆ: ਕੌਫ਼ੀ ਨੀਂਦ ਨੂੰ ਅਤੇ ਸੁਸਤੀ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਪਰ ਜ਼ਿਆਦਾ ਕੌਫ਼ੀ ਪੀਣ ਨਾਲ ਰਾਤ ਨੂੰ ਤੁਹਾਨੂੰ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਕੌਫ਼ੀ ਪੀਣ ਦੀ ਗਲਤੀ ਨਾ ਕਰੋ।
ਪੇਟ ਖਰਾਬ: ਕਈ ਲੋਕ ਸਵੇਰ ਦੇ ਸਮੇਂ ਚਾਹ ਦੀ ਜਗ੍ਹਾਂ ਕੌਫ਼ੀ ਪੀਣਾ ਪਸੰਦ ਕਰਦੇ ਹਨ। ਕੌਫ਼ੀ ਗੈਸਟਰਿਨ ਨਾਮਕ ਹਾਰਮੋਨ ਨੂੰ ਛੱਡਣ ਵਿੱਚ ਮਦਦ ਕਰਦੀ ਹੈ, ਜੋ ਕੋਲਨ ਵਿੱਚ ਗਤੀਵਿਧੀ ਨੂੰ ਤੇਜ਼ ਕਰਦੀ ਹੈ। ਜੇਕਰ ਤੁਸੀਂ ਦਿਨ 'ਚ ਜ਼ਿਆਦਾ ਵਾਰ ਕੌਫ਼ੀ ਪੀਂਦੇ ਹੋ, ਤਾਂ ਤੁਹਾਨੂੰ ਪੇਟ ਨਾਲ ਜੁੜੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਲੱਡ ਪ੍ਰੈਸ਼ਰ: ਦਿਨ 'ਚ ਬਹੁਤ ਜ਼ਿਆਦਾ ਕੌਫ਼ੀ ਪੀਣ ਨਾਲ ਬਲੱਡ ਪ੍ਰੈਸ਼ਰ 'ਚ ਉਤਰਾਅ-ਚੜਾਅ ਆ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਤੁਹਾਡੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਤੁਹਾਡੇ ਦਿਲ 'ਚ ਖੂਨ ਦੇ ਫਲੋ ਨੂੰ ਰੋਕ ਸਕਦਾ ਹੈ। ਇਸ ਨਾਲ ਹਾਰਟ ਸਟ੍ਰੋਕ ਦਾ ਖਤਰਾ ਹੋ ਸਕਦਾ ਹੈ।
ਥਕਾਵਟ ਹੋ ਸਕਦੀ: ਕੌਫ਼ੀ ਪੀਣ ਨਾਲ ਕੁਝ ਸਮੇਂ ਤੱਕ ਸਰੀਰ ਨੂੰ ਐਨਰਜ਼ੀ ਮਿਲ ਸਕਦੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਕੌਫ਼ੀ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ।
ਚਿੰਤਾ: ਜ਼ਰੂਰਤ ਤੋਂ ਜ਼ਿਆਦਾ ਕੌਫ਼ੀ ਪੀਣ ਨਾਲ ਤੁਸੀਂ ਚਿੰਤਾ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਦੁਪਹਿਰ 2 ਵਜੇ ਤੋਂ ਬਾਅਦ ਕੌਫ਼ੀ ਪੀਣ ਦੀ ਗਲਤੀ ਨਾਲ ਕਰੋ। ਜ਼ਿਆਦਾ ਕੌਫ਼ੀ ਪੀਣ ਨਾਲ ਸਿਹਤ ਨੂੰ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ।
ਇੱਕ ਦਿਨ 'ਚ ਕਿੰਨੀ ਕੌਫ਼ੀ ਪੀਣਾ ਸਹੀ: ਰਿਪੋਰਟਸ ਦੀ ਮੰਨੀਏ, ਤਾਂ ਇੱਕ ਦਿਨ 'ਚ 400 ਮਿਲੀਅਨ ਤੱਕ ਕੈਫਿਨ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਦਿਨ 'ਚ ਦੋ ਵਾਰ ਕੌਫ਼ੀ ਪੀ ਸਕਦੇ ਹੋ।