ETV Bharat / entertainment

ਨਵੀਂ ਪੰਜਾਬੀ ਫਿਲਮ 'ਅਰਜਨ ਵੈਲੀ' ਦਾ ਹੋਇਆ ਐਲਾਨ, ਦੇਵ ਖਰੌੜ ਨਿਭਾਉਣਗੇ ਟਾਈਟਲ ਭੂਮਿਕਾ - ਅਰਜਨ ਵੈਲੀ ਦਾ ਐਲਾਨ

Punjabi Movie Arjan Vailly: ਹਾਲ ਹੀ ਵਿੱਚ ਅਦਾਕਾਰ ਦੇਵ ਖਰੌੜ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂ 'ਅਰਜਨ ਵੈਲੀ' ਹੈ, ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Arjan Vailly
Arjan Vailly
author img

By ETV Bharat Entertainment Team

Published : Feb 14, 2024, 2:15 PM IST

ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਐਨੀਮਲ' ਵਿਚਲੇ ਗਾਣੇ ਅਰਜਨ ਵੈਲੀ ਨੇ ਆਪਣੀ ਅਪਾਰ ਮਕਬੂਲੀਅਤ ਭਰੇ ਜਾਦੂ ਦਾ ਅਸਰ ਅਜੇ ਵੀ ਲੋਕ-ਮਨਾਂ ਵਿੱਚ ਕਾਇਮ ਰੱਖਿਆ ਹੋਇਆ ਹੈ, ਜਿਸ ਦੇ ਨਾਂਅ ਨੂੰ ਪਰਿਭਾਸ਼ਿਤ ਕਰਦੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇਵ ਖਰੌੜ ਵੱਲੋਂ ਟਾਈਟਲ ਅਤੇ ਲੀਡ ਭੂਮਿਕਾ ਨਿਭਾਈ ਜਾਵੇਗੀ।

'ਦਿ ਹੀਮੈਨ ਮੂਵੀ ਮੇਕਰਜ', 'ਅਦੀਸ਼ ਆਰਟਸ' ਦੇ ਬੈਨਰਜ਼ ਅਤੇ 'ਓਹਰੀ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਾਂ, ਜਿੰਨਾਂ ਵਿੱਚ 'ਏਕਮ', 'ਸਾਡਾ ਹੱਕ', 'ਯੋਧਾ', 'ਡੀਐਸਪੀ ਦੇਵ', 'ਕਾਕਾ ਜੀ', 'ਡਾਕੂਆ ਦਾ ਮੁੰਡਾ', 'ਡਾਕੂਆ ਦਾ ਮੁੰਡਾ 2', 'ਯਾਰਾਂ ਦਾ ਰੁਤਬਾ' ਆਦਿ ਸ਼ੁਮਾਰ ਰਹੀਆਂ ਹਨ ਅਤੇ ਇੱਕ ਅਹਿਮ ਫੈਕਟ ਇਹ ਵੀ ਹੈ ਕਿ ਉਨਾਂ ਦੀ ਦੇਵ ਖਰੌੜ ਨਾਲ ਸ਼ੁਰੂ ਹੋਣ ਜਾ ਰਹੀ ਇਹ ਲਗਾਤਾਰ ਛੇਵੀਂ ਫਿਲਮ ਹੈ, ਜਿਸ ਨੂੰ ਲੈ ਕੇ ਉਹ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਓਧਰ ਅਪਣੀ ਇਸ ਆਉਣ ਵਾਲੀ ਫਿਲਮ ਨੂੰ ਲੈ ਕੇ ਖੁਸ਼ੀ ਜ਼ਾਹਿਰ ਕਰਦਿਆਂ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਇੱਕ ਵਾਰ ਫਿਰ ਕਾਫ਼ੀ ਚੁਣੌਤੀਪੂਰਨ ਰਹੇਗਾ ਉਨਾਂ ਲਈ ਇਹ ਫਿਲਮ ਅਤੇ ਕਿਰਦਾਰ ਅਦਾ ਕਰਨਾ, ਕਿਉਂਕਿ ਇਸ ਫਿਲਮ ਵਿਚਲਾ ਕਿਰਦਾਰ ਆਮ ਅਤੇ ਮੇਨ ਸਟਰੀਮ ਫਿਲਮਾਂ ਵਾਂਗ ਨਹੀਂ ਹੈ, ਬਲਕਿ ਇਸ ਵਿੱਚ ਕਈ ਨਿਵੇਕਲੇ ਸ਼ੇਡਜ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ, ਜੋ ਇਸ ਤੋਂ ਪਹਿਲਾਂ ਉਨਾਂ ਦੀ ਕਿਸੇ ਫਿਲਮ ਵਿੱਚ ਦਰਸ਼ਕਾਂ ਨੂੰ ਨਜ਼ਰੀ ਨਹੀਂ ਪਏ ਅਤੇ ਉਨਾਂ ਨੂੰ ਇਹ ਪੂਰੀ ਉਮੀਦ ਹੈ ਕਿ ਉਨਾਂ ਦੇ ਚਾਹੁੰਣ ਵਾਲਿਆਂ ਨੂੰ ਇਸ ਫਿਲਮ ਦੁਆਰਾ ਸਿਨੇਮਾ ਸਿਰਜਨਾਂ ਦੇ ਕਾਫ਼ੀ ਅਲੱਗ ਰੰਗ ਵੇਖਣ ਨੂੰ ਮਿਲਣਗੇ।

ਪੰਜਾਬੀ ਫਿਲਮ ਇੰਡਸਟਰੀ ਵਿੱਚ ਪੜਾਅ-ਦਰ-ਪੜਾਅ ਆਪਣੀਆਂ ਪੈੜਾਂ ਹੋਰ ਮਜ਼ਬੂਤ ਕਰਦੇ ਜਾ ਰਹੇ ਅਦਾਕਾਰ ਦੇਵ ਖਰੌੜ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਉਹ ਕਈ ਫਿਲਮਾਂ ਦਾ ਹਿੱਸਾ ਬਣੇ ਨਜ਼ਰ ਆ ਰਹੇ ਹਨ, ਜਿਨਾਂ ਵਿੱਚੋਂ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਅਤੇ 'ਬਲੈਕੀਆ 2' ਦੀ ਸ਼ੂਟਿੰਗ ਕੰਪਲੀਟ ਹੋ ਚੁੱਕੀ ਹੈ, ਜੋ ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਹਨ, ਜਿੰਨਾਂ ਦਾ ਨਿਰਦੇਸ਼ਨ ਕ੍ਰਮਵਾਰ ਤਰਨਵੀਰ ਜਗਪਾਲ ਅਤੇ ਨਵਨੀਅਤ ਸਿੰਘ ਦੁਆਰਾ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.