ਚੰਡੀਗੜ੍ਹ: ਓਟੀਟੀ ਪਲੇਟਫਾਰਮ ਨੈੱਟਫਲਿਕਸ ਦੀ ਬਹੁ-ਚਰਚਿਤ ਰਹੀ ਵੈੱਬ ਸੀਰੀਜ਼ 'ਯੇ ਕਾਲੀ ਕਾਲੀ ਆਂਖੇਂ' ਆਪਣੇ ਦੂਸਰੇ ਸੀਜ਼ਨ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ, ਜਿਸ ਦੇ ਕੁਝ ਵਿਸ਼ੇਸ਼ ਹਿੱਸੇ ਦੀ ਸ਼ੂਟਿੰਗ ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲ੍ਹੇ ਪਟਿਆਲਾ ਦੀ ਵੱਖ-ਵੱਖ ਲੋਕੇਸ਼ਨਜ਼ ਉਪਰ ਸੰਪੂਰਨ ਕਰ ਲਈ ਗਈ ਹੈ।
ਬਾਲੀਵੁੱਡ ਦੀ ਨਾਮੀ ਗਿਰਾਮੀ ਸ਼ਖਸ਼ੀਅਤ ਸਿਧਾਰਥ ਸੇਨ ਗੁਪਤਾ ਦੁਆਰਾ ਬਣਾਈ ਅਤੇ ਨਿਰਦੇਸ਼ਤ ਕੀਤੀ ਉਕਤ ਰੋਮਾਂਟਿਕ-ਅਪਰਾਧ-ਥ੍ਰਿਲਰ ਕਹਾਣੀਸਾਰ ਆਧਾਰਿਤ ਹੈ, ਜਿਸ ਵਿੱਚ ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ, ਸੌਰਭ ਸ਼ੁਕਲਾ, ਸੂਰਿਆ ਸ਼ਰਮਾ, ਬ੍ਰਿਜੇਂਦਰ ਕਾਲਾ, ਸ਼ੁਭਾਕਰ ਦਾਸ, ਕੈਲਾਸ਼ ਕੁਮਾਰ, ਪ੍ਰਾਖਰ ਸਕਸੈਨਾ, ਰਾਹੁਲ ਗੁਲਾਟੀ, ਨਿਸ਼ਾਦ ਰਾਣਾ, ਵਿਪੁਲ ਸਚਦੇਵਾ, ਭਾਨੂ ਜੋਸ਼ੀ, ਸੁਨੀਤਾ ਰਾਜਵਾਰ, ਸੂਰਿਆ ਸ਼ਰਮਾ, ਵਿਕਰਾਂਤ ਕੌਡਲ, ਆਸਿਫ ਸੇਖ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਜਾ ਰਹੀਆਂ ਹਨ।
ਹਾਲੀਆ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਨੂੰ ਮੁੜ ਦੁਹਰਾਉਣ ਜਾ ਰਹੀ ਉਕਤ ਵੈੱਬ ਸੀਰੀਜ਼ ਦੀ ਪਟਿਆਲਾ ਵਿਖੇ ਕੀਤੀ ਗਈ ਸ਼ੂਟਿੰਗ ਵਿੱਚ ਸੌਰਭ ਸ਼ੁਕਲਾ, ਬ੍ਰਿਜੇਂਦਰ ਕਾਲਾ ਸਮੇਤ ਬਾਲੀਵੁੱਡ ਅਤੇ ਇਸ ਵੱਡੀ ਵੈੱਬ ਸੀਰੀਜ਼ ਨਾਲ ਜੁੜੇ ਕਈ ਨਾਮਵਰ ਚਿਹਰਿਆਂ ਨੇ ਭਾਗ ਲਿਆ, ਜਿਸ ਦੌਰਾਨ ਇੰਨਾਂ ਸਾਰਿਆਂ ਦਿੱਗਜ ਐਕਟਰਜ਼ ਨਾਲ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਗਿਆ ਹੈ।
ਉਕਤ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਇਸ ਸ਼ੂਟਿੰਗ ਪੜਾਅ ਦੌਰਾਨ ਜ਼ਿਆਦਾਤਰ ਸੀਨਜ਼ ਇਸ ਪੁਰਾਤਨ ਸ਼ਹਿਰ ਦੇ ਮਸ਼ਹੂਰ ਅਤੇ ਆਲੀਸ਼ਾਨ ਪਲੇਸ ਨੀਮਰਾਣਾ ਹੋਟਲ ਵਿੱਚ ਫਿਲਮਬੱਧ ਕੀਤੇ ਗਏ ਹਨ, ਜਿਸ ਨੂੰ ਇੱਕ ਸ਼ਾਨਦਾਰ ਹਵੇਲੀ ਦੇ ਰੂਪ ਵਿੱਚ ਚਿਤਰਿਤ ਕੀਤਾ ਗਿਆ ਹੈ।
- ਸਿਨੇਮਾ ਪ੍ਰੇਮੀ ਦਿਵਸ 'ਤੇ ਬਾਕਸ ਆਫਿਸ 'ਤੇ ਹੋਵੇਗਾ ਵੱਡਾ ਧਮਾਕਾ, ਦੇਸ਼ ਭਰ 'ਚ ਹੋਈ ਇੰਨੀਆਂ ਐਡਵਾਂਸ ਟਿਕਟਾਂ ਦੀ ਵਿਕਰੀ
- ਮਹਿੰਦੀ, ਹਲਦੀ, ਸੰਗੀਤ ਅਤੇ ਬ੍ਰਾਈਡਲ ਐਂਟਰੀ ਤੋਂ ਲੈ ਕੇ ਸੱਤ ਫੇਰੇ ਤੱਕ, ਰਕੁਲ-ਜੈਕੀ ਦੇ ਵਿਆਹ ਦੀ ਸ਼ਾਨਦਾਰ ਵੀਡੀਓ ਆਈ ਸਾਹਮਣੇ
- 71ਵੇਂ ਮਿਸ ਵਰਲਡ ਮੁਕਾਬਲੇ ਵਿੱਚ ਸੁੰਦਰੀਆਂ ਦਾ ਸਖ਼ਤ ਇਮਤਿਹਾਨ, ਹੈੱਡ ਟੂ ਹੈੱਡ ਚੈਲੇਂਜ 'ਚ 115 ਵਿੱਚੋਂ 25 ਨੂੰ ਜਾਵੇਗਾ ਚੁਣਿਆ
ਇਸ ਤੋਂ ਇਲਾਵਾ ਇਥੋਂ ਦੀਆਂ ਕਈ ਹੋਰ ਇਤਿਹਾਸਕ ਜਗਾਵਾਂ 'ਚ ਬਹੁਤ ਸਾਰੇ ਅਤਿ ਪ੍ਰਭਾਵੀ ਦ੍ਰਿਸ਼ ਫਿਲਮਾਏ ਗਏ ਹਨ, ਜਿੰਨਾਂ ਦੀ ਸ਼ੂਟਿੰਗ ਲਈ ਇਸ ਸ਼ਾਹੀ ਨਗਰੀ ਪੁੱਜੇ ਹੋਏ ਸੌਰਭ ਸ਼ੁਕਲਾ ਅਤੇ ਬ੍ਰਿਜੇਂਦਰ ਕਾਲਾ ਜਿਹੇ ਬਾਕਮਾਲ ਐਕਟਰਜ਼ ਨੇ ਪੰਜਾਬ ਦੀਆਂ ਵੰਨਗੀਆਂ ਅਤੇ ਪੰਜਾਬੀ ਖਾਣਿਆਂ ਦਾ ਭਰਪੂਰ ਲੁਤਫ਼ ਵੀ ਮਾਣਿਆਂ, ਜੋ ਇੱਥੇ ਸ਼ੂਟਿੰਗ ਦੌਰਾਨ ਹੋ ਰਹੀ ਮਹਿਮਾਨ ਨਵਾਜ਼ੀ ਦਾ ਵੀ ਖੂਬ ਆਨੰਦ ਮਾਣਦੇ ਨਜ਼ਰੀ ਆਏ।
ਪੰਜਾਬ ਵਿੱਚ ਫਿਲਮਾਈ ਜਾ ਰਹੀ ਉਕਤ ਵੈੱਬ-ਸੀਰੀਜ਼ ਦੀ ਦੇਖਰੇਖ ਕਰ ਰਹੀ ਪ੍ਰੋਡੋਕਸ਼ਨ ਟੀਮ ਅਨੁਸਾਰ ਗ੍ਰਾਮੀਣ ਪਰਿਵੇਸ਼ ਦੀ ਤਰਜ਼ਮਾਨੀ ਕਰਦੇ ਇਸ ਵੈੱਬ ਸੋਅਜ਼ 'ਚ ਇਸ ਦੂਸਰੇ ਸੀਜ਼ਨ ਦੌਰਾਨ ਕਈ ਨਿਵੇਕਲੇ ਰੰਗ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ, ਜਿਸ ਦਾ ਹੀ ਬਾਖੂਬੀ ਪ੍ਰਗਟਾਵਾ ਕਰਨਗੇ ਇੱਥੇ ਫਿਲਮਬੱਧ ਕੀਤੇ ਜਾ ਰਹੇ ਇਹ ਸੀਨਜ਼, ਜਿਸ ਲਈ ਅਸਲ ਪੰਜਾਬ ਦੇ ਪੂਰਾਣੇ ਕਲਚਰ ਦਾ ਇਜ਼ਹਾਰ ਕਰਵਾਉਂਦੀਆਂ ਲੋਕੇਸ਼ਨਜ਼ ਦੀ ਚੋਣ ਉਚੇਚੇ ਰੂਪ ਵਿੱਚ ਕੀਤੀ ਗਈ ਹੈ।