ETV Bharat / entertainment

ਸੈੱਟ 'ਤੇ ਪੁੱਜੀ ਪੰਜਾਬੀ ਫਿਲਮ 'ਪਰੇਤਾ', ਲੀਡ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ

Upcoming Punjabi Film Preta: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਪਰੇਤਾ' ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਹੁਣ ਸ਼ੁਰੂ ਹੋ ਗਈ ਹੈ।

author img

By ETV Bharat Punjabi Team

Published : Feb 15, 2024, 10:46 AM IST

Punjabi film Preta
Punjabi film Preta

ਚੰਡੀਗੜ੍ਹ: ਇਸ ਵਰ੍ਹੇ 2024 ਦੇ ਦੌਰਾਨ ਮੇਨ ਸਟਰੀਮ ਸਿਨੇਮਾ ਤੋਂ ਅਲਹਦਾ ਹੱਟਵੀਂ ਵਿਸ਼ੇਸ਼ ਫਿਲਮ ਦੇ ਰੂਪ ਵਿੱਚ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਪਰੇਤਾ', ਜੋ ਅੱਜ ਹੋਏ ਰਸਮੀ ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।

'ਰੈਡਕ ਮੂਵੀਜ਼' ਦੇ ਬੈਨਰ ਬਣਨ ਜਾ ਰਹੀ ਇਸ ਬਹੁ-ਚਰਚਿਤ ਅਤੇ ਪਹਿਲੀ ਬਹੁ-ਭਾਸ਼ਾਈ ਫਿਲਮ ਦੀ ਪਹਿਲਾਂ ਪੜਾਅ ਸ਼ੂਟਿੰਗ ਰਜਵਾੜਾਸ਼ਾਹੀ ਜਿਲ੍ਹਾਂ ਫ਼ਰੀਦਕੋਟ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਮੁਕੰਮਲ ਕੀਤੀ ਜਾਵੇਗੀ, ਉਪਰੰਤ ਕੁਝ ਹਿੱਸੇ ਦਾ ਫਿਲਮਾਂਕਣ ਰਾਜਸਥਾਨ ਦੇ ਜੈਪੁਰ ਆਦਿ ਵਿਖੇ ਵੀ ਕੀਤਾ ਜਾਵੇਗਾ, ਜਿਸ ਦੌਰਾਨ ਗੁਲਾਬੀ ਨਗਰੀ ਮੰਨੇ ਜਾਂਦੇ ਇਸ ਖੂਬਸੂਰਤ ਸ਼ਹਿਰ ਵਿੱਚ ਕਈ ਖਾਸ ਦ੍ਰਿਸ਼ ਫਿਲਮਾਏ ਜਾਣਗੇ।

ਪਾਲੀਵੁੱਡ ਗਲਿਆਰਿਆਂ ਵਿੱਚ ਅਪਣੇ ਅਲਹਦਾ ਕੰਨਸੈਪਟ ਅਤੇ ਸਿਨੇਮਾ ਸਾਂਚੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਇਸ ਫਿਲਮ ਦਾ ਨਿਰਦੇਸ਼ਨ ਪ੍ਰਤਿਭਾਵਾਨ ਮਲਵਈ ਨੌਜਵਾਨ ਵਿਸ਼ਾਲ ਕੌਸ਼ਿਕ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਸ਼ਾਨਦਾਰ ਸਿਨੇਮਾ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ 'ਸ਼ਿਕਾਰੀ 2', 'ਚੌਬਰ' ਆਦਿ ਜਿਹੀਆਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ ਬਹੁਪੱਖੀ ਸਿਨੇਮਾ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਵਿਸ਼ਾਲ ਕੌਸ਼ਿਕ, ਜਿੰਨਾਂ ਅਨੁਸਾਰ ਨਿਰਦੇਸ਼ਨ ਵਿੱਚ ਉਨਾਂ ਦੀ ਰੁਚੀ ਪਿਛਲੇ ਕਾਫ਼ੀ ਸਮੇਂ ਤੋਂ ਰਹੀ ਹੈ, ਪਰ ਉਹ ਪੂਰੀ ਪਰਪੱਕਤਾ ਬਾਅਦ ਹੀ ਇਸ ਖੇਤਰ ਵਿੱਚ ਆਮਦ ਕਰਨ ਜਾ ਰਹੇ ਹਨ, ਜਿਸ ਤੋਂ ਪਹਿਲਾਂ ਉਨਾਂ ਕਈ ਫਿਲਮਾਂ ਨੂੰ ਬਤੌਰ ਕ੍ਰਿਏਟਿਵ ਅਤੇ ਕਾਰਜਕਾਰੀ ਨਿਰਮਾਤਾ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਵਿੱਚ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬੱਲੇ ਓ ਚਲਾਕ ਸੱਜਣਾ' ਵੀ ਸ਼ਾਮਿਲ ਰਹੀ ਹੈ।

ਬਤੌਰ ਨਿਰਦੇਸ਼ਕ ਕੁਝ ਵੱਖਰਾ ਕਰ ਗੁਜ਼ਰਨ ਦੀ ਖਾਹਿਸ਼ ਰੱਖਦੇ ਇਸ ਬਾਕਮਾਲ ਅਦਾਕਾਰ ਅਤੇ ਨਿਰਦੇਸ਼ਕ ਨੇ ਦੱਸਿਆ ਕਿ ਉਨਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਬਣਾਈ ਜਾ ਰਹੀ ਇਹ ਫਿਲਮ ਪੰਜਾਬੀ ਸਿਨੇਮਾ ਨੂੰ ਨਵੀਆਂ ਕੰਟੈਂਟ ਸੰਭਾਵਨਾ ਨਾਲ ਅੋਤ ਪੋਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ, ਜਿਸ ਦੁਆਰਾ ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਖਾਸੀ ਸ਼ੋਹਰਤ ਹਾਸਿਲ ਕਰ ਰਹੇ ਦੋ ਖੂਬਸੂਰਤ ਅਤੇ ਚਰਚਿਤ ਚਿਹਰਿਆਂ ਇੰਦਰਜੀਤ ਅਤੇ ਸੁਚੀ ਬਿਰਗੀ ਨੂੰ ਲੀਡ ਜੋੜੀ ਦੇ ਰੂਪ ਵਿੱਚ ਪਹਿਲੀ ਵਾਰ ਇਕੱਠਿਆਂ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ, ਜਿੰਨਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਅਤੇ ਤਰੋ-ਤਾਜ਼ਗੀ ਭਰਿਆ ਮੁਹਾਂਦਰਾ ਦੇਣ ਵਿੱਚ ਅਹਿਮ ਯੋਗਦਾਨ ਪਾਵੇਗੀ। ਇਸ ਤੋਂ ਇਲਾਵਾ ਗੁਰਪ੍ਰੀਤ ਤੋਤੀ, ਮਿੰਟੂ ਕਾਪਾ ਅਤੇ ਹੋਰ ਕਈ ਮੰਨੇ-ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.