ETV Bharat / entertainment

ਸੋਨਾਕਸ਼ੀ ਸਿਨਹਾ ਨੇ ਵਿਆਹ ਵਿੱਚ ਪਹਿਨੀ ਆਪਣੀ ਮਾਂ ਦੀ 44 ਸਾਲ ਪੁਰਾਣੀ ਸਾੜੀ ਅਤੇ ਗਹਿਣੇ, ਜਾਣੋ ਕਿੰਨੀ ਹੈ ਇਸ ਦੀ ਕੀਮਤ - Sonakshi Sinha Wedding - SONAKSHI SINHA WEDDING

Sonakshi Sinha Wedding: ਸਾਰੀਆਂ ਅਟਕਲਾਂ ਤੋਂ ਬਾਅਦ ਆਖਿਰਕਾਰ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਜ਼ਹੀਰ ਇਕਬਾਲ ਨਾਲ 23 ਜੂਨ ਨੂੰ ਵਿਆਹ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਨੇ ਆਪਣੇ ਇਸ ਵਿਸ਼ੇਸ਼ ਦਿਨ ਲਈ ਖਾਸ ਪਹਿਰਾਵੇ ਅਤੇ ਗਹਿਣਿਆਂ ਦੀ ਚੋਣ ਕੀਤੀ ਸੀ।

Sonakshi Sinha Wedding
Sonakshi Sinha Wedding (instagram)
author img

By ETV Bharat Entertainment Team

Published : Jun 24, 2024, 3:46 PM IST

ਮੁੰਬਈ: ਸ਼ਤਰੂਘਨ ਸਿਨਹਾ ਦੀ ਬੇਟੀ-ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਐਤਵਾਰ 23 ਜੂਨ ਨੂੰ ਆਪਣੇ ਲੰਮੇਂ ਸਮੇਂ ਦੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰ ਲਿਆ। ਇਸ ਖਾਸ ਦਿਨ ਲਈ ਉਹ ਸੁਨਹਿਰੀ ਰੰਗ ਦੇ ਪਹਿਰਾਵੇ ਵਿੱਚ ਇੱਕ ਬਹੁਤ ਹੀ ਸੁੰਦਰ ਦੁਲਹਨ ਲੱਗ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਖੂਬਸੂਰਤ ਦੁਲਹਨ ਨੇ ਆਪਣੇ ਖਾਸ ਦਿਨ ਲਈ ਬਹੁਤ ਹੀ ਨਿੱਜੀ ਪਹਿਰਾਵੇ ਦੀ ਚੋਣ ਕੀਤੀ ਸੀ।

ਖਬਰਾਂ ਮੁਤਾਬਕ ਸੋਨਾਕਸ਼ੀ ਨੇ ਆਪਣੀ ਮਾਂ ਪੂਨਮ ਸਿਨਹਾ ਦੇ ਵਿਆਹ ਦੀ ਸਾੜ੍ਹੀ ਪਹਿਨਣੀ ਚੁਣੀ ਸੀ। ਉਸ ਦੀ ਮਾਂ ਨੇ ਇਹ ਸਾੜ੍ਹੀ ਆਪਣੇ ਵਿਆਹ ਵਿੱਚ ਪਹਿਨੀ ਸੀ। ਆਪਣੇ ਰਿਵਾਇਤੀ ਪਹਿਰਾਵੇ ਲਈ ਸੋਨਾਕਸ਼ੀ ਨੇ ਆਪਣੀ ਮਾਂ ਦੇ ਮੈਚਿੰਗ ਗਹਿਣੇ ਵੀ ਪਹਿਨੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾੜੀ ਦੀ ਕੀਮਤ 80 ਹਜ਼ਾਰ ਹੈ।

ਉਲੇਖਯੋਗ ਹੈ ਕਿ ਸੋਨਾਕਸ਼ੀ ਨੇ ਰਜਿਸਟਰਡ ਵਿਆਹ ਲਈ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜ਼ਹੀਰ ਨੇ ਆਪਣੀ ਦੁਲਹਨ ਨਾਲ ਮੇਲ ਖਾਂਦਾ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਬਾਅਦ ਵਿੱਚ ਵਿਆਹ ਦੀ ਰਿਸੈਪਸ਼ਨ ਵਿੱਚ ਸੋਨਾਕਸ਼ੀ ਨੇ ਲਾਲ ਬਨਾਰਸੀ ਸਿਲਕ ਸਾੜ੍ਹੀ ਪਹਿਨੀ ਸੀ।

ਨਵ-ਵਿਆਹੇ ਜੋੜੇ ਨੇ 23 ਜੂਨ ਨੂੰ ਦੇਰ ਰਾਤ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸੱਤ ਸਾਲ ਪਹਿਲਾਂ (23.06.2017) ਅੱਜ ਦੇ ਹੀ ਦਿਨ ਅਸੀਂ ਇੱਕ-ਦੂਜੇ ਦੀਆਂ ਅੱਖਾਂ 'ਚ ਪਿਆਰ ਦੇਖਿਆ ਸੀ। ਇਸ ਤੋਂ ਬਾਅਦ ਅਸੀਂ ਦੋਵਾਂ ਨੇ ਇਸ ਨੂੰ ਸਦਾ ਲਈ ਫੜਨ ਦਾ ਫੈਸਲਾ ਕੀਤਾ। ਅੱਜ ਉਸ ਪਿਆਰ ਨੇ ਸਾਨੂੰ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਜਿੱਤ ਦੇ ਇਸ ਪਲ ਤੱਕ ਪਹੁੰਚਾਇਆ ਹੈ। ਜਿੱਥੇ ਸਾਡੇ ਦੋਨਾਂ ਪਰਿਵਾਰਾਂ ਅਤੇ ਸਾਡੇ ਦੋਹਾਂ ਭਗਵਾਨਾਂ ਦੇ ਅਸ਼ੀਰਵਾਦ ਨਾਲ, ਅਸੀਂ ਹੁਣ ਪਤੀ-ਪਤਨੀ ਹਾਂ।'

ETV Bharat Logo

Copyright © 2024 Ushodaya Enterprises Pvt. Ltd., All Rights Reserved.