ਚੰਡੀਗੜ੍ਹ: ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਸਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਇੱਕ ਲੋਕਤੰਤਰੀ ਦੇਸ਼ ਵਿੱਚ ਲੋਕ ਆਪਣੀ ਸਰਕਾਰ ਚੁਣਦੇ ਹਨ, ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੇਤਾ ਚੁਣੇ ਜਾਂਦੇ ਹਨ ਅਤੇ ਸੰਸਦ ਦੇ ਹੇਠਲੇ ਸਦਨ ਯਾਨੀ ਲੋਕ ਸਭਾ ਸਦਨ ਵਿੱਚ ਪਹੁੰਚਦੇ ਹਨ ਅਤੇ ਆਪਣੇ ਲੋਕ ਸਭਾ ਹਲਕੇ ਦੀ ਅਗਵਾਈ ਕਰਦੇ ਹਨ।
ਇਸੇ ਤਰ੍ਹਾਂ ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਉਤੇ ਬਹੁਤ ਹੀ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ, ਕਿਉਂਕਿ ਪੰਜਾਬ ਦੀ ਇਸ ਸੀਟ ਉਤੇ ਦੋ ਦਿੱਗਜ ਕਲਾਕਾਰ ਆਪਿਸ ਵਿੱਚ ਮੁਕਾਬਲਾ ਕਰ ਰਹੇ ਹਨ। ਜੀ ਹਾਂ...ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਨ।
ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਉਤੇ ਮੁਕਾਬਲਾ ਬਹੁਤ ਸਖ਼ਤ ਹੋਣ ਵਾਲਾ ਹੈ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉੱਘੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਆਮ ਆਦਮੀ ਪਾਰਟੀ (ਆਪ) ਨੇ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ।
ਉਲੇਖਯੋਗ ਹੈ ਕਿ ਇਸ ਸਮੇਂ ਇਸ ਸੀਟ ਦੀ ਨੁਮਾਇੰਦਗੀ ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਕਰ ਰਹੇ ਹਨ, ਜੋ ਪ੍ਰਸਿੱਧ ਪੰਜਾਬੀ ਲੋਕ ਗਾਇਕ ਹੈ। ਕਾਂਗਰਸ ਨੇ ਅਜੇ ਤੱਕ ਇਸ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
- ਕਾਮੇਡੀਅਨ-ਅਦਾਕਾਰ ਕਰਮਜੀਤ ਅਨਮੋਲ ਦੀ ਸਿਆਸਤ 'ਚ ਐਂਟਰੀ, ਇਸ ਜਗ੍ਹਾਂ ਤੋਂ ਲੜਨਗੇ ਚੋਣ
- Gippy Grewal-Binnu Dhillon And Karamjit Anmol: 'ਮੌਜਾਂ ਹੀ ਮੌਜਾਂ' ਤੋਂ ਇਲਾਵਾ ਇਨ੍ਹਾਂ ਫਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾ ਚੁੱਕੀ ਹੈ ਇਹ ਤਿੱਕੜੀ, ਜਾਣੋ ਕਿਹੜੀ ਫਿਲਮ ਹੋਈ ਹੈ ਪੂਰੀ ਦੁਨੀਆਂ 'ਚ ਹਿੱਟ
- Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ
ਤੁਹਾਨੂੰ ਦੱਸ ਦੇਈਏ ਕਿ ਪਿਛਲੇ 15 ਸਾਲਾਂ ਤੋਂ ਸਿਆਸਤ ਵਿੱਚ ਸਰਗਰਮ ਹੰਸ ਰਾਜ ਹੰਸ ਇਸ ਵਾਰ ਆਪਣੇ ਗ੍ਰਹਿ ਸੂਬੇ ਤੋਂ ਕਿਸਮਤ ਅਜ਼ਮਾਉਣਗੇ। ਹੰਸ ਰਾਜ ਹੰਸ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ਫੀਪੁਰ ਵਿੱਚ ਹੋਇਆ ਸੀ। ਉਸਨੇ 2009 ਵਿੱਚ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਵਿੱਚ ਸ਼ਾਮਲ ਹੋ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜੀ ਪਰ ਅਸਫਲ ਰਹੇ। ਉਹ 2014 ਵਿੱਚ ਅਕਾਲੀ ਦਲ ਛੱਡ ਕੇ ਦੋ ਸਾਲ ਬਾਅਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਫਿਰ ਤੋਂ ਪੱਖ ਬਦਲ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਟਿਕਟ 'ਤੇ ਉੱਤਰ-ਪੱਛਮੀ ਦਿੱਲੀ ਸੀਟ ਜਿੱਤ ਕੇ ਸੰਸਦ ਮੈਂਬਰ ਬਣੇ।
ਪਦਮਸ਼੍ਰੀ ਐਵਾਰਡੀ ਇਸ ਕਲਾਕਾਰ ਹੰਸ ਰਾਜ ਹੰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਸਾਰੇ ਸ਼ਾਨਦਾਰ ਗੀਤ ਦਿੱਤੇ ਹਨ, ਜਿਸ ਵਿੱਚ 'ਦਿਲ ਚੋਰੀ ਸਾਡਾ ਹੋ ਗਿਆ' ਅਤੇ 'ਨੱਚੀ ਜੋ ਸਾਡੇ ਨਾਲ' ਵਰਗੇ ਕਈ ਮਸ਼ਹੂਰ ਪੰਜਾਬੀ ਗੀਤ ਸ਼ਾਮਿਲ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਮਸ਼ਹੂਰ ਅਦਾਕਾਰ ਅਤੇ ਗਾਇਕ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਹਨ। ਕਰਮਜੀਤ ਅਨਮੋਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਲਈ ਪ੍ਰਚਾਰ ਕੀਤਾ ਸੀ। ਇਸ ਕਲਾਕਾਰ ਨੇ 'ਕੈਰੀ ਆਨ ਜੱਟਾ', 'ਨਿੱਕਾ ਜ਼ੈਲਦਾਰ', 'ਮੌਜਾਂ ਹੀ ਮੌਜਾਂ' ਅਤੇ 'ਮੁਕਲਾਵਾ' ਸਮੇਤ ਬਹੁਤ ਸਾਰੀਆਂ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਸਭ ਦੀਆਂ ਨਜ਼ਰਾਂ ਇਸ ਸ਼ਾਨਦਾਰ ਸੀਟ ਉਤੇ ਹੋਣਗੀਆਂ, ਜਿਸ ਉਤੇ ਦੋ ਵੱਡੇ ਕਲਾਕਾਰ ਭਿੜਨ ਵਾਲੇ ਹਨ।