ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵੰਨ-ਸੁਵੰਨਤਾ ਭਰਿਆ ਰੂਪ ਅਖ਼ਤਿਆਰ ਕਰਦੇ ਜਾ ਰਹੇ ਸਿਨੇਮਾ ਸਾਂਚੇ ਨੂੰ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਹੀ ਆਗਾਜ਼ ਵੱਲ ਵੱਧ ਚੁੱਕੀ ਇੱਕ ਹੋਰ ਪੰਜਾਬੀ ਫਿਲਮ 'ਹੁਣ ਤੈਨੂੰ ਕੀ ਆਖਾਂ', ਜੋ ਮਾਲਵੇ ਦੇ ਜਗਰਾਓ ਅਤੇ ਰਾਏਕੋਟ ਇਲਾਕਿਆਂ ਵਿੱਚ ਤੇਜੀ ਨਾਲ ਫਿਲਮਬੱਧ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਲੀਵੁੱਡ ਦੇ ਕਈ ਮੰਝੇ ਹੋਏ ਚਿਹਰੇ ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ।
'ਰਾਏ ਜੀ ਫਿਲਮ ਪ੍ਰੋਡੋਕਸ਼ਨ' ਅਤੇ 'ਜਸਪ੍ਰੀਤ ਮਾਨ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੇ ਲੇਖਕ ਸਾਬੀ ਅਟਵਾਲ ਅਤੇ ਨਿਰਦੇਸ਼ਕ ਜਸਪ੍ਰੀਤ ਮਾਨ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜ਼ਿੰਮੇਵਾਰੀ ਨੂੰ ਸੰਦੀਪ ਵਰਮਾ ਅੰਜ਼ਾਮ ਦੇ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਫਿਲਮਜ਼ ਪ੍ਰੋਜੈਕਟਸ ਦਾ ਹਿੱਸਾ ਰਹੇ ਹਨ।
ਰੁਮਾਂਟਿਕ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਇਸ ਪ੍ਰਭਾਵਪੂਰਨ ਫਿਲਮ ਦਾ ਨਿਰਮਾਣ ਗੁਲਵਿੰਦਰ ਸਿੰਘ ਰਾਏ ਕਰ ਰਹੇ ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਪੰਜਾਬੀ ਸਿਨੇਮਾ ਲਈ ਕੁਝ ਵੱਖਰਾ ਕਰ ਗੁਜ਼ਰਨ ਦੀ ਸੋਚ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਵਿੱਚ ਅਦਾਕਾਰ ਨੀਟੂ ਪੰਧੇਰ ਅਤੇ ਅਦਾਕਾਰਾ ਪ੍ਰਵੀਨ ਬਾਣੀ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗਾਇਕ ਬਲਵੀਰ ਬੋਪਾਰਾਏ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਹਨ।
ਸਟਾਰਰ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਫਿਲਮਾਈ ਜਾ ਰਹੀ ਉਕਤ ਫਿਲਮ ਸੰਬੰਧਤ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਲੀਕ ਤੋਂ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਕਾਮੇਡੀ ਅਤੇ ਸਸਪੈਂਸ ਦੇ ਰੰਗ ਸ਼ਾਮਿਲ ਕੀਤੇ ਗਏ ਹਨ।
ਇਹ ਵੀ ਪੜ੍ਹੋ:
- ਕੁੱਝ ਇਸ ਤਰ੍ਹਾਂ ਦਾ ਸੀ ਪਹਿਲਾਂ ਵਾਲਾ ਪੰਜਾਬ, ਕੰਵਰ ਗਰੇਵਾਲ ਦੇ ਨਵੇਂ ਗੀਤ ਦੀ ਵੀਡੀਓ ਦੇਖ ਭਾਵੁਕ ਹੋਏ ਲੋਕ
- ਲੰਮੇਂ ਸਮੇਂ ਬਾਅਦ ਫਿਲਮਾਂ 'ਚ ਵਾਪਸੀ ਕਰੇਗੀ ਇਸ ਵੱਡੇ ਕ੍ਰਿਕਟਰ ਦੀ ਪਤਨੀ, ਤਪਦੀ ਰੇਤ 'ਚ ਪੂਰੀ ਕੀਤੀ ਸ਼ੂਟਿੰਗ
- ਭਾਰਤ ’ਚ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ Punjab 95, ਯੂ ਟਿਊਬ ਤੋਂ ਹਟਾਇਆ ਟ੍ਰੇਲਰ, ਅੰਤਰਰਾਸ਼ਟਰੀ ਸਿਨੇਮਾਂ ਘਰਾਂ ਦਾ ਬਣੇਗੀ ਹਿੱਸਾ