ਹੈਦਰਾਬਾਦ: ਛੋਟੇ ਬੱਚਿਆਂ ਦੀ ਦੇਖਭਾਲ 'ਚ ਮਾਲਿਸ਼ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਨਾਲ ਹੱਡੀਆਂ ਮਜ਼ਬੂਤ ਅਤੇ ਬੱਚਿਆਂ ਦਾ ਵਿਕਾਸ ਹੁੰਦਾ ਹੈ। ਮਾਲਿਸ਼ ਨਾਲ ਬੱਚੇ ਨੂੰ ਕਈ ਸਿਹਤ ਲਾਭ ਮਿਲਦੇ ਹਨ। ਇਸ ਲਈ ਸਹੀ ਤਰੀਕੇ ਨਾਲ ਬੱਚੇ ਦੀ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਤੇਲ ਮਾਲਿਸ਼ ਲਈ ਬਿਹਤਰ ਹੋ ਸਕਦਾ ਹੈ। ਹੁਣ ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਸਹੀ ਤੇਲ ਦੀ ਚੋਣ ਕਰਨਾ ਜ਼ਰੂਰੀ ਹੈ, ਜੋ ਗਰਮੀਆਂ 'ਚ ਬੱਚੇ ਨੂੰ ਠੰਡਕ ਪਹੁੰਚਾਉਣ 'ਚ ਮਦਦ ਕਰਨ।
ਬੱਚਿਆਂ ਦੀ ਮਾਲਿਸ਼ ਲਈ ਤੇਲ:
ਬਦਾਮ ਦਾ ਤੇਲ: ਬਦਾਮ ਦੇ ਤੇਲ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਤੇਲ 'ਚ ਵਿਟਾਮਿਨ-ਈ, ਏ, ਡੀ ਅਤੇ ਕੇ ਤੋਂ ਇਲਾਵਾ ਐਂਟੀਬੈਕਟੀਰੀਅਲ, ਐਂਟੀ ਫੰਗਲ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਬੱਚੇ ਦੀ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਤੇਲ ਨਾਲ ਬੱਚੇ ਦੀ ਰੋਜ਼ਾਨਾ ਮਾਲਿਸ਼ ਕਰਕੇ ਹੱਡੀਆਂ ਵੀ ਮਜ਼ਬੂਤ ਹੋ ਸਕਦੀਆਂ ਹਨ।
ਨਾਰੀਅਲ ਤੇਲ: ਗਰਮੀਆਂ ਦੇ ਮੌਸਮ 'ਚ ਬੱਚੇ ਦੀ ਮਾਲਿਸ਼ ਕਰਨ ਲਈ ਨਾਰੀਅਲ ਤੇਲ ਦੀ ਵੀ ਵਰਤੋ ਕੀਤੀ ਜਾ ਸਕਦੀ ਹੈ। ਇਸ ਨਾਲ ਬੱਚੇ ਨੂੰ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਤੇਲ 'ਚ ਐਂਟੀਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ, ਜੋ ਗਰਮੀਆਂ 'ਚ ਹੋਣ ਵਾਲੀ ਇੰਨਫੈਕਸ਼ਨ ਤੋਂ ਬੱਚੇ ਨੂੰ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ।
ਟੀ ਟ੍ਰੀ ਤੇਲ: ਬੱਚੇ ਦੀ ਮਾਲਿਸ਼ ਲਈ ਟੀ ਟ੍ਰੀ ਤੇਲ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੇਲ 'ਚ ਐਂਟੀਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ, ਜੋ ਬੱਚਿਆਂ ਨੂੰ ਇੰਨਫੈਕਸ਼ਨ ਤੋਂ ਦੂਰ ਰੱਖਦੇ ਹਨ। ਇਸ ਤੇਲ ਨਾਲ ਮਾਲਿਸ਼ ਕਰਕੇ ਬੱਚੇ ਨੂੰ ਠੰਡਾ ਮਹਿਸੂਸ ਹੋਵੇਗਾ।
ਕੈਮੋਮਾਈਲ ਤੇਲ: ਗਰਮੀਆਂ 'ਚ ਕੈਮੋਮਾਈਲ ਤੇਲ ਵੀ ਬੱਚਿਆਂ ਲੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਮੜੀ ਨੂੰ ਅੰਦਰੋਂ ਪੋਸ਼ਣ ਮਿਲਣ ਦੇ ਨਾਲ-ਨਾਲ ਚਮੜੀ ਕੋਮਲ ਵੀ ਰਹਿੰਦੀ ਹੈ। ਇਸ ਨਾਲ ਧੱਫੜ ਆਦਿ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਹ ਤੇਲ ਸੰਵੇਦਨਸ਼ੀਲ ਚਮੜੀ ਲਈ ਸਭ ਤੋਂ ਵਧੀਆ ਹੈ। ਇਸ ਤੇਲ ਦੀ ਖੁਸ਼ਬੂ ਮਨ ਨੂੰ ਆਰਾਮ ਦਿੰਦੀ ਹੈ ਅਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ।